The Summer News
×
Monday, 20 May 2024

ਚਾਹੁੰਦੇ ਹੋ ਆਪਣੇ ਚਿਹਰੇ ਨੂੰ ਗੁਲਾਬੀ ਬਣਾਉਣਾ ਤਾਂ ਅਪਣਾਓ ਇਹ ਤਰੀਕੇ

ਚੰਡੀਗੜ੍ਹ : ਹਰ ਕੋਈ ਆਪਣੇ ਚਿਹਰੇ ਨੂੰ ਲੈ ਕੇ ਬਹੁਤ protective ਹੁੰਦਾ ਹੈ। ਜਿੰਨਾ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਅਤੇ ਚਮਕਦਾਰ ਰੱਖੋਗੇ ਤਾਂ ਤੁਹਾਡਾ ਚਿਹਰਾ ਸੁੰਦਰ ਤੇ ਨਾਲ ਹੀ ਗੁਲਾਬੀ ਦਿਖੇਗਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਆਪਣੀ ਡਾਈਟ ‘ਚ ਸ਼ਾਮਲ ਕਰਕੇ skin ਨੂੰ ਹੋਰ ਵੀ ਜ਼ਿਆਦਾ ਸੁੰਦਰ ਬਣਾ ਸਕਦੇ ਹੋ। ਤੁਸੀਂ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕ ਕੇ ਆਪਣੀ skin ਦੀ ਕੁਦਰਤੀ ਗੁਲਾਬੀ ਚਮਕ ਨੂੰ ਬਰਕਰਾਰ ਰੱਖ ਸਕਦੇ ਹੋ।


ਇਸ ਦੇ ਨਾਲ ਹੀ ਕੁਝ ਅਜਿਹੀਆਂ ਚੀਜ਼ਾ ਹਨ ਜੋ ਤੁਹਾਨੂੰ ਆਪਣੀ ਡਾਈਟ ਚ ਵਰਤ ਸਕਦੇ ਹੋ  :-


ਤੁਸੀਂ ਆਪਣੀ ਡਾਈਟ ਵਿੱਚ ਹਰੇ ਪਤੀਆਂ ਵਾਲੀ ਸਬਜੀਆਂ ਨੂੰ ਐਡ ਕਰ ਸਕਦੇ ਹੋ। ਹਰੀਆਂ ਸਬਜੀਆਂ ਖਾਣ ਨਾਲ ਚਿਹਰਾ ਹੋਰ ਵੀ ਨਿਖਰਦਾ ਹੈ। ਹਰੀਆਂ ਪਤੀਆਂ ਵਾਲੀ ਸਬਜੀਆਂ ਨੂੰ ਖਾਣ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ। ਇਹ ਤਾਂ ਜਾਹਿਰ ਹੀ ਹੈ ਕਿ ਜੇਕਰ ਸਿਹਤ ਠੀਕ ਰਹੇਗੀ ਤਾਂ ਚਿਹਰਾ ਖੁਦ ਹੀ ਵਧੀਆਂ ਦਿਖੇਗਾ ਤੇ ਚਿਹਰੇ ਦਾ Glow ਜ਼ਿਆਦਾ ਆਵੇਗਾ ।


ਇਸ ਦੇ ਨਾਲ ਹੀ ਚੁਕੰਦਰ ਵੀ ਇਕ ਅਜਿਹੀ ਚੀਜ਼ ਹੈ ਜਿਸ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰਨ ਨਾਲ ਸਰੀਰ ਵਿੱਚ ਖੂਨ ਦੀ ਮਾਤਰਾ ਪੂਰੀ ਰਹੇਗੀ। ਚੁਕੰਦਰ ਇਕ ਅਜਿਹਾ ਸਲਾਦ ਹੈ ਜਿਸ ਨੂੰ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਜਿਵੇਂ ਕੀ ਖੂਨ ਵੱਧਦਾ ਹੈ।


ਇਸ ਦੌਰਾਨ ਤੁਹਾਨੂੰ ਇਹ ਵੀ ਦਸ ਦਈਏ ਕੀ ਖਟੇ ਫਲਾਂ ਨੂੰ ਵੀ ਖਾਣਾ ਚਾਹੀਦਾ ਹੈ। ਲ ਖਟੇ ਫਲਾਂ ਨੂੰ ਖਾਣ ਨਾਲ ਖੂਨ ਸਾਫ ਹੁੰਦਾ ਹੈ। ਜੇਕਰ ਖੂਨ ਸਾਫ ਰਹੇਗਾ ਤਾਂ ਚਿਹਰੇ ‘ਤੇ ਚਮਕ ਆਵੇਗੀ।


Story You May Like