The Summer News
×
Sunday, 19 May 2024

ਜੇਕਰ ਤੁਸੀਂ ਵੀ ਚਲਾਉਦੇਂ ਹੋ ਦੋ ਪਹੀਆ ਵਾਹਨ , ਤਾਂ ਰੱਖੋ ਇਨ੍ਹਾਂ ਜ਼ਰੂਰੀ ਦਸ਼ਤਾਵੇਜ਼ਾਂ ਦਾ ਧਿਆਨ

(ਮਨਪ੍ਰੀਤ ਰਾਓ)


ਚੰਡੀਗੜ੍ਹ: ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਹਰ ਇੱਕ ਵਾਹਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਭਾਰਤ ਵਿੱਚ ਚਾਰ ਪਹੀਏ ਵਾਹਨਾਂ ਨਾਲੋਂ ਜ਼ਿਆਦਾ ਦੋ ਪਹੀਏ ਵਾਹਨਾਂ ਦੇ ਖਰੀਦਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ, ਅਤੇ ਲੋਕੀ ਦੋ ਪਹੀਏ ਵਾਲੇ ਵਾਹਨਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ ਤੇ ਇਸ ਦੇ ਚੱਲਦੇ ਹੀ ਦੋ ਪਹੀਏ ਵਾਹਨਾਂ ਦਾ ਚਲਾਨ ਵਧ ਹੁੰਦੇ ਹਨ। ਇਹਨਾਂ ਦਿਨਾਂ ਵਿੱਚ ਹੀ ਦੇਸ਼ ਵਿੱਚ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਟ੍ਰੈਫਿਕ ਪੁਲਿਸ ਨਿਯਮਾਂ ਦੀ ਪਾਲਣਾ ਕਰਨ ‘ਚ ਕਾਫੀ ਸਰਗਰਮ ਨਜ਼ਰ ਆ ਰਹੀ ਹੈ, ਤੇ ਅੱਜ ਅਸੀ ਤੁਹਾਨੂੰ ਇਨ੍ਹਾਂ ਵਾਹਨਾਂ ਦੇ ਕੁੱਝ ਜ਼ਰੂਰੀ ਦਸਤਾਵੇਜ਼ਾਂ ਬਾਰੇ ਦੱਸਣ ਜਾ ਰਹੇ ਹਾਂ।


ਜਾਣੋ ਜ਼ਰੂਰੀ ਦਸਤਾਵੇਜ਼ :


ਡਰਾਈਵਿੰਗ ਲਾਇਸੈਂਸ: ਚਲੋ ਅੱਜ ਤੁਹਾਨੂੰ ਦੱਸਦੇ ਹਾਂ ਕਿ ਡਰਾਈਵਿੰਗ ਲਾਇਸੈਂਸ ਤੁਹਾਡੇ ਲਈ ਕੀ ਸਾਬਿਤ ਕਰਦੇ ਹਨ ਜੇਕਰ ਤੁਸੀ ਦੋ- ਵ੍ਹੀਲਰ ,ਤਿੰਨ ਵ੍ਹੀਲਰ  ਜਾਂ ਫਿਰ ਚਾਰ ਵ੍ਹੀਲਰ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਡਰਾਈਵਿੰਗ ਕਰਦੇ ਸਮੇਂ ਕਿਸ ਕਿਸਮ ਦਾ ਪ੍ਰਮਾਨ ਪੱਤਰ ਆਪਣੇ ਕੋਲ ਰੱਖਣਾ ਚਾਹੀਦਾ ਹੈ। ਲਾਇਸੈਂਸ ਬਨਾਉਣ ਤੋਂ ਪਹਿਲਾ ਤੁਹਾਨੂੰ ਡਰਾਈਵਿੰਗ ਟੈਸਟ ਪਾਸ ਕਰਨਾ ਪਵੇਗਾ, ਅਤੇ ਉਸ ਤੋਂ ਬਆਦ ਤੁਸੀਂ ਡਰਾਈਵਿੰਗ ਲਾਈਸੈਂਸ ਬਣਵਾ ਸਕਦੇ ਹੋ ਅਤੇ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਬਆਦ ਉਸ ਦੀ ਰੀਨਿਊ ਵੀ ਕਰਵਾਉਣਾ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਬਿਨਾਂ ਲਾਇਸੈਂਸ ਤੋਂ ਵਾਹਨ ਚਲਾਉਦੇ ਹੋ ਤਾਂ ਤੁਹਾਡਾ ਚਲਾਨ ਵੀ ਹੋ ਸਕਦਾ ਹੈ।


ਜੇਕਰ ਦੋ ਪਹੀਏ ਵਾਹਨ ਚਲਾਉਦੇਂ ਹੋ ਤਾਂ ਰਜਸਿਟ੍ਰੇਸ਼ਨ ਸਰਟੀਫਕਿੇਟ ਲੈਣਾ ਜ਼ਰੂਰੀ :


ਜੇਕਰ ਦੋ ਪਹੀਏ ਵਾਹਨ ਚਲਾਉਦੇ ਹੋ ਤਾਂ ਤੁਹਾਨੂੰ ਆਪਣੇ ਵਾਹਨ ਦਾ ਖੇਤਰੀ ਟਰਾਂਸਪੋਰਟ ਦਫ਼ਤਰ (RTO) ਰਜਿਸਟਰ ਕਰਵਾਉਣਾ ਜ਼ਰੂਰੀ ਹੁੰਦਾ ਹੈ ‘ਤੇ ਤੁਹਾਡੇ ਕੋਲ  ਵਾਹਨ ਦਾ ਰਜਿਸਟੈ੍ਰਸ਼ਨ ਸਕਟੀਫਿਕੇਟ ਹੋਣਾ ਲਾਜ਼ਮੀ ਹੈ।


ਪ੍ਰਦੂਸ਼ਣ ਕੰਟਰੋਲ ਸਰਟੀਫਕਿੇਟ ਦਾ ਹੋਣਾ ਲਾਜ਼ਮੀ :


ਤੁਹਾਨੂੰ ਦੱਸ ਦਈਏ ਕਿ ਜੋ ਵਾਹਨਾ ਤੋਂ ਨਿਕਲਨ ਵਾਲਾ ਧੂੰਆਂ ਵਾਤਾਵਰਨ ਲਈ ਬਹੁਤ ਘਾਟਕ ਸਾਬਿਤ  ਹੁੰਦਾ ਹੈ। ਜੋ ਵਾਹਨ ਦਾ ਪ੍ਰਦੂਸ਼ਣ ਕੰਟਰੋਲ  ਸਕਟੀਫਿਕੇਟ ਹੁੰਦਾ ਹੈ ,ਉਸ ਵਿੱਚ ਨਿਕਾਸੀ ਪੱਧਰ ਬਾਰੇ ਸਾਰੀ ਜਾਣਕਾਰੀ ਮਜ਼ੂਦ ਹੁੰਦੀ ਹੈ। ਇਸ ਲਈ ਸਾਨੂੰ ਸਮੇਂ ਸਿਰ ਵਾਹਨਾਂ ਵਿੱਚ ਪ੍ਰਦੂਸ਼ਣ ਦੀ ਜਾਂਚ ਕਰਵਾਉਣੀ ਚਾਹੀਦੀ ਹੈ।


ਵਾਹਨ ਚਲਾਉਣ ਵਾਲੇ ਦਾ ਮੈਡੀਕਲ ਸਕਟੀਫਿਕੇਟ ਹੋਣਾ ਲਾਜ਼ਮੀ  : 


ਤੁਹਾਨੂੰ ਦੱਸ ਦਈਏ ਕਿ ਡਰਾਈਵਰ ਦੀ 50 ਸਾਲ ਨਿਰਧਾਰਿਤ ਉਮਰ ਤੋਂ ਬਆਦ ਮੈਡਕਿਲ ਸਰਟੀਫਿਕੇਟ ਹੋਣਾ ਲਾਜ਼ਮੀ ਹੈ, ਅਤੇ ਇਸੇ ਅਨੁਸਾਰ ਮੈਡੀਕਲ ਸਕਟੀਫਿਕੇਟ ਵਿੱਚ ਪ੍ਰਮਾਣਿਤ ਡਾਕਟਰ ਦੇ ਦਸਖਤ ਹੋਣੇ ਵੀ ਲਾਜ਼ਮੀ ਹਨ।


ਵਾਹਨ ਬੀਮਾ :


ਦਸ ਦਈਏ ਕਿ  ਕਾਨੂੰਨੀ ਤੌਰ ‘ਤੇ ਵਾਹਨ ਦਾ ਬੀਮਾ ਵਾਹਨ ਮਹੱਤਵਪੂਰਨ ਦਸ਼ਤਾਵੇਜ਼ਾ ਵਿੱਚੋ ਇੱਕ ਹੈ। ਇਸ ਵਿੱਚ ਤੁਹਾਨੂੰ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ, ਬੀਮਾ ਕਰਤਾ ਦਦਾ ਨਾਮ ਅਤੇ ਬੀਮੇ ਦੀਆ ਸੀਮਾ ਮਿਆਦ ਵਰਗੀ ਜਾਣਕਾਰੀ ਦੇਖਣ ਨੂੰ ਮਿਲਦਾ ਹੈ।


Story You May Like