The Summer News
×
Monday, 20 May 2024

ਦਿੱਲੀ ਦੀ ਤਿਹਾੜ ਜੇਲ 'ਚ ਗੈਂਗਸਟਰ ਟਿੱਲੂ ਤਾਜਪੁਰੀਆ 'ਤੇ ਜਾਨਲੇਵਾ ਹਮਲਾ, ਹਸਪਤਾਲ 'ਚ ਹੋਈ ਮੌਤ

ਦਿੱਲੀ -  ਦਿੱਲੀ ਦੀ ਤਿਹਾੜ ਜੇਲ 'ਚ ਗੈਂਗ ਵਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜੇਲ 'ਚ ਬੰਦ ਗੈਂਗਸਟਰ ਟਿੱਲੂ ਤਾਜਪੁਰੀਆ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਮੀਡੀਆ ਸੂਤਰਾਂ ਮੁਤਾਬਕ ਹਮਲੇ ਦੌਰਾਨ ਗੈਂਗਸਟਰ ਟਿੱਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਦਿੱਲੀ ਦੇ ਹਰੀ ਨਗਰ ਦੇ ਦੀਨ ਦਿਆਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਮਲੇ ਨੂੰ ਲੈ ਕੇ ਤਿਹਾੜ ਜੇਲ੍ਹ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਹੜਕੰਪ ਮਚ ਗਿਆ। ਇਸ ਦੇ ਨਾਲ ਹੀ ਜੇਲ੍ਹ ਪੁਲਿਸ ਦੀ ਸੁਰੱਖਿਆ 'ਤੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ।


ਦੱਸ ਦੇਈਏ ਕਿ ਗੈਂਗਸਟਰ ਦਿੱਲੀ ਦੀ ਤਿਹਾੜ ਜੇਲ੍ਹ ਨੰਬਰ 9 ਵਿੱਚ ਬੰਦ ਸੀ। ਗੈਂਗਸਟਰ ਯੋਗੇਸ਼ ਟੁੰਡਾ ਨਾਂ ਦੇ ਕੈਦੀ ਨੇ ਅਚਾਨਕ ਉਸ 'ਤੇ ਲੋਹੇ ਦੀ ਗਰਿੱਲ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਕਈ ਖੁਲਾਸੇ ਹੋ ਰਹੇ ਹਨ। ਦਿੱਲੀ 'ਚ ਗੈਂਗਸਟਰ ਟਿੱਲੂ ਅਤੇ ਗੈਂਗਸਟਰ ਗੋਗੀ ਵਿਚਾਲੇ ਲੰਬੀ ਗੈਂਗ ਵਾਰ ਚੱਲ ਰਹੀ ਸੀ। ਇਸੇ ਕਾਰਨ ਸਤੰਬਰ 2021 ਵਿੱਚ ਟਿੱਲੂ ਗੈਂਗ ਦੇ ਬਦਮਾਸ਼ਾਂ ਨੇ ਰੋਹਿਣੀ ਅਦਾਲਤ ਵਿੱਚ ਗੈਂਗਸਟਰ ਗੋਗੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਇਸ ਘਟਨਾ 'ਤੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ।


 

Story You May Like