The Summer News
×
Friday, 10 May 2024

ਪਸ਼ੂ ਪਾਲਣ ਵਿਭਾਗ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਕਰ ਰਿਹੈ ਹਰ ਸੰਭਵ ਉਪਰਾਲੇ – ਡਿਪਟੀ ਡਰੈਕਟਰ

ਮੋਗਾ 12 ਅਗਸਤ (ਕਸ਼ਿਸ਼ ਸਿੰਗਲਾ) : ਪੰਜਾਬ ਸਰਕਾਰ ਦਾ ਪਸ਼ੂ ਪਾਲਣ ਵਿਭਾਗ ਪੰਜਾਬ ਵਿੱਚ ਤੇਜੀ ਨਾਲ ਫੈਲ ਰਹੀ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਗੰਭਰੀ ਹੈ ਅਤੇ ਇਸਦੀ ਰੋਕਥਾਮ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ। ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਦੇ ਵੈਟਨਰੀ ਅਧਿਕਾਰੀਆਂ/ਡਾਕਟਰਾਂ ਦੀ ਸੂਚੀ ਸਮੇਤ ਮੋਬਾਇਲ ਨੰਬਰ ਜਾਰੀ ਕੀਤੀ ਹੈ ਤਾਂ ਕਿ ਪਸ਼ੂ ਪਾਲਕ ਇਸ ਬਿਮਾਰੀ ਸਬੰਧੀ ਲੋੜ ਅਨੁਸਾਰ ਜਾਣਕਾਰੀ ਪ੍ਰਾਪਤ ਕਰ ਸਕਣ। ਜ਼ਿਲਾ ਮੋਗਾ ਦੇ ਪਸ਼ੂ ਪਾਲਕ ਇਸ ਸਬੰਧੀ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਦੇ ਮੋਬਾਇਲ ਨੰਬਰ 94173-16068 ਉੱਪਰ ਸੰਪਰਕ ਕਰ ਸਕਦੇ ਹਨ


ਲੰਪੀ ਸਕਿਨ ਬਿਮਾਰੀ ਦੇ ਲੱਛਣ, ਸਾਵਧਾਨੀਆਂ ਅਤੇ ਵੈਕਸੀਨ ਬਾਰੇ ਜਾਣਕਾਰੀ ਦਿਦਿਆਂ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਗਊਆਂ ਅਤੇ ਮੱਝਾਂ ਦਾ ਇੱਕ ਛੂਤ ਦਾ ਰੋਗ ਹੈ। ਇਹ ਬਿਮਾਰੀ ਗਊਆਂ ਅਤੇ ਮੱਝਾਂ ਵਿੱਚ ਮੱਖੀਆਂ/ਮੱਛਰਾਂ/ਚਿੱਚੜਾਂ ਦੁਆਰਾ ਫੈਲਦੀ ਹੈ। ਪ੍ਰਭਾਵਿਤ ਪਸ਼ੂਆਂ ਦੀ ਆਵਾਜਾਈ ਪੂਰਨ ਰੂਪ ਵਿੱਚ ਬੰਦ ਹੋਣੀ ਚਾਹੀਦੀ ਹੈ। ਬਿਮਾਰ ਪਸੂਆਂ ਦੇ ਇਲਾਜ ਲਈ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਬਿਮਾਰੀ ਨਾਲ ਪਸ਼ੂਆਂ ਵਿੱਚ ਬੁਖਾਰ ਅਤੇ ਚਮੜੀ ’ਤੇ ਧੱਫੜ ਹੋ ਸਕਦੇ ਹਨ। ਤੰਦਰੁਸਤ ਗਊਆਂ ਨੂੰ ਗੋਟ ਪੌਕਸ ਵੈਕਸੀਨ ਲਗਵਾਉਣੀ ਯਕੀਨੀ ਬਣਾਈ ਜਾਵੇ। ਪਸ਼ੂ ਵਿੱਚ ਬਿਮਾਰੀ ਦੇ ਲੱਛਣ ਪਾਏ ਜਾਣ ਤੋਂ ਬਾਅਦ ਬਿਮਾਰ ਪਸ਼ੂ ਨੂੰ ਅਲੱਗ ਰੱਖਣਾ ਚਾਹੀਦਾ ਹੈ।


ਪਸ਼ੂਆਂ ਦੀ ਦੇਖ-ਭਾਲ ਕਰਨ ਵਾਲੇ ਕਾਮੇ ਆਪਣੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਨੂੰ ਯਕੀਨੀ ਬਣਾਉਣ। ਦੁੱਧ ਚੰਗੀ ਤਰਾਂ ਉਬਾਲ ਦੇ ਪੀਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਇਹ ਬਿਮਾਰੀ ਮਨੁੱਖਾਂ ਵਿੱਚ ਨਹੀਂ ਫੈਲਦੀ।


ਉਨਾਂ ਦੱਸਿਆ ਕਿ ਰੱਬ ਨਾ ਕਰੇ ਜੇਕਰ ਪਸ਼ੂ ਦੀ ਮੌਤ ਇਸ ਬਿਮਾਰੀ ਨਾਲ ਹੁੰਦੀ ਹੈ ਤਾਂ ਮਰੇ ਹੋਏ ਜਾਨਵਰ ਨੂੰ ਦਬਾਉਣ ਲਈ ਪੁੱਟਿਆ ਟੋਆ ਅਬਾਦੀ ਅਤੇ ਪਾਣੀ ਦੇ ਸਰੋਤ ਤੋਂ ਘੱਟੋ ਘੱਟ 250 ਮੀਟਰ ਦੂਰ ਹੋਣਾ ਚਾਹੀਦਾ ਹੈ। ਪਸ਼ੂ ਨੂੰ ਟੋਏ ਵਿੱਚ ਦਬਾਉਣ ਉਪਰੰਤ ਘੱਟੋ ਘੱਟ 3 ਫੁੱਟ ਮਿੱਟੀ ਉੱਪਰ ਪਾਈ ਜਾਣੀ ਚਾਹੀਦੀ ਹੈ। ਟੋਏ ਦਾ ਆਕਾਰ 8 ਫੁੱਟ ਬਾਏ 7 ਫੁੱਟ ਅਤੇ ਘੱਟ ਤੋਂ ਘੱਟ 6 ਫੁੱਟ ਡੂੰਘਾ ਹੋਣਾ ਚਾਹੀਦਾ ਹੈ। ਪਸ਼ੂ ਦੀ ਲਾਸ਼ ਦੇ ਹੇਠਾਂ ਅਤੇ ਉੱਪਰ ਘੱਟੋ-ਘੱਟ 2 ਇੰਚ ਚੂਨੇ ਦੀ ਪਰਤ ਹੋਣੀ ਚਾਹੀਦੀ ਹੈ।


Story You May Like