The Summer News
×
Sunday, 19 May 2024

ਇਟਲੀ 'ਤੇ ਭਾਰਤ ਦੇ ਮਜ਼ਬੂਤ ਰਾਜਨਿਤਕ ਸੰਬੰਧਾਂ ਨੂੰ 75 ਸਾਲ ਹੋਏ ਪੂਰੇ, ਉੱਪ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

ਸੁਲਤਾਨਪੁਰ ਲੋਧੀ : ਭਾਰਤੀ ਦੂਤਾਵਾਸ ਰੋਮ ਵੱਲੋ ਅੰਬੈਸਡਟਰ ਨੀਨਾ ਮਲਹੋਤਰਾ ਦੀ ਅਗਵਾਈ ਵਿਚ ਭਾਰਤ ਅਤੇ ਇਟਲੀ ਦੇ ਮਜ਼ਬੂਤ ਰਾਜਨੀਤਿਕ ਸਬੰਧਤਾਂ ਦੀ 75 ਸਾਲਾਂ ਵਰੇ ਗੰਢ੍ਹ ਨੂੰ ਯਾਦਗਾਰੀ ਬਣਾਉਣ ਲਈ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਇਟਲੀ ਦੇ ਉੱਪ ਪ੍ਰਧਾਨ ਮੰਤਰੀ ਮੀਤੇਓ ਸਿਲਵੀਨੀ ਤੇ ਕਈ ਹੋਰ ਮੰਤਰੀਆਂ ਅਤੇ ਸੰਸਦ ਮੈਂਬਰਾਂ ਵੱਲੋ ਸਿ਼ਰਕਤ ਕਰਕੇ ਦੌਹਾ ਦੇਸ਼ਾਂ ਦੇ ਰਾਜਨੀਤਿਕ ਸਬੰਧਾਂ ਦੀ ਮਜਬੂਤੀ ਬਾਰੇ ਗੱਲਬਾਤ ਕਰਦੇ ਹੋਏ 75 ਸਾਲਾ ਪੁਰਾਣੀ ਸਾਝ ਨੂੰ ਹੋਰ ਮਜਬੂਤ ਬਣਾਉਣ ਲਈ ਆਖਿਆ ਗਿਆ। ਸਵਾਗਤੀ ਭਾਸ਼ਣ ਵਿਚ ਬੋਲਦੇ ਹੋਏ ਇਟਲੀ ਵਿਚ ਭਾਰਤੀ ਰਾਜਦੂਤ ਮੈਡਮ ਨੀਨਾ ਮਲੋਹਤਰਾ ਦੁਆਰਾ ਸਭ ਨੂੰ ਜੀ ਆਇਆ ਆਖਣ ਤੋ ਬਾਅਦ ਭਾਰਤ ਦੀ ਸੰਸਕ੍ਰਿਤੀ ਅਤੇ ਦੂਜੇ ਦੇਸ਼ਾ ਨਾਲ ਮਜਬੂਤ ਸਬੰਧਾ ਦਾ ਜਿਕਰ ਕਰਦਿਆ ਹੋਇਆ ਆਖਿਆ ਕਿ ਭਾਰਤ ਇਕ ਮਜਬੂਤ ਅਰਥ ਵਿਵਸਥਾ ਵਾਲਾ ਦੇਸ਼ ਬਣਕੇ ਉਭਰਿਆ ਹੈ ਦੁਨੀਆ ਦੇ ਵੱਖ ਵੱਖ ਦੇਸ਼ਾ ਦੇ ਭਾਰਤ ਨਾਲ ਰਾਜਨੀਤਿਕ ਅਤੇ ਮਜਬੂਤ ਵਪਾਰਿਕ ਸਬੰਧ ਹ, ਜਿਨਾ ਵਿਚੋ ਇਟਲੀ ਇਕ ਹੈ।

ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪੁੱਜ ਉੱਪ ਪ੍ਰਧਾਨ ਮੰਤਰੀ ਮੀਤੇਓ ਸਿਲਵੀਨੀ ਨੇ ਦੌਹਾ ਦੇਸ਼ਾ ਦੇ 75 ਸਾਲਾਂ ਪੁਰਾਣੇ ਸਬੰਧਾਂ ਦੀ ਗੱਲ ਕਰਦਿਆ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦੀ ਆਖਿਆ ਜਿੰਨਾਂ ਵਲੋ ਦੌਹਾ ਦੇਸ਼ਾ ਦੇ ਸਬੰਧਾ ਨੂੰ ਹੋਰ ਮਜਬੂਤ ਬਣਾਉਣ ਲਈ ਕਾਰਜ ਕੀਤੇ ਜਾ ਰਹੇ ਨੇ ਓੁਨਾ ਦੌਹਾ ਦੇਸ਼ਾ ਦੀਆ ਸਰਕਾਰਾ ਦਾ 75 ਸਾਲਾ ਵਰੇ ਗੰਢ ਮਨਾਓਣ ਲਈ ਧੰਨਵਾਦ ਵੀ ਕੀਤਾ ।ਉਨਾਂ ਜੀ 20 ਸਮੇਲਨ ਲਈ ਵਧਾਈ ਅਤੇ ਸ਼ੁੱਭ ਇਛਾਵਾ ਵੀ ਦਿੱਤੀਆ ਜੋ ਇਸ ਸਾਲ ਭਾਰਤੀ ਧਰਤੀ ਤੇ ਹੋਣ ਜਾ ਰਿਹਾ ਹੈ ਇਸ ਦੌਰਾਨ ਸੰਸਕ੍ਰਿਤੀ ਨਾਲ ਸਬੰਧਤ ਭੰਗੜਾ ਅਤੇ ਹਰ ਲੋਕ ਨਾਚ ਵੀ ਕਰਵਾਏ ਗਏ ਜਿੰਨ੍ਹਾਂ ਦਾ ਆਏ ਹੋਏ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ ਗਿਆ 75 ਸਾਲਾ ਦੇ ਪੁਰਾਣੇ ਰਿਸ਼ਤਿਆ ਨੂੰ ਇਸੇ ਤਰਾ ਮਜਬੂਤ ਬਣਾਈ ਰੱਖਣ ਲਈ ਭਾਰਤ ਦੀ ਵਿਸ਼ਾਲ ਸਭਿਆਤਾ ਦਾ ਸਬੂਤ ਪੇਸ਼ ਕਰਦੇ ਆਏ ਮਹਿਮਾਨਾਂ ਨੂੰ ਅੰਬਸਡਰ ਨੀਨਾ ਮਲਹੋਤਰਾ ਦੁਆਰਾ ਸ਼ੱਭ ਇੱਛਾਵਾਂ ਅਤੇ ਯਾਦਗਾਰੀ ਤੋਹਫੇ ਵੀ ਭੇਟ ਕੀਤੇ ਗਏ ।

Story You May Like