The Summer News
×
Sunday, 19 May 2024

ਕੈਲੀਫੋਰਨੀਆ 'ਚ ਪਹਿਲੇ ਸਿੱਖ ਮੇਅਰ ਬਣਕੇ ਮਿੱਕੀ ਹੋਥੀ ਨੇ ਰੋਸ਼ਨ ਕੀਤਾ ਪੰਜਾਬੀਆਂ ਦਾ ਨਾਮ

ਚੰਡੀਗੜ੍ਹ: 25 ਦਸੰਬਰ : ਇੱਕ ਵਾਰ ਫਿਰ ਪੰਜਾਬ ਲਈ ਮਾਣ ਵਾਲੀ ਗੱਲ ਕੈਲੀਫੋਰਨੀਆ 'ਚ ਪੰਜਾਬੀ ਸਿੱਖ ਨੇ ਪਾਇਆ ਧੂਮਾਂ, ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਮਿੱਕੀ ਹੋਥੀ ਨੂੰ ਸਰਬਸੰਮਤੀ ਨਾਲ ਉੱਤਰੀ ਕੈਲੀਫੋਰਨੀਆ ਦੇ ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਚੁਣ ਲਿਆ ਗਿਆ ਹੈ । ਇਸਦੇ ਨਾਲ ਹੀ ਉਹ ਸ਼ਹਿਰ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਉਹ ਪਹਿਲੇ ਸਿੱਖ ਬਣ ਗਏ ਹਨ । ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਹੋਥੀ ਦੇ ਮਾਤਾ-ਪਿਤਾ ਪੰਜਾਬ ਤੋਂ ਹਨ। ਇਸ ਤੋਂ ਪਹਿਲਾਂ ਉਹ ਉਪ ਮੇਅਰ ਦੇ ਰੂਪ ਵਿੱਚ ਸੇਵਾ ਕਰ ਚੂਕੇ ਸਨ । ਤੇ ਹੁਣ ਉਹ ਕਾਮਨ ਕਾਉਂਸਿਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ ਤੇ ਸ਼ਹਿਰ ਦੇ ਕਾਰਜਕਾਰੀ ਅਧਿਕਾਰੀ ਵਜੋਂ ਕੰਮ ਕਰਨਗੇ।


ਹੋਥੀ ਨੇ ਟਵੀਟ ਕਰਦਿਆਂ ਕਿਹਾ ਕਿ "ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਸਹੁੰ ਚੁੱਕ ਕੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ"। ਹਰ ਕੋਈ ਲੋਦੀ 'ਚ ਆਇਆ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਇੱਕ ਸੁਰੱਖਿਅਤ ਪਰਿਵਾਰਿਕ ਸ਼ਹਿਰ ਹੈ ਇਸ ਵਿਚ ਮਹਾਨ ਸਿੱਖਿਆ, ਮਹਾਨ ਲੋਕ, ਮਹਾਨ ਸੱਭਿਆਚਾਰ, ਮਹਾਨ ਕਦਰਾਂ-ਕੀਮਤਾਂ ਤੇ ਇਸ ਕਸਬੇ 'ਚ ਸਿਰਫ਼ ਮੇਹਨਤੀ ਲੋਕ ਹਨ। ਮੈਨੂੰ ਇਸ ਭਾਈਚਾਰੇ ਦੀ ਨੁਮਾਇੰਦਗੀ ਕਾਰਨ 'ਤੇ ਮਾਣ ਹੈ ।  


2008 ਵਿੱਚ ਟੋਕੇ ਹਾਈ ਸਕੂਲ ਤੋਂ ਗ੍ਰੈਜੂਏਟ ਹੋਥੀ ਨੇ ਕਿਹਾ ਕਿ ਸ਼ਹਿਰ ਵਿੱਚ ਵੱਡਾ ਹੋਣਾ ਇੱਕ ਚੁਣੌਤੀ ਸੀ, ਖਾਸ ਤੌਰ ‘ਤੇ 9/11 ਤੋਂ ਬਾਅਦ, ਜਦੋਂ ਬਹੁਤ ਸਾਰੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਅਨੁਚਿਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


ਦੱਸ ਦੇਈਏ ਕਿ ਉਹ ਪਹਿਲੀ ਵਾਰ ਨਵੰਬਰ 2020 ਵਿੱਚ ਜ਼ਿਲ੍ਹਾ 5 ਤੋਂ ਲੋਦੀ ਸਿਟੀ ਕੌਂਸਲ ਲਈ ਚੁਣਿਆ ਗਿਆ ਸੀ। ਲੋਦੀ ਕੈਲੀਫੋਰਨੀਆ ਦੀ ਸੈਨ ਜੋਕਿਨ ਕਾਉਂਟੀ ਵਿੱਚ ਸਥਿਤ ਇੱਕ ਸ਼ਹਿਰ ਹੈ ਜਿਸਦੀ 2021 ਦੀ ਜਨਗਣਨਾ  ਦੇ ਅੰਕੜਿਆਂ ਅਨੁਸਾਰ ਲਗਭਗ 67,021 ਦੀ ਅਨੁਮਾਨਿਤ ਆਬਾਦੀ ਹੈ।

Story You May Like