The Summer News
×
Monday, 20 May 2024

ਅੰਡਰਵੀਅਰ 'ਚ ਲੁਕਾ ਕੇ ਵਿਦੇਸ਼ ਤੋਂ ਲਿਆਂਦਾ 1.4 ਕਰੋੜ ਦਾ ਸੋਨਾ DRI ਨੇ ਕੀਤਾ ਜ਼ਬਤ

ਜੈਪੁਰ : ਤਸਕਰ ਆਪਣਾ ਕੰਮ ਕਰਨ ਲਈ ਨਿੱਤ ਨਵੇਂ ਤਰੀਕੇ ਅਪਣਾਉਂਦੇ ਹਨ ਪਰ ਉਨ੍ਹਾਂ ਦੀ ਚਲਾਕੀ ਸੁਰੱਖਿਆ ਏਜੰਸੀਆਂ ਫੜ ਹੀ ਲੈਂਦੀ ਹੈਂ, ਅਜਿਹਾ ਹੀ ਮਾਮਲਾ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੇਖਣ ਨੂੰ ਮਿਲਿਆ। ਜਿੱਥੇ ਸ਼ਾਰਜਾਹ ਤੋਂ ਫਲਾਈਟ ਲਕੇ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਪਹੁੰਚੇ ਇੱਕ ਵਿਅਕਤੀ ਨੂੰ ਡੀਆਰਆਈ ਟੀਮ ਨੇ ਗ੍ਰਿਫਤਾਰ ਕਰ ਲਿਆ। ਡੀਆਰਆਈ ਅਧਿਕਾਰੀਆਂ ਨੇ ਸਮੱਗਲਰ ਦੇ ਕਬਜ਼ੇ ਵਿੱਚੋਂ ਕਰੋੜਾਂ ਦਾ ਸੋਨਾ ਬਰਾਮਦ ਕੀਤਾ ਹੈ। ਜਿਸ ਨੂੰ ਉਹ ਆਪਣੇ ਅੰਡਰਵੀਅਰ ਵਿੱਚ ਲੁਕਾ ਕੇ ਲਿਆਇਆ ਸੀ।


ਸ਼ਾਰਜਹਾ ਤੋਂ ਇਕ ਜਹਾਜ਼ ਜਦੋਂ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ ਤਾਂ ਉਥੇ ਤਾਇਨਾਤ ਡੀਆਰਆਈ ਟੀਮ ਯਾਤਰੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਟੀਮ ਦੇ ਅਧਿਕਾਰੀਆਂ ਨੂੰ ਇਕ ਯਾਤਰੀ ਕੁਝ ਸ਼ੱਕੀ ਨਜ਼ਰ ਆਇਆ। ਇਸ ਤੇ ਟੀਮ ਨੇ ਉਸ ਯਾਤਰੀ ਤੋਂ ਪੁੱਛਗਿੱਛ ਕੀਤੀ। ਫੜੇ ਜਾਣ ਤੋਂ ਪਹਿਲਾਂ ਉਸ ਨੇ ਟੀਮ ਨੂੰ ਵੀ ਗੁੰਮਰਾਹ ਕੀਤਾ ਅਤੇ ਕਿਸੇ ਵੀ ਤਰ੍ਹਾਂ ਦੀ ਤਸਕਰੀ ਤੋਂ ਇਨਕਾਰ ਕੀਤਾ ਪਰ ਬਾਅਦ 'ਚ ਪੂਰੀ ਤਲਾਸ਼ੀ ਦੌਰਾਨ ਉਸ ਦੇ ਅੰਡਰਵੀਅਰ ਅਤੇ ਕਮਰ ਦੇ ਹੇਠਲੇ ਹਿੱਸੇ ਵਿਚ ਸੋਨੇ ਦੀ ਪੇਸਟ ਬਰਾਮਦ ਹੋਈ।


ਡੀਆਰਆਈ ਦੀ ਟੀਮ ਨੇ ਬਾਅਦ ਵਿੱਚ ਪੇਸਟ ਨੂੰ ਰਿਫਾਈਨ ਕੀਤਾ ਅਤੇ ਇਸ ਵਿੱਚ ਸ਼ੁੱਧ ਸੋਨਾ ਮਿਲਿਆ। ਜਿਸ ਦਾ ਭਾਰ 2 ਕਿਲੋ 700 ਗ੍ਰਾਮ ਹੈ। ਤਸਕਰ ਉਸ ਸੋਨਾ ਨੂੰ ਪੇਸਟ ਦੇ ਰੂਪ 'ਚ ਛੁਪਾ ਕੇ ਲਿਆਏ ਸਨ। ਬਰਾਮਦ ਕੀਤੇ ਗਏ ਸੋਨੇ ਦੀ ਬਾਜ਼ਾਰ 'ਚ ਕੀਮਤ 1 ਕਰੋੜ 40 ਲੱਖ ਰੁਪਏ ਦੱਸੀ ਜਾ ਰਹੀ ਹੈ।


ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੌਜਵਾਨ ਚੁਰੂ ਦਾ ਰਹਿਣ ਵਾਲਾ ਹੈ। ਉਹ ਦੋ ਸਾਲ ਪਹਿਲਾਂ ਮਜ਼ਦੂਰੀ ਲਈ ਦੁਬਈ ਗਿਆ ਸੀ। ਪਰ ਵਾਪਸ ਰਾਜਸਥਾਨ ਪਰਤਦੇ ਸਮੇਂ ਉਸਨੂੰ ਏਅਰਪੋਰਟ ਤੇ ਸੋਨਾ ਪਹੁੰਚਾਉਣਾ ਪਿਆ। ਪਰ ਇਸ ਤੋਂ ਪਹਿਲਾਂ ਹੀ ਡੀਆਰਆਈ ਦੀ ਟੀਮ ਨੇ ਨੌਜਵਾਨ ਨੂੰ ਫੜ ਲਿਆ।


ਡੀਆਰਆਈ ਦੀ ਟੀਮ ਨੇ ਮੁਲਜ਼ਮ ਨੌਜਵਾਨ ਨੂੰ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਡੀਆਰਆਈ ਦੀ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਸੋਨਾ ਕਿਸ ਨੂੰ ਪਹੁੰਚਾਉਣ ਵਾਲਾ ਸੀ? ਇਸ ਪਿੱਛੇ ਕੌਣ ਹੈ?

Story You May Like