The Summer News
×
Sunday, 19 May 2024

ਭੂਚਾਲ ਨਾਲ ਹਿੱਲਿਆ ਇੰਡੋਨੇਸ਼ੀਆ : 20 ਮੌਤਾਂ, 300 ਜ਼ਖਮੀ

ਚੰਡੀਗੜ੍ਹ : ਇੰਡੋਨੇਸ਼ੀਆ 'ਚ ਇਕ ਵਾਰ ਫਿਰ ਭੂਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੋਮਵਾਰ ਨੂੰ ਇੱਥੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਿਸ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 300 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਹੈ। ਭੂਚਾਲ ਦੇ ਝਟਕੇ ਕਈ ਸਕਿੰਟਾਂ ਤੱਕ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਰ ਵਧ ਸਕਦੀ ਹੈ।

Story You May Like