The Summer News
×
Sunday, 19 May 2024

ਲਾਟਰੀ ਨਿਕਲਣ ਨਾਲ ਅਰਬਪਤੀ ਬਣਨ ਦੇ ਬਾਵਜੂਦ ਪਰਿਵਾਰ ਤੋਂ ਕਿਉਂ ਰੱਖੀ ਚੋਰੀ, ਜਾਣੋਂ ਕਿਉਂ

ਨਵੀਂ ਦਿੱਲੀ, 31 ਅਕਤੂਬਰ। ਇੱਕ ਆਦਮੀ ਰਾਤੋ-ਰਾਤ ਅਰਬਪਤੀ ਬਣ ਗਿਆ। ਉਸ ਦੇ ਖਾਤੇ 'ਚ 200 ਕਰੋੜ ਰੁਪਏ ਤੋਂ ਵੱਧ ਦੀ ਰਕਮ ਆ ਚੁੱਕੀ ਹੈ। ਪਰ ਇੰਨੀ ਵੱਡੀ ਰਕਮ ਮਿਲਣ ਦੇ ਬਾਵਜੂਦ ਉਸ ਨੇ ਇਹ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਦੱਸੀ। ਆਦਮੀ ਨੇ ਇਹ ਗੱਲ ਆਪਣੀ ਪਤਨੀ ਅਤੇ ਬੱਚਿਆਂ ਤੋਂ ਵੀ ਛੁਪਾਈ ਰੱਖੀ। ਅਰਬਾਂ ਰੁਪਏ ਦੇ ਮਾਲਕ ਬਣੇ ਇਸ ਵਿਅਕਤੀ ਨੇ ਖੁਦ ਦੱਸਿਆ ਹੈ ਇਸ ਪਿੱਛੇ ਦਿਲਚਸਪ ਕਾਰਨ ਦਰਅਸਲ, ਵਿਅਕਤੀ ਨੂੰ ਲੱਗਾ ਕਿ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਦਾ ਹੈ ਕਿ ਉਸ ਨੇ 2 ਅਰਬ ਰੁਪਏ ਦੀ ਲਾਟਰੀ ਜਿੱਤ ਲਈ ਹੈ, ਤਾਂ ਉਹ ਹੰਕਾਰੀ ਅਤੇ ਆਲਸੀ ਬਣ ਸਕਦੇ ਹਨ। ਇਸੇ ਲਈ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਅਰਬਪਤੀ ਬਣਨ ਬਾਰੇ ਵੀ ਨਹੀਂ ਦੱਸਿਆ। ਰਿਪੋਰਟ ਮੁਤਾਬਕ ਦੱਖਣੀ ਚੀਨ ਦੇ ਗੁਆਂਗਸੀ ਜ਼ੁਆਂਗ ਸੂਬੇ 'ਚ ਰਹਿਣ ਵਾਲੇ ਇਸ ਵਿਅਕਤੀ ਨੇ ਲਾਟਰੀ 'ਚ 220 ਮਿਲੀਅਨ ਯੁਆਨ ਯਾਨੀ ਕਰੀਬ 2 ਅਰਬ 50 ਕਰੋੜ ਰੁਪਏ ਜਿੱਤੇ ਹਨ। ਉਸ ਨੇ 40 ਲਾਟਰੀ ਟਿਕਟਾਂ ਖਰੀਦੀਆਂ ਸਨ, ਜਿਨ੍ਹਾਂ ਵਿੱਚੋਂ 7 ਟਿਕਟਾਂ ਦੀ ਕੀਮਤ ਉਸ ਨੂੰ ਇਨਾਮ ਵਜੋਂ ਮਿਲੀ। ਜੇਤੂ ਨੂੰ 5.48 ਮਿਲੀਅਨ ਯੂਆਨ ਦਾ ਭੁਗਤਾਨ ਕੀਤਾ ਗਿਆ ਸੀ।

Story You May Like