The Summer News
×
Tuesday, 14 May 2024

ਵੀਡੀਓ ਕਾਲ 'ਤੇ ਪਹਿਲਾ ਪਰਿਵਾਰ ਨਾਲ ਮਨਾਇਆ ਜਨਮਦਿਨ ਫਿਰ ਹੋਇਆ ਕੁਝ ਅਜਿਹਾ...

ਜਲੰਧਰ (18 ਦਸੰਬਰ): ਪੰਜਾਬ ਦੇ ਜਲੰਧਰ ਤੋਂ ਇੱਕ ਸਿੱਖ ਨੌਜਵਾਨ ਦੇ ਨਾਲ ਲੰਡਨ 'ਚ ਹੈਰਾਨੀਜਨਕ ਘਟ+ਨਾ ਵਾਪਰ ਗਈ ਹੈ। ਦੱਸ ਦੇਈਏ ਕਿ ਸਿੱਖ ਨੌਜਵਾਨ ਸਾਲ ਪਹਿਲਾਂ ਪੜ੍ਹਾਈ ਕਰਨ ਲੰਡਨ ਵਿੱਚ ਗਿਆ ਸੀ। 15 ਦਸੰਬਰ ਨੂੰ ਸ਼ੱ@ਕੀ ਹਾਲਾਤਾਂ ਵਿੱਚ ਉਹ ਲਾਪਤਾ ਹੋ ਗਿਆ। ਉਸਨੇ 15 ਦਸੰਬਰ ਨੂੰ ਸਵੇਰੇ 8 ਵਜੇ ਗੁਰ ਸ਼ਾਮ ਦੇ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਸੀ ਅਤੇ ਉਸ ਦਿਨ ਉਸ ਦਾ ਜਨਮ ਦਿਨ ਸੀ। ਗੁਰਸ਼ਮਨ ਨੇ ਫਲੈਟ ਵਿੱਚ ਹੀ ਆਪਣੇ ਰੂਮਮੇਟ ਨਾਲ ਜਨਮਦਿਨ ਦੀ ਪਾਰਟੀ ਰੱਖੀ ਸੀ ਅਤੇ ਉਸ ਤੋਂ ਬਾਅਦ ਉਹ ਆਪਣੇ ਰੂਮਮੇਟ ਨਾਲ ਸ਼ਹਿਰ ਚਲਾ ਗਿਆ ਅਤੇ ਵਾਪਸ ਨਹੀਂ ਆਇਆ। ਸਿੱਖ ਨੌਜਵਾਨ ਦੇ ਲਾਪਤਾ ਹੋਣ 'ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ...ਫੋਟੋ ਦੇ ਨਾਲ ਪੋਸਟ ਸ਼ੇਅਰ ਕਰਦੇ ਹੋਏ ਵਿਦੇਸ਼ ਮੰਤਰਾਲੇ ਨੂੰ ਨੌਜਵਾਨਾਂ ਬਾਰੇ ਪਤਾ ਲਗਾਉਣ ਲਈ ਕਿਹਾ ਹੈ। ਉਕਤ ਸਿੱਖ ਨੌਜਵਾਨ ਦੇ ਚਚੇਰੇ ਭਰਾ ਨੇ ਇਸ ਮਾਮਲੇ ਸਬੰਧੀ ਸਾਡੀ ਟੀਮ ਨਾਲ ਗੱਲ ਕੀਤੀ ਅਤੇ ਆਪਣੇ ਲਾਪਤਾ ਹੋਣ ਬਾਰੇ ਦੱਸਿਆ।


ਜਾਣਕਾਰੀ ਦੇ ਮੁਤਾਬਿਕ ਲੰਡਨ ਈਸਟ ਤੋਂ ਜਲੰਧਰ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ ਦੇ ਲਾਪਤਾ ਹੋਣ ਬਾਰੇ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਘਰ 'ਚ ਮਾਯੂਸੀ ਦਾ ਮਾਹੌਲ ਬਣ ਗਿਆ। ਗੁਰ ਸ਼ਮਨ ਸਿੰਘ ਭਾਟੀਆ ਦੇ ਚਚੇਰੇ ਭਰਾ ਹਰਜਾਪ ਸਿੰਘ ਨੇ ਸਾਡੀ ਟੀਮ ਨੂੰ ਦੱਸਿਆ ਕਿ ਗੁਰ ਸ਼ਮਨ ਸਿੰਘ ਇੱਕ ਸਾਲ ਪਹਿਲਾਂ ਫਾਇਨਾਂਸ ਵਿੱਚ ਮਾਸਟਰ ਦੀ ਪੜ੍ਹਾਈ ਕਰਨ ਲਈ ਲੰਡਨ ਗਿਆ ਸੀ। ਉਹ ਲੰਡਨ ਈਸਟ ਵਿੱਚ ਆਪਣੇ ਰੂਮਮੇਟ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਉਨ੍ਹਾਂ ਨੂੰ ਕਿਸੇ 'ਤੇ ਸ਼ੱਕ ਨਹੀਂ ਹੈ, ਪਰ ਉਨ੍ਹਾਂ ਦੀ ਪੁਲਿਸ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ। ਗੁਰਸ਼ਮਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


 

Story You May Like