The Summer News
×
Sunday, 19 May 2024

“ਅਕਸ਼ਤਾ ਮੂਰਤੀ ਨੇ ਆਪਣੇ ਪਤੀ ਰਿਸ਼ੀ ਨੂੰ ਬਣਾਇਆ ਪ੍ਰਧਾਨ ਮੰਤਰੀ ” – UK PM ਰਿਸ਼ੀ ਸੁਨਕ ਦੀ ਸੱਸ ਸੁਧਾ ਮੂਰਤੀ

ਚੰਡੀਗੜ੍ਹ (ਸੋਨਮ ਮਲਹੋਤਰਾ) - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸੱਸ ਸੁਧਾ ਮੂਰਤੀ ਨੇ ਕਿਹਾ ਕਿ ' ਅਕਸ਼ਤਾ ਮੂਰਤੀ ਨੇ ਆਪਣੇ ਪਤੀ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ'।  ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ , 'ਮੈਂ ਆਪਣੇ ਪਤੀ ਨੂੰ ਬਿਜ਼ਨੈੱਸਮੈਨ ਬਣਾਇਆ ਹੈ ਤੇ ਮੇਰੀ ਬੇਟੀ ਨੇ ਆਪਣੇ ਪਤੀ ਨੂੰ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਾਇਆ ਹੈ' ਰਿਸ਼ੀ ਸੁਨਕ ਦੀ ਸੱਸ ਸੁਧਾ ਮੂਰਤੀ ਦੀ ਵੀਡੀਓ ਇੰਸਟਾਗ੍ਰਾਮ 'ਤੇ ਖੂਬ ਵਾਇਰਲ ਹੋ ਰਹੀ ਹੈ।  ਉਹਨਾਂ ਨੇ ਇਹ ਵੀ ਸ਼ਬਦ ਕਹੇ ਕਿ ਇਹੀ ਵਜ੍ਹਾ ਹੈ ਕਿ ਪਤਨੀ ਦੀ ਤਾਰੀਫ ਕੀਤੀ ਜਾਂਦੀ ਹੈ, ਪਤਨੀ ਆਪਣੇ ਪਤੀ ਨੂੰ ਬਦਲ ਸਕਦੀ ਹੈ।


6-2


ਉਸ ਨੂੰ ਉਸਦੇ ਮੁਕਾਮ ਤੱਕ ਪਹੁੰਚਾਉਣ ‘ਚ ਉਸ ਦੀ ਸਹਾਇਤਾ ਕਰਦੀ ਹੈ।'' ਇੰਨਾ ਹੀ ਨਹੀਂ ਰਿਸ਼ੀ ਸੁਨਕ ਦੀ ਸੱਸ ਨੇ ਇਕ ਹੋਰ ਵੀਡੀਓ 'ਚ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਸੁਨਕ ਦੀ ਜ਼ਿੰਦਗੀ ਨੂੰ ਹੋਰ ਤਰੀਕਿਆਂ ਨਾਲ ਵੀ ਕਿਵੇਂ ਪ੍ਰਭਾਵਿਤ ਕੀਤਾ ਹੈ। ਸਭ ਤੋਂ ਅਹਿਮ ਗੱਲ ਉਹਨਾਂ ਨੇ ਇਹ ਦੱਸੀ ਕਿ ਉਸ ਦੀ ਬੇਟੀ ਦਾ ਪਤੀ ਰਿਸ਼ੀ ਉਹਨਾਂ ਦੇ ਪਰਿਵਾਰ ਵਾਂਗ ਹਰ ਵੀਰਵਾਰ ਵਰਤ ਰੱਖਦਾ ਹੈ, ਲੰਬੇ ਸਮੇਂ ਤੋਂ ਮੂਰਤੀ ਪਰਿਵਾਰ ਹਰ ਵੀਰਵਾਰ ਨੂੰ ਵਰਤ ਰੱਖਣ ਦੀ ਪਰੰਪਰਾ ਦਾ ਪਾਲਣ ਕਰਦਾ ਆ ਰਿਹਾ ਹੈ, ਇਸ ਕਰਕੇ ਉਹਨਾਂ ਨੇ ਵੀ ਇਸ ਪਰੰਪਰਾ ਨੂੰ ਸਮਝਦੇ ਹੋਏ ਇਸ ਨਿਯਮ ਦੀ ਪਾਲਣਾ ਕਰਨਾ ਸ਼ੁਰੂ ਕੀਤਾ। ਦਸ ਦਈਏ ਕੀ ਰਿਸ਼ੀ ਸੁਨਕ ਦੀ ਮਾਂ ਅਕਸਤਾ ਮੂਰਤੀ ਦਾ ਪਰਿਵਾਰ ਦੁਨੀਆ ਦੇ  ਅਰਬਪਤੀਆਂ  ਵਿੱਚੋਂ ਇਕ ਆਉਂਦਾ ਹੈ। ਕਿਉਂ ਕਿ ਉਸ ਦਾ ਪਿਤਾ ਅਕਸ਼ਤਾ ਮੂਰਤੀ ਦੇ ਪਿਤਾ ਨਰਾਇਣ ਮੂਰਤੀ ਭਾਰਤ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਹਨ।

Story You May Like