The Summer News
×
Monday, 20 May 2024

ਕਸਬਾ ਬੀਜਾ ਵਿੱਖੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਕਾਰ ਸਵਾਰ ਹਮਲਾਵਰ ਘਟਨਾ ਤੋਂ ਬਾਅਦ ਫਰਾਰ

ਖੰਨਾ  : (ਧਰਮਿੰਦਰ ਸਿੰਘ ਖੰਨਾ) – ਖੰਨਾ ਦੀ ਕੋਟ ਚੌਕੀ ਅਧੀਨ ਕਸਬਾ ਬੀਜਾ ਵਿੱਖੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਇਕ ਨੌਜਵਾਨ ਦੀ ਲੱਗਭਗ 8 ਹਥਿਆਰਬੰਦ ਯੁਵਕਾਂ ਵਲੋਂ ਕੀਤੀ ਗਈ ਕੁੱਟ ਮਾਰ ਅਤੇ ਚਲਾਈ ਗੋਲੀਆਂ, ਨੌਜਵਾਨ ਦੇ ਪਿਤਾ ਨੇ ਮੌਕੇ ਤੇ ਪਹੁੰਚ ਫਾਇਰ ਕਰ ਬਚਾਈ ਆਪਣੇ ਬੇਟੇ ਦੀ ਜਾਨ, ਹਮਲਾਵਰ ਇਕ ਬਰੇਜ਼ਾ ਕਾਰ ਛੱਡ ਹੋਏ ਫ਼ਰਾਰ ਗਏ | ਮਾਮਲਾ ਜਬਰੀ ਉਗਰਾਹੀ ਦਾ ਦੱਸਿਆ ਜ਼ਾ ਰਿਹਾ ਹੈ, ਫੱਟੜ ਨੋਜਵਾਨ ਦਾ ਇਲਾਜ ਜਾਰੀ ਹੈ, ਦੂਜੇ ਪਾਸੇ ਦੂਜੀ ਧਿਰ ਲੁਧਿਆਣਾ ਵਿੱਖੇ ਇਲਾਜ ਕਰਵਾ ਰਹੀ ਹੈ, ਪੁਲਿਸ ਵਲੋਂ ਦੋਨਾਂ ਧਿਰਾਂ ਤੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


ਖੰਨਾ ਸਿਵਲ ਹਸਪਤਾਲ ਵਿੱਚ ਇਲਾਜ਼ ਕਰਵਾਉਣ ਪਹੁੰਚੇ ਨੌਜਵਾਨ ਅਤੇ ਉਸਦੇ ਭਰਾ ਨੇ ਦੱਸਿਆ ਕਿ ਕੁੱਝ ਵਿਅਕਤੀਆਂ ਵਲੋਂ ਉਸ ਨੂੰ ਰਸਤੇ ਵਿੱਚ ਘਰ ਕੁੱਟਿਆ ਅਤੇ ਉਸਤੇ ਗੋਲੀ ਚਲਾਈ ਜਿਸ ਕਾਰਨ ਉਸਨੂੰ ਕਾਫੀ ਸੱਟਾ ਲੱਗਿਆ ਹਨ ਜਿਸ ਲਈ ਉਸਨੇ ਇਨਸਾਨ ਦੀ ਮੰਗ ਕੀਤੀ।


ਜਦੋ ਇਸ ਸੰਬੰਦੀ ਖੰਨਾ ਦੇ ਡੀ ਐਸ ਪੀ ਵਿਲੀਅਮ ਜੈਜੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 3 ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਦੂਜੀ ਧਿਰ ਤੇ ਵੀ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ, ਹੱਜੇ ਕਿਸੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।


Story You May Like