The Summer News
×
Sunday, 19 May 2024

ਜ਼ਿਆਦਾ ਫੋਨ ਦੇ ਇਸਤੇਮਾਲ ਨਾਲ ਹੋ ਸਕਦੀਆਂ ਹਨ ਮਾਨਸਿਕ ਅਤੇ ਸਰੀਰਕ ਬਿਮਾਰੀਆਂ, ਕਰੋ ਇਸ ਚੀਜ਼ ਤੋਂ ਪਰਹੇਜ

ਚੰਡੀਗੜ੍ਹ : ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਸਮਾਂ ਹੈ, ਇਸ ਸਮੇਂ ਵਿਚ ਹਰ ਕੋਈ ਫੋਨ ਇਸਤੇਮਾਲ ਕਰਨ ਕਰਦਾ ਹੈ। ਕਿਉਂ ਕਿ ਫੋਨ ਸਭ ਦੀ ਜ਼ਰੂਰਤ ਬਣ ਗਈ ਹੈ ਜਾਂ ਫਿਰ ਕਹਿ ਸਕਦੇ ਹਾਂ ਕਿ ਲੋਕਾਂ ਨੇ ਇਸ ਨੂੰ ਆਪਣੀ ਜ਼ਰੂਰਤ ਬਣਾ ਲਿਆ ਹੈ। ਕੋਈ ਵੀ ਫੋਨ ਦੇ ਬਿਨਾ ਨਹੀਂ ਰਹਿ ਸਕਦਾ। ਬੱਚੇ ਤੋਂ ਲੈ ਕੇ ਬਜ਼ੁਰਗ ਤਕ ਹਰ ਕਿਸੇ ਦੇ ਹੱਥ ਵਿਚ ਫੋਨ ਦੇਖਣ ਨੂੰ ਮਿਲਦਾ ਹੈ। ਫੋਨ ਉਤੇ ਲੋਕ ਅਕਸਰ ਫਿਲਮਾਂ, ਨਾਟਰ, facebook, youtube, ਗਾਣ ਸੁਣਨਾ ਪਸੰਦ ਕਰਦੇ ਸੀ।


27-3


ਪਰ ਹੁਣ ਲੋਕ ਇੰਸਟਾਗ੍ਰਾਮ ਉਤੇ Reels ਵੇਖਣਾ ਕਾਫੀ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਦਸ ਦਈਏ ਕਿ Reels ਦੇਖਣ ਦਾ ਸ਼ੌਕੀਨ ਹਰ ਕੋਈ ਹੈ  ਬੱਚੇ, ਬੁੱਢੇ, ਬਜ਼ੁਰਗ ਅਤੇ ਨੌਜਵਾਨ ਹਰ ਕੋਈ Reels ਦੇਖਦਾ ਹੈ। ਕਈ ਲੋਕ ਖਾਣਾ ਖਾਂਦੇ ਜਾਂ ਫਿਰ ਸੋਣ ਸਮੇਂ ਵੀ Reels ਦੇਖਦੇ ਹਨ। Reels ਇੰਨੀਆਂ ਜ਼ਿਆਦਾ ਵਧੀਆਂ ਲੱਗਦੀਆ ਹਨ ਕਿ ਲੋਕ ਫੋਨ ਨੂੰ Scroll ਕਰਦੇ ਹੀ ਰਹਿੰਦੇ ਹਨ। ਪਰ ਜ਼ਿਆਦਾ ਫੋਨ ਦਾ ਇਸਤੇਮਾਲ ਵੀ ਸਿਹਤ ਲਈ ਚੰਗਾ ਨਹੀਂ ਹੈ। ਇਸ ਨਾ ਸਿਰਫ ਸਰੀਰਕ ਤੌਰ ‘ਤੇ ਮਾਨਸਿਕ ਤੌਰ ‘ਤੇ ਵੀ ਤੰਗ ਕਰਦਾ ਹੈ।


27-1


ਜ਼ਿਆਦਾ ਫੋਨ ਚਲਾਉਣ ਦੇ ਨੁਕਸਾਨ   


ਲੋਕਾਂ ਦੇ ਫੋਨ ਇੰਨਾ ਜ਼ਿਆਦਾ ਇਸਤੇਮਾਲ ਕਰਦੇ ਹਨ ਕਿ ਉਹਨਾਂ ਦਾ ਕਾਫੀ ਸਮਾਂ ਫੋਨ ਦੇਖਣ ਵਿਚ ਹੀ ਚਲਾ ਜਾਂਦਾ ਹੈ। ਇਸ ਦੇ ਕਾਰਨ ਉਹ ਆਪਣਾ ਧਿਆਨ ਕਿਸੇ ਹੋਰ ਕੰਮ ਵਿਚ ਨਹੀਂ ਲਗਾ ਪਾਉਂਦੇ। ਲੋਕਾਂ ਵਿੱਚ ਡਿਪ੍ਰੈਸ਼ਨ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਜ਼ਿਆਦਾ ਫੋਨ ਦੇ  ਇਸਤੇਮਾਲ ਨਾਲ ਗੁੱਸੇ ਤੇ ਚਿੜਚਿੜਾਪਨ ਮਹਿਸੂਸ ਕਰਨ ਲੱਗਦੇ ਹਨ। ਬੱਚਿਆ ਦੇ ਜ਼ਿਆਦਾ ਫੋਨ ਦੇ ਇਸਤੇਮਾਲ ਨਾਲ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਫੋਨ ਦੀ ਲਤ ਕਾਰਨ ਬੱਚੇ ਪੜ੍ਹਾਈ 'ਤੇ ਧਿਆਨ ਨਹੀਂ ਦੇ ਪਾਉਂਦੇ। ਦੇਰ ਰਾਤ ਤੱਕ ਫੋਨ ਦੇਖਣ ਕਾਰਨ ਸੌਣ ਦਾ ਸਮਾਂ ਖਰਾਬ ਹੋ ਜਾਂਦਾ ਹੈ।  

Story You May Like