The Summer News
×
Saturday, 18 May 2024

ਮਸ਼ਹੂਰ ਸਨਅਤਕਾਰ ਸਪੋਰਟਕਿੰਗ ਦੇ ਚੇਅਰਮੈਨ ਰਾਜ ਅਵਸਥੀ ਦਾ ਨਿਧਨ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਹੌਜ਼ਰੀ ਨਿਟਵਿਅਰ ਤੇ ਰੈਡੀਮੈਂਟ ਗਾਰਮੈਂਟ ਉਦਯੋਗ ਨੂੰ ਇਕ ਨਵੀਂ ਦਿਸ਼ਾ ਦਿਖਾਉਣ ਵਾਲੇ ਦਿੱਗਜ ਸਨਅਤਕਾਰ ਰਾਜ ਕੁਮਾਰ ਅਵਸਥੀ ਹੁਣ ਇਸ ਦੁਨੀਆ ਵਿਚ ਨਹੀਂ ਰਹੇ 76 ਸਾਲਾਂ ਰਾਜ ਕੁਮਾਰ ਅਵਸਥੀ ਸਪੋਰਟਕਿੰਗ ਇੰਡੀਆ ਲਿਮਿਟਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਨ। ਉਨ੍ਹਾਂ ਨੂੰ ਬ੍ਰੇਨ ਟਿਊਮਰ ਸੀ ਅਤੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਇਲਾਜ ਦੌਰਾਨ ਸ਼ਨੀਵਾਰ ਦੇਰ ਸ਼ਾਮ 7 ਵਜੇ ਉਨ੍ਹਾਂ ਦਾ ਨਿਧਨ ਹੋ ਗਿਆ । ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਬਰੇਨ ਟਿਊਮਰ ਦਾ ਆਪਰੇਸ਼ਨ ਹੋ ਚੁੱਕਿਆ ਸੀ ਅਤੇ ਹੁਣ 15 ਦਿਨ ਪਹਿਲਾਂ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਸੀ ।


ਉਨ੍ਹਾਂ ਨੂੰ ਏਅਰ ਐਂਬੂਲੈਂਸ ਤੋਂ ਮੁੰਬਈ ਲਿਜਾਇਆ ਗਿਆ ਲੇਕਿਨ ਤਬੀਅਤ ਜ਼ਿਆਦਾ ਖ਼ਰਾਬ ਹੋਣ ਦੇ ਕਾਰਨ ਉਨ੍ਹਾਂ ਦਾ ਸ਼ਾਮ 7 ਵਜੇ ਸ਼ਨੀਵਾਰ ਨੂੰ ਨਿਧਨ ਹੋ ਗਿਆ ਦੱਸਣਯੋਗ ਹੈ ਕਿ ਪਿਤਾ ਜਗਦੀਸ਼ ਚੰਦਰ ਅਵਸਥੀ ਵੱਲੋਂ 1977 ‘ਚ ਸਥਾਪਿਤ ਸਪੋਰਟਕਿੰਗ ਨੂੰ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਤਕ ਪਹੁੰਚਾਉਣ ਵਿਚ ਰਾਜ ਅਵਸਥੀ ਦੀ ਅਹਿਮ ਭੂਮਿਕਾ ਰਹੀ ਸੀ। ਲਗਭਗ 30 ਦੇਸ਼ਾਂ ਵਿੱਚ ਕੰਪਨੀ ਦੇ ਉਤਪਾਦ ਨਿਰਯਾਤ ਹੁੰਦੇ ਹਨ ਅਤੇ ਮੌਜੂਦਾ ਸਮੇਂ ਵਿਚ ਕੰਪਨੀ ਦੀ 1500 ਕਰੋੜ ਰੁਪਏ ਦੀ ਸਾਲਾਨਾ ਟਰਨਓਵਰ ਹੈ।


ਸਪੋਰਟਕਿੰਗ ਕੰਪਨੀ ਅਮਰੀਕਾ, ਕੈਨੇਡਾ, ਬ੍ਰਾਜ਼ੀਲ, ਕੋਲੰਬੀਆ, ਅਰਜਨਟੀਨਾ, ਸਪੇਨ, ਪੁਰਤਗਾਲ, ਸਾਊਥ ਅਫ਼ਰੀਕਾ, ਚੀਨ, ਜਾਪਾਨ, ਕੋਰੀਆ, ਥਾਈਲੈਂਡ, ਸਿੰਗਾਪੁਰ, ਸ਼੍ਰੀਲੰਕਾ, ਬੰਗਲਾਦੇਸ਼, ਦੁਬਈ ਵਰਗੇ ਅਨੇਕਾਂ ਦੇਸ਼ਾਂ ਵਿਚ ਆਪਣੇ ਉਤਪਾਦ ਨਿਰਯਾਤ ਕਰਦੀ ਹੈ। ਦੱਸਣਯੋਗ ਹੈ ਕਿ ਰਾਜ ਅਵਸਥੀ ਵੱਲੋਂ ਪੰਜਾਬ ਵਿੱਚ ਟੈਕਸਟਾਈਲ ਤੇ ਯਾਨ ਖੇਤਰ ਵਿਚ ਗ੍ਰੋਥ ਨੂੰ ਲੈ ਕੇ ਕਈ ਅਹਿਮ ਕੰਮ ਕੀਤੇ ਗਏ। ਉਸ ਹਮੇਸ਼ਾ ਹੀ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਫੋਕਸ ਕਰਦੇ ਸਨ। ਇਸ ਲਈ ਉਨ੍ਹਾਂ ਨੇ ਰਿਟੇਲ ਸੈਕਟਰ ਵਿੱਚ ਨੌਜਵਾਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਪੀ ਟੀ ਸੀ ਸਹਿਤ ਕਈ ਕਾਲਜਾਂ ਸੰਗ ਅਨੁਬੰਧ ਕਰ ਬਿਹਤਰ ਵੇਤਨ ਅਤੇ ਸਟਾਈਪੇਂਡ ਦੇ ਕੇ ਯੁਵਾਵਾਂ ਨੂੰ ਟ੍ਰੇਨਿੰਗ ਦਿੱਤੀ। ਇਸ ਦੇ ਨਾਲ ਹੀ ਪ੍ਰਦੇਸ਼ ਅਤੇ ਰਾਸ਼ਟਰੀ ਖੇਤਰ ਦੀ ਟੈਕਸਟਾਈਲ ਕਮੇਟੀਆਂ ਵਿੱਚ ਵੀ ਉਹ ਸ਼ਾਮਲ ਰਹੇ। ਲੁਧਿਆਣਾ ਦੀ ਲਾਈਫ ਸਟਾਈਲ ਅਤੇ ਫੈਸ਼ਨ ਦੇ ਨਾਲ ਜੁੜਨ ਲਈ ਉਨ੍ਹਾਂ ਨੇ ਸਪੋਰਟਕਿੰਗ ਇੰਸਟੀਚਿਊਟ ਦਾ ਵੀ ਨਿਰਮਾਣ ਕੀਤਾ।


Story You May Like