The Summer News
×
Friday, 17 May 2024

ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਛੋਟੇ ਬੱਚਿਆਂ ਵੱਲੋਂ ਮਨਾਇਆਂ ਗਿਆ ਰੱਖੜੀ, ਆਜ਼ਾਦੀ ਦਿਵਸ ਅਤੇ ਤੀਆਂ ਦਾ ਤਿਉਹਾਰ

ਲੁਧਿਆਣਾ, 3 ਅਗਸਤ –  ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਛੋਟੇ ਬੱਚਿਆਂ ਵਲੋਂ ਰੱਖੜੀ, ਆਜ਼ਾਦੀ ਦਿਵਸ ਅਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਬੱਚਿਆਂ ਨੇ ਕਵਿਤਾਵਾਂ ਅਤੇ ਲੋਕ ਗੀਤ ਗਾ ਕੇ ਅਤੇ ਵੱਖ-ਵੱਖ ਗੀਤਾਂ ਤੇ ਨੱਚ ਕੇ ਸਭ ਦਾ ਮਨੋਰੰਜਨ ਕੀਤਾ।ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਲੋਕ-ਗੀਤਾਂ, ਦੇਸ਼-ਭਗਤੀ ਦੇ ਗੀਤਾਂ, ਡਾਂਸ ਅਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ ਜਿਨਾਂ ਵਿੱਚ ਵੱਖ-ਵੱਖ ਬੱਚਿਆਂ ਨੇ ਭਾਗ ਲਿਆ।ਲੋਕ ਗੀਤਾਂ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਤੇ ਨਿਮਰਤ ਕੌਰ, ਵੇਦਿਕਾ ਅਤੇ ਹਰਸਿਮਰਤ ਕੌਰ , ਮਨਕੋਮਲ ਕੌਰ ਰਹੇ ਜਦ ਕਿ ਡਾਂਸ ਵਿੱਚ ਦਿਲਮਨ ਕੌਰ, ਅਤੇ ਜਸਕੀਰਤ ਕੌਰ ਨੇ ਪਹਿਲੀ, ਜਸਨੂਰ ਕੌਰ ਨੇ ਦੂਸਰੀ ਅਤੇ ਜਸਕੀਰਤ ਕੌਰ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ।ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਕੂਲ ਦੇ ਪ੍ਰਿੰਸੀਪਲ ਸ. ਮਾਲਇੰਦਰ ਸਿੰਘ ਦੁਆਰਾ ਇਨਾਮ ਵੰਡੇ ਗਏ। ਅੰਤ ਵਿੱਚ ਕੁੜੀਆਂ ਨੇ ਮਨਮੋਹਕ ਗਿੱਧਾ ਵੀ ਪੇਸ਼ ਕੀਤਾ।


Story You May Like