The Summer News
×
Sunday, 19 May 2024

ਵਾਹਨਾਂ ਦੇ ਚਾਹਵਾਨਾ ਲਈ ਖੁਸ਼ਖਬਰੀ, Honda ਕੰਪਨੀ ਜਲਦ ਲਿਆ ਰਹੀ ਹੈ ਇਹ ਸਕੂਟਰੀ

ਚੰਡੀਗੜ੍ਹ : ਭਾਰਤ ਵਿੱਚ ਵਾਹਨਾ ਦੇ ਚਾਹਵਾਨਾ ਲਈ ਜਲਦ ਹੀ  Honda ਕੰਪਨੀ ਵੱਲੋਂ ਤੋਹਫਾ ਲੈ ਕੇ ਆ ਰਹੀ ਹੈ। Honda ਕੰਪਨੀ ਜਲਦ ਹੀ ਭਾਰਤ ਵਿੱਚ ਇਲੈਕਟ੍ਰਿਕ ਸਕੂਟਰੀ ਲਿਆ ਸਕਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਇਲੈਕਟ੍ਰਿਕ ਸਕੂਟਰ (Honda U-Go) ਨੂੰ ਪਿਛਲੇ ਸਾਲ 2021 ਵਿੱਚ ਚੀਨ ‘ਚ ਲਾਂਚ ਕੀਤਾ ਗਿਆ ਸੀ।


patent ਅਗਸਤ 2021 ਵਿੱਚ ਰਜਿਸਟਰ ਕੀਤਾ ਗਿਆ ਸੀ ਅਤੇ ਹੁਣ ਜਰਨਲ ਕੀਤਾ ਗਿਆ ਹੈ। ਕੰਪਨੀ Honda ਨੇ ਭਾਰਤ ‘ਚ ਈਕੋ-ਫ੍ਰੈਂਡਲੀ ਵਾਹਨ ਬਣਾਉਣ ਅਤੇ ਇਲੈਕਟ੍ਰਿਕ ਵਾਹਨ ਲਿਆਉਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦਸ ਦਈਏ ਕਿ Honda ਕੰਪਨੀ ਨੇ ਭਾਰਤ ਵਿੱਚ ਇਲੈਕਟ੍ਰਿਕ ਸਕੂਟਰੀ ਲਿਆਉਣ ਲਈ patent ਰਜਿਸਟਰ ਕੀਤਾ ਹੈ। ਜਿਸ ਮੁਤਾਬਕ ਭਾਰਤ ਵਿੱਚ Honda ਜਲਦ ਹੀ ਇਲੈਕਟ੍ਰਿਕ ਸਕੂਟਰ ਲਿਆਉਣ ਵਾਲੀ ਹੈ।


Honda U-Go ਈ- ਸਕੂਟਰੀ


Honda U-Go ਪਤਲਾ ਅਤੇ ਹਲਕੇ ਭਾਰ ਵਾਲਾ ਇੱਕ ਖੁਬਸੂਰਤ ਈ-ਸਕੂਟਰ ਹੈ। ਇਸ ‘ਚ ਸਮਾਰਟ Alloy wheel ਹਨ ਅਤੇ ਅੱਗੇ Telescopic fork ਅਤੇ ਪਿਛਲੇ ਪਾਸੇ ਟਵਿਨ ਸਪਰਿੰਗ ਸਸਪੈਂਸ਼ਨ ਹੈ। ਇਸ ਦੇ features ਬਹੁਤ ਵਧੀਆ ਹਨ, ਇਸ ਵਿੱਚ 1.6 bhp (brake horsepower)  ਦੀ ਇਲੈਕਟ੍ਰਿਕ ਮੋਟਰ ਹੈ। ਇਸ ਨਾਲ ਤੁਹਾਨੂੰ ਦਸ ਦਈਏ ਕਿ ਗਾਹਕ ਬੈਟਰੀ ਘਰ ਲੈ ਜਾ ਸਕਦੇ ਹਨ ਅਤੇ ਆਰਾਮ ਨਾਲ ਚਾਰਜ ਕਰ ਸਕਦੇ ਹਨ। ਇੱਕ ਤੋਂ ਵੱਧ ਬੈਟਰੀ ਪੈਕ ਰੱਖ ਕੇ ਗਤੀ ਨੂੰ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਅਗਰ ਇਸ ਦੀ ਰੇਂਜ ਦੀ ਗੱਲ ਕਰੀਏ ਕਿ ਇਹ ਇਲੈਕਟ੍ਰਿਕ ਸਕੂਟਰ ਫੁੱਲ ਚਾਰਜ ਹੋਣ ਤੋਂ ਬਾਅਦ 65 ਕਿਲੋਮੀਟਰ ਦੀ ਰੇਂਜ ਦੀ ਸਪੀਡ ਦਿੰਦਾ ਹੈ। ਇਸ ਦੀਟਾਪ ਮਾਡਲ ਦੀ ਟਾਪ ਸਪੀਡ 53 kmph ਹੈ। China ਵਿੱਚ Honda U-GO ਦੇ ਮਾਡਲ ਦੀ ਕੀਮਤ 7,499 ਭਾਰਤ ਕੀਮਤ(ਲਗਭਗ 85,342 ਰੁਪਏ) ਹੈ।


Story You May Like