The Summer News
×
Monday, 20 May 2024

ਮੁੱਖ ਮੰਤਰੀ ਭਗਵੰਤ ਮਾਨ ਨੇ ਨ+ ਸ਼ਾ ਤਸ. ਕਰੀ 'ਤੇ ਕੌਮੀ ਸੁਰੱਖਿਆ ਮਾਮਲੇ ਨੂੰ ਲੈਕੇ ਕੀਤੀ ਅਹਿਮ ਮੀਟਿੰਗ

ਚੰਡੀਗੜ੍ਹ : ਨ. ਸ਼ਾ ਤਸਕਰੀ 'ਤੇ ਕੌਮੀ ਸੁਰੱਖਿਆ ਮਾਮਲੇ ਨੂੰ ਲੈਕੇ ਅਹਿਮ ਮੀਟਿੰਗ ਹੋਈ ਹੈ। ਦੱਸ ਦਈਏ ਕਿ ਇਸ ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਏ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਨ .ਸ਼ੇ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। CM ਦਾ ਕਹਿਣਾ ਹੈ ਕਿ ਅਸੀਂ 1000 ਕਿਲੋ ਹੈਰੋ/ ਇਨ ਜ਼ਬਤ ਕੀਤੀ ਹੈ। ਇਸਦੇ ਨਾਲ ਹੀ 22 ਹਜ਼ਾਰ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਪੰਚਾਇਤਾਂ ਦੀ ਮਦਦ ਨਾਲ 'ਨਸ਼ਾ ਮੁਕਤ ਪਿੰਡ' ਮੁਹਿੰਮ ਚਲਾ ਰਹੇ ਹਾਂ, ਨਾਲ ਹੀ ਮੁੱਖ ਮੰਤਰੀ ਨੇ ਮੀਟਿੰਗ 'ਚ ਕੁੱਝ ਸੁਝਾਅ ਵੀ ਦਿੱਤੇ ਹਨ। ਉਨ੍ਹਾਂ ਵਲੋਂ ਕਿਹਾ ਗਿਆ ਕਿ ਡ੍ਰੋਨ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ NDPS ਐਕਟ ਵਿੱਚ ਸੋਧ ਕਰ ਕਾਨੂੰਨ ਸਖਤ ਕਰਨ ਦੀ ਲੋੜ ਹੈ।

Story You May Like