The Summer News
×
Saturday, 18 May 2024

ਕਰਾਇਮ ਬ੍ਰਾਂਚ-2,ਲੁਧਿਆਣਾ ਵੱਲੋਂ ਵੱਡੀ ਵਾਰਦਾਤ ਨੂੰ ਹੋਣ ਤੋਂ ਪਹਿਲਾਂ ਰੋਕਿਆ, 5 ਦੋਸ਼ੀਆਂ ਨੂੰ ਤੇਜਧਾਰ ਤੇ ਮਾਰੂ ਹਥਿਆਰਾਂ ਸਮੇਤ ਕੀਤਾ ਕਾਬੂ

ਲੁਧਿਆਣਾ :  ਭਾਸ਼ਕ ਸ਼ਰਮਾ ਆਈ.ਪੀ.ਐਸ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵਲੋਂ ਹੀਨੀਅਸ ਕਰਾਇਮ ਲਈ ਖੋਹਾਂ ਕਰਨ ਵਾਲੇ ਅਤੇ ਅਪਰਾਧਿਕ ਮਾਮਲਿਆਂ ਦੇ ਵਿਰੁੱਧ ਜੁਲਾਈ ਵਿਸ਼ੇਸ਼ ਮੁਹਿਮ ਤਹਿਤ ਮਾਨਯੋਗ  ਵਰਿੰਦਰਪਾਲ ਸਿੰਘ ਬਰਾੜ ਪੀ.ਪੀ.ਐਸ. ਡੀ.ਸੀ.ਪੀ. ਇੰਨਵੈਸਟੀਗੇਸ਼ਨ ਲੁਧਿਆਣਾ ਗੁਰਪ੍ਰੀਤ ਸਿੰਘ ਪੀ.ਪੀ.ਐਸ. ਏ.ਸੀ.ਪੀ. ਇੰਨਵੈਸਟੀਗੇਸ਼ਨ-2 ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ INSP. ਬੇਅੰਤ ਜੂਨਜਾ ਇੰਚਾਰਜ ਕ੍ਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਪਾਰਟੀ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਵਲੋਂ ਕੀਤੇ ਗਏ ਸਾਂਝੇ ਓਪਰੇਸ਼ਨ ਦੁਆਰਾ ਦੁਸਹਿਰਾ ਗਰਾਊਂਡ ਦੇ ਨੇੜੇ ਉਪਕਾਰ ਨਗਰ ਵਾਲੀ ਪਾਰਕ ਦੇ ਅੰਦਰ ਬੈਠੇ ਲੁੱਟ ਖੋਹ ਦੀ ਯੋਜਨਾ ਬਣਾਉਂਦੇ ਹੋਏ 15 ਦੋਸ਼ੀਆਂ ਨੂੰ ਤੇਜਧਾਰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਜਿਸ ਸੰਬੰਧੀ ਮੁੱਕਦਮਾ ਨੰਬਰ 145 ਮਿਤੀ 19,07,2022 ਆਧ 399,402 ਆਈ.ਪੀ.ਸੀ ਥਾਣਾ ਡਵੀਜਨ ਨੰਬਰ 08 ਲੁਧਿਆਣਾ ਵਿਖੇ ਦਰਜ ਰਜਿਸਟਰ ਕਰਾਇਆ ਗਿਆ।ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਤੇਜ਼ਧਾਰ ਤੋਂ ਮਾਰੂ ਹਥਿਆਰ ਬ੍ਰਾਮਦ ਕੀਤੇ ਗਏ ਹਨ।


ਗ੍ਰਿਫਤਾਰ ਦੋਸ਼ੀਆਂ ਦੇ ਨਾਮ ਅਤੇ ਵੇਰਵਾ


।. ਮਨਿੰਦਰਪਾਲ ਸਿੰਘ ਉਰਫ ਭਿੰਦਰੀ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਗੜਾ ਥਾਣਾ ਲਾਢੋਵਾਲ ਲੁਧਿਆਣਾ,ਉਮਰ ਕਰੀਬ 32 ਸਾਲ, ਡਰਾਇਵਰੀ ਕਰਦਾ ਹੈ।



  1. ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਬੁਰਜਮਾਨ ਕੌਰ ਥਾਣਾ ਲਾਦੋਵਾਲ ਲੁਧਿਆਣਾ,ਉਮਰ ਕਰੀਬ 24 ਸਾਲ, ਪਾਮ ਕੋਟ ਹੋਟਲ ਥਰੀਕੇ ਵਿਖੇ ਗੱਡੀਆਂ ਦੀ ਪਾਰਕਿੰਗ ਤੇ ਕੰਮ ਕਰਦਾ ਹੈ,ਦੇਸ਼ੀ ਤੇ ਥਾਣਾ ਮੋਤੀ ਨਗਰ ਲੁਧਿਆਣਾ ਵਿਖੇ ਪਹਿਲਾਂ ਇੱਕ ਮੁਕੱਦਮਾ NDPS ACT ਦਾ ਦਰਜ ਰਜਿਸਟਰ ਹੈ।


3.ਜਗਦੀਪ ਸਿੰਘ ਧਾਲੀਵਾਲ ਉਰਫ ਜਾਨੂੰ ਪੁੱਤਰ ਚਮਕੌਰ ਸਿੰਘ ਵਾਸੀ ਮਕਾਨ ਨੰਬਰ 2,ਗਲੀ ਨੰਬਰ । ਮੁਹੱਲਾ ਦੇਸੂ ਕਲੋਨੀ ਥਾਣਾ ਮੇਹਰਬਾਨ, ਲੁਧਿਆਣਾ,ਉਮਰ ਕਰੀਬ 22 ਸਾਲ, ਓਵਰਲਾਕ ਫੋਲਡਿੰਗ ਦਾ ਕੰਮ ਕਰਦਾ ਹੈ।



  1. ਨਿਤਿਸ ਪੁੱਤਰ ਕਮਲ ਸ਼ਰਮਾ ਵਾਸੀ ਮਕਾਨ ਨੰਬਰ 1814 ਗਲੀ ਨੰਬਰ 1, ਨਿਊ ਕੁਲਦੀਪ ਨਗਰ ਨੇੜੇ ਗੁਰੂ ਵਿਹਾਰ ਰਾਹੀਂ ਰੋਡ ਲੁਧਿਆਣਾ,ਉਮਰ ਕਰੀਬ 22 ਸਾਲ, ਓਵਰਲਾਕ ਫੋਲਡਿੰਗ ਦਾ ਕੰਮ ਕਰਦਾ ਹੈ।


5.ਗੁਰਬਿੰਦਰ ਸਿੰਘ ਉਰਫ ਰੂਬੀ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਕੁਤਬੇਵਾਲ ਗੁਜਰਾਂ ਪਤੀ ਜੌਹਲ ਥਾਣਾ ਲਾਢੋਵਾਲ ਲੁਧਿਆਣਾ ਉਮਰ ਕਰੀਬ 20 ਸਾਲ, ਫਲੈਟ ਮਸ਼ੀਨ ਚਲਾਉਂਦਾ ਹੈ।


Story You May Like