The Summer News
×
Friday, 10 May 2024

ਖੇਤੀ ਵਿਦਿਆਰਥੀਆਂ ਅਤੇ ਖੇਤੀ ਟੈਕਨੋਕਰੇਟਸ ਪ੍ਰਤੀ ਸਰਕਾਰ ਦੀ ਬੇਰੁਖੀ ਖੇਤੀ ਲਈ ਵਿਨਾਸ਼ਕਾਰੀ ਹੋਵੇਗੀ-ਸੀਪੀਆਈ

ਲੁਧਿਆਣਾ : ਸੀਪੀਆਈ ਲੁਧਿਆਣਾ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਪੀਏਯੂ ਦੇ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ ਜੋ ਖੇਤੀਬਾੜੀ , ਬਾਗਬਾਨੀ ਭੂਮੀ ਰੱਖਿਆ ਅਤੇ ਪਸ਼ੂ ਪਾਲਣ ਵਿਭਾਗਾਂ ਵਿੱਚ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਹਨ। ਉਕਤ ਵਿਭਾਗਾਂ ਵਿੱਚ 50 ਫੀਸਦੀ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਖੇਤੀ-ਬਾੜੀ ਵਿਕਾਸ ਅਫਸਰਾਂ ਦੀਆ 934 ਮਨਜੂਰਸ਼ੁਦਾ ਅਸਾਮੀੰਆ ਵਿੱਚੋਂ 501 ਅਸਾਮੀਆ, ਬਾਗਬਾਨੀ ਵਿਕਾਸ ਅਫਸਰਾ ਦੀਆ 225 ਵਿੱਚੋਂ 133 ਅਤੇ ਭੂਮੀ ਰੱਖਿਆ ਅਫਸਰਾ ਦੀਆ 226 ਵਿੱਚੋਂ ਇਸ ਵੇਲੇ 129 ਅਸਾਮੀਆ ਖਾਲੀ ਪਈਆਂ ਹਨ।


ਇਸੇ ਤਰਾਂ ਪਸ਼ੂ ਪਾਲਣ ਵਿਭਾਗ ਵਿੱਚ ਖੇਤੀ ਵਿਕਾਸ ਅਫਸਰ (ਖ਼ੁਰਾਕ ਤੇ ਚਾਰਾਂ) ਦੀਆ 132 ਮਨਜ਼ੂਰ ਅਸਾਮੀਆ ਨੂੰ ਘਟਾ ਕੇ 10 ਕਰ ਦਿੱਤਾ ਗਿਆ ਹੈ ਅਤੇ ਇਸ ਵੇਲੇ ਅੰਸ ਕੇਡਰ ਦੇ ਸਾਰੇ ਪੰਜਾਬ ਵਿੱਚ ਕੇਵਲ 5 ਅਧਿਕਾਰੀ ਹੀ ਸੂਬੇ ਦੇ ਪਸ਼ੂ ਪਾਲਕਾਂ ਨੂੰ ਤਕਨੀਕੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ।ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਦਾ ਸਲਾਨਾ ਬਜਟ 500 ਕਰੋੜ ਤੋਂ ਉੱਪਰ ਹੈ, ਜੋ ਖੇਤੀ ਅਧਿਆਪਨ, ਖੇਤੀ ਖੋਜ ਕਾਰਜਾਂ ਅਤੇ ਪਸਾਰ ਟ੍ਰੇਨਿੰਗਾਂ ਤੇ ਖਰਚ ਕੀਤਾ ਜਾਂਦਾ ਹੈ। ਪੰਜਾਬ ਭਰ ਤੋਂ ਮੈਰਿਟ ਦੇ ਅਧਾਰ ਤੇ ਦਾਖਲ ਕੀਤੇ ਤੇ ਵੱਡੀਆਂ ਫ਼ੀਸਾਂ ਲੈਕੇ ਪੜਾਏ ਤੇ ਤਕਨੀਕੀ ਤੌਰ ਤੇ ਲੈਸ ਕੀਤੇ ਵਿਦਿਆਰਥੀਆ ਦੀ ਸਿੱਖਿਆ ਦਾ ਕੀ ਲਾਭ ਜੇਕਰ ਉਹਨਾ ਦੀ ਮਹਾਰਤ ਕਿਸਾਨਾਂ ਤੱਕ ਪਹੁੰਚਾਉਣ ਲਈ ਉਹਨਾ ਦੀ ਭਰਤੀ ਹੀ ਨਹੀਂ ਕੀਤੀ ਜਾਣੀ ਕਿਉਂਕਿ ਤਕਨੀਕ ਖੇਤੀ ਮਾਹਿਰਾ ਦੀ ਅਗਵਾਈ ਬਿਨਾ ਕਿਸਾਨ ਦੇ ਖੇਤ ਪੱਧਰ ਤੱਕ ਲਾਗੂ ਨਹੀਂ ਕੀਤੀ ਜਾ ਸਕਦੀ।


Story You May Like