The Summer News
×
Sunday, 19 May 2024

ਇਸ ਤਰੀਕੇ ਨਾਲ ਬੱਚ ਸਕਦੇ ਹੋ ਤੁਸੀਂ ਚਲਾਨ ਕਟਵਾਉਣ ਤੋਂ , ਜਲਦ ਹੀ Download ਕਰੋ ਇਹ Apps..!!

ਚੰਡੀਗੜ੍ਹ : ਜਿਆਦਾਤਰ ਲੋਕੀਂ ਅੱਜ ਦੇ ਸਮੇਂ ਵਹੀਕਲ ਚਲਾਉਣਾ ਵੱਧ ਪਸੰਦ ਕਰਦੇ ਹਨ, ਪ੍ਰੰਤੂ ਸਾਨੂੰ ਸੜਕ 'ਤੇ ਵਹੀਕਲ ਚਲਾਉਂਦੇ ਸਮੇਂ ਸਾਨੂੰ ਕਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ, ਅਤੇ ਕਈ ਵਾਰ ਅਸੀਂ ਵਾਹਨ ਚਲਾਉਦੇ ਸਮੇਂ ਕੁਝ ਗਲਤੀਆਂ ਕਰ ਦਿੰਦੇ ਹਾਂ, ਜਿਹੜੀਆਂ ਕਿ ਨਿਯਮਾਂ ਦੀ ਉਲੰਗਣਾ ਕਰਦੀਆਂ ਹਨ। ਜਿਸ ਵਜ੍ਹਾ ਨਾਲ ਕਈ ਵਾਰ ਸਾਡਾ ਚਲਾਨ ਵੀ ਕੱਟਿਆ ਜਾਂਦਾ ਹੈ। ਇਸੇ ਦੌਰਾਨ ਦਸ ਦੇਈਏ ਕਿ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਵੱਡੇ ਸ਼ਹਿਰਾਂ ਵਿੱਚ ਹੀ ਨਹੀਂ, ਸਗੋਂ ਹਾਈਵੇਅ, ਟੋਲ ਪਲਾਜ਼ਿਆਂ ਅਤੇ ਕਸਬਿਆਂ 'ਚ ਵੀ ਕਮਰਿਆਂ ਤੋਂ ਨਿਗਰਾਨੀ ਕੀਤੀ ਜਾ ਰਹੀ ਹੈ।


ਕੁਝ ਕੈਮਰੇ ਅਜਿਹੇ ਵੀ ਲਗਾਏ ਜਾਂਦੇ ਹਨ ਜਿਨ੍ਹਾਂ ਤੋਂ ਵਾਹਨ ਦੀ ਸਪੀਡ ਨੂੰ ਟਰੈਕ ਕਰਦੇ ਹਨ। ਜਿਆਦਾਤਰ ਲੋਕਾਂ ਦੇ ਓਵਰਸਪੀਡ ਚਲਾਨ ਕੱਟੇ ਜਾਂਦੇ ਹਨ। ਪ੍ਰੰਤੂ ਤੁਸੀ ਆਪਣੇ ਸਮਾਰਟਫੋਨ ਦੇ ਜਰੀਏ ਚਨਾਲ ਹੋਣ ਤੋਂ ਬਚ ਸਕਦੇ ਹੋ। ਦਸ ਦੇਈਏ ਕਿ play store ਤੋਂ ਬਹੁਤ ਸਾਰੇ ਅਜਿਹੇ apps ਹਨ ਜੋ ਤੁਹਾਡੇ ਕਿਸੇ ਨਾ ਕਿਸੇ ਕੰਮ ਆਉਂਦੇ ਹਨ, ਤੁਹਾਨੂੰ ਉਹਨਾਂ 3 ਐਪਸ ਬਾਰੇ ਦੱਸਦੇ ਹਾਂ, ਜੋ ਤੁਹਾਨੂੰ ਤੇਜ਼ੀ ਨਾਲ ਵਾਹਨ ਚਲਾਉਣ ਦੇ ਚਲਾਨ ਤੋਂ ਬਚਾ ਸਕਦਾ ਹੈ।


Speed Cameras Radar Detector :


ਇਸ ਐਪ ਦੀ ਮਦਦ ਨਾਲ ਤੁਹਾਨੂੰ Speed cameras ਬਾਰੇ ਪਹਿਲਾਂ ਤੋਂ ਹੀ ਸੁਚੇਤ ਕਰਦਾ ਦਿੰਦਾ ਹੈ, ਤਾਂ ਜੋ ਤੁਸੀਂ ਵਾਹਨ ਦੀ ਸਪੀਡ ਨੂੰ ਘਟਾ ਸਕੋ। ਦਸ ਦੇਈਏ ਕਿ ਇਹ play store 'ਤੇ ਇਸ ਐਪ ਦਾ ਸਾਈਜ਼ ਸਿਰਫ 13MB ਹੈ , ਅਤੇ ਇਸ app ਨੂੰ 1 ਕਰੋੜ ਤੋਂ ਵੱਧ ਲੋਕੀ ਡਾਊਨਲੋਡ ਕਰ ਚੁੱਕੇ ਹਨ।


ਜਾਣੋ ਰਾਡਾਰਬੋਟ ਸਪੀਡ ਕੈਮਰੇ ਅਤੇ GPS ਬਾਰੇ :


ਇਸ ਐਪ ਦੀ ਵਰਤੋਂ Android ਅਤੇ iPhone ਦੋਵਾਂ ਸਮਾਰਟਫੋਨਜ਼ 'ਤੇ ਕੀਤੀ ਜਾ ਸਕਦੀ ਹੈ। ਇਹ ਐਪ ਤੁਹਾਨੂੰ ਸਪੀਡ ਕੈਮਰਿਆਂ ਬਾਰੇ ਪਹਿਲਾਂ ਹੀ alert ਕਰ ਦੇਵੇਗਾ। ਜਾਣਕਾਰੀ ਅਨੁਸਾਰ ਇਹ ਇਨ੍ਹਾਂ ਕੈਮਰਿਆਂ ਨੂੰ GPS ਰਾਹੀਂ ਟਰੈਕ( track) ਕਰਦਾ ਹੈ।


 (ਮਨਪ੍ਰੀਤ ਰਾਓ)

Story You May Like