The Summer News
×
Sunday, 19 May 2024

ਇਮਰਾਨ ਖਾਨ 'ਤੇ ਗੋਲੀ ਚਲਾਉਣ ਵਾਲੇ ਦਾ ਕਬੂਲਨਾਮਾ: ਕਿਹਾ- ਮਾਰਨ ਆਇਆ ਸੀ ਪਰ...

ਵਜ਼ੀਰਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੀਰਵਾਰ ਨੂੰ ਵਜ਼ੀਰਾਬਾਦ ਦੇ ਜ਼ਫਰ ਅਲੀ ਖਾਨ ਚੌਕ ਨੇੜੇ ਗੋਲੀਬਾਰੀ ਕੀਤੀ ਗਈ, ਜਿਸ 'ਚ ਉਨ੍ਹਾਂ ਦੀ ਲੱਤ 'ਚ ਗੋਲੀਆਂ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ।


ਇਸ ਦੇ ਨਾਲ ਹੀ ਵੀਰਵਾਰ ਨੂੰ ਗੁਜਰਾਂਵਾਲਾ ਦੇ ਵਜ਼ੀਰਾਬਾਦ 'ਚ ਇਮਰਾਨ ਖਾਨ ਦੇ ਲਾਂਗ ਮਾਰਚ 'ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦਾ ਨਾਂ ਫੈਜ਼ਲ ਹੈ ਅਤੇ ਕੁਝ ਵਿਚ ਜਾਵੇਦ ਇਕਬਾਲ। ਹਾਲਾਂਕਿ, ਸਹੀ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।


ਦੂਜੇ ਪਾਸੇ ਇਮਰਾਨ ਖਾਨ 'ਤੇ ਗੋਲੀ ਚਲਾਉਣ ਵਾਲੇ ਕਾਤਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ 'ਚ ਦੋਸ਼ੀ ਦਾ ਕਹਿਣਾ ਹੈ ਕਿ ਉਹ ਇਕੱਲਾ ਹੀ ਹਮਲਾ ਕਰਨ ਆਇਆ ਸੀ। ਉਹ ਇਮਰਾਨ ਨੂੰ ਮਾਰਨਾ ਚਾਹੁੰਦਾ ਸੀ, ਕਿਉਂਕਿ ਖਾਨ ਦੇ ਲਾਂਗ ਮਾਰਚ ਵਿੱਚ ਅਜ਼ਾਨ ਦੌਰਾਨ ਵੀ ਡੈੱਕ (ਡੀਜੇ) ਵੱਜਦਾ ਰਹਿੰਦਾ ਸੀ। ਪੁਲਿਸ ਨੇ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


ਇਸ ਤੋਂ ਇਲਾਵਾ ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਮੈਂ ਇਹ ਕੰਮ ਇਸ ਲਈ ਕੀਤਾ ਕਿਉਂਕਿ ਇਮਰਾਨ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਮੈਂ ਇਹ ਗੱਲ ਨਹੀਂ ਵੇਖੀ ਅਤੇ ਮੈਂ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਸਿਰਫ ਇਮਰਾਨ ਖਾਨ ਨੂੰ ਮਾਰਨ ਆਇਆ ਸੀ। ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਤੋਂ ਕੋਈ ਯੋਜਨਾ ਨਹੀਂ ਸੀ। ਜਿਸ ਦਿਨ ਇਹ ਲਾਂਗ ਮਾਰਚ ਲਾਹੌਰ ਤੋਂ ਸ਼ੁਰੂ ਹੋਇਆ, ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਇਮਰਾਨ ਨੂੰ ਨਹੀਂ ਛੱਡਾਂਗਾ। ਮੇਰੇ ਪਿੱਛੇ ਕੋਈ ਨਹੀਂ, ਇਹ ਕੰਮ ਮੈਂ ਇਕੱਲੇ ਹੀ ਕੀਤਾ ਹੈ।


 


Story You May Like