The Summer News
×
Sunday, 19 May 2024

SUV ਲੈ ਕੇ ਆ ਰਿਹਾ ਨਵਾਂ ਲੁੱਕ, ਜਾਣੋ ਇਸਦੇ ਫੀਚਰਸ ਅਤੇ ਕੀਮਤ

ਚੰਡੀਗੜ੍ਹ : ਬੋਲੇਰੋ ਭਾਰਤੀ ਬਾਜ਼ਾਰ ਵਿੱਚ ਸਭ ਤੋਂ ਮਸ਼ਹੂਰ ਕਾਰਾਂ ਵਿੱਚੋਂ ਇੱਕ ਰਹੀ ਹੈ। ਇਹ ਇੱਥੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਮੌਜੂਦ ਹੈ। UV ਨਿਰਮਾਤਾ ਮਹਿੰਦਰਾ ਨੇ TUV300 ਨੂੰ ਬਦਲਣ ਲਈ ਪਿਛਲੇ ਸਾਲ ਨਵੀਂ Bolero Neo ਲਾਂਚ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਕੰਪਨੀ ਨੇ ਇਸ ਨੂੰ ਨਵਾਂ ਰੂਪ ਦੇਣ ਲਈ SUV ਦਾ ਫਰੰਟ ਲੁੱਕ ਬਦਲਿਆ ਹੈ। ਨਵੇਂ ICAT ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ ਮਹਿੰਦਰਾ ਬੋਲੇਰੋ ਨਿਓ ਪਲੱਸ ਮਾਡਲ ਨੂੰ ਵਧੇਰੇ ਥਾਂ ਮਿਲੇਗੀ ਤੇ ਇਸ ਵਿੱਚ ਬੈਠਣ ਦੀ ਉੱਚ ਸਮਰੱਥਾ ਵੀ ਹੋਵੇਗੀ ਅਤੇ ਇਹ 7-ਸੀਟਰ ਅਤੇ 9-ਸੀਟਰ ਦੋਨਾਂ ਵੇਰੀਐਂਟਸ ਦੇ ਨਾਲ ਆਵੇਗੀ। ਹਾਲਾਂਕਿ, ਕੰਪਨੀ ਨੇ ਅਜੇ ਅਧਿਕਾਰਤ ਲਾਂਚ ਤਾਰੀਖ ਦੀ ਪੁਸ਼ਟੀ ਨਹੀਂ ਕੀਤੀ ਹੈ।


ਨਵੇਂ ICAT ਦਸਤਾਵੇਜ਼ ‘ਤੇ ਆਉਂਦੇ ਹੋਏ, ਇਹ ਦੱਸਦਾ ਹੈ ਕਿ ਆਉਣ ਵਾਲੀ ਮਹਿੰਦਰਾ ਬੋਲੇਰੋ ਨਿਓ ਪਲੱਸ 2.2-ਲੀਟਰ ਡੀਜ਼ਲ ਇੰਜਣ ਦੁਆਰਾ ਸੰਚਾਲਿਤ ਹੋਵੇਗੀ। ਸਾਈਜ਼ ਦੀ ਗੱਲ ਕਰੀਏ ਤਾਂ ਆਉਣ ਵਾਲਾ ਮਾਡਲ Bolera Neo Plus ਵੱਡਾ ਹੋਵੇਗਾ। ਇਸ ਦੀ ਲੰਬਾਈ 4400 ਮਿਲੀਮੀਟਰ, ਚੌੜਾਈ 1795 ਮਿਲੀਮੀਟਰ ਅਤੇ ਉਚਾਈ 1812 ਮਿਲੀਮੀਟਰ ਹੋਵੇਗੀ। ਫੀਚਰਸ ਦੀ ਗੱਲ ਕਰੀਏ ਤਾਂ ਆਉਣ ਵਾਲੀ SUV ‘ਚ ਨਵੀਂ MID ਡਿਸਪਲੇਅ, ਬਲੂਟੁੱਥ ਕਨੈਕਟੀਵਿਟੀ ਦੇ ਨਾਲ 7-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਮਾਊਂਟਡ ਕੰਟਰੋਲ ਦੇ ਨਾਲ ਟਿਲਟ ਐਡਜਸਟੇਬਲ ਪਾਵਰ ਸਟੀਅਰਿੰਗ ਵ੍ਹੀਲ, ਇਲੈਕਟ੍ਰਾਨਿਕ ਤੌਰ ‘ਤੇ ਐਡਜਸਟੇਬਲ ORVM, ਫਰੰਟ ਆਰਮਰੇਸਟ, ਹਾਈਟ ਐਡਜਸਟੇਬਲ ਡਰਾਈਵਰ ਸੀਟ, ਦੇ ਨਾਲ ਇੱਕ ਨਵਾਂ ਇੰਸਟਰੂਮੈਂਟ ਕਲਸਟਰ ਮਿਲੇਗਾ। ਈਕੋ ਮੋਡ ਵਾਲਾ AC ਅਤੇ ਕਈ ਸ਼ਾਨਦਾਰ ਫੀਚਰਸ ਮਿਲ ਸਕਦੇ ਹਨ।


Story You May Like