The Summer News
×
Sunday, 19 May 2024

ਅੱਠ ਦਿਨਾਂ ਬਾਅਦ ਫਿਰ ਹਿੱਲੀ ਜਾਪਾਨ ਦੀ ਜ਼ਮੀਨ , ਹੋਨਸ਼ੂ 'ਚ 5.8 ਰਿਕਟਰ ਸਕੇਲ ਦਾ ਆਇਆ ਭੂਚਾਲ

8 ਦਿਨਾਂ ਬਾਅਦ ਜਾਪਾਨ ਦੀ ਧਰਤੀ ਫਿਰ ਤੋਂ ਵੱਡੇ ਭੂਚਾਲ ਨਾਲ ਹਿੱਲ ਗਈ। ਪੱਛਮੀ ਤੱਟ 'ਤੇ ਸਥਿਤ ਹੋਨਸ਼ੂ ਸੂਬੇ 'ਚ ਮੰਗਲਵਾਰ ਦੁਪਹਿਰ ਨੂੰ ਰਿਕਟਰ ਪੈਮਾਨੇ 'ਤੇ 5.8 ਦੀ ਤੀਬਰਤਾ ਵਾਲਾ ਭੂਚਾਲ ਆਇਆ। ਇਸ ਭੂਚਾਲ ਕਾਰਨ ਜਾਨੀ ਜਾਂ ਮਾਲੀ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ 1 ਜਨਵਰੀ ਨੂੰ ਇੱਥੇ ਭਿਆਨਕ ਭੂਚਾਲ ਆਇਆ ਸੀ, ਜਿਸ ਵਿਚ ਸੈਂਕੜੇ ਘਰ ਢਹਿ ਗਏ ਸਨ।


ਜਾਪਾਨ 'ਚ ਪਿਛਲੇ 8 ਦਿਨਾਂ ਤੋਂ ਭੂਚਾਲ ਦੇ ਝਟਕੇ ਲਗਾਤਾਰ ਆ ਰਹੇ ਹਨ। ਨਵੇਂ ਸਾਲ ਦੇ ਪਹਿਲੇ ਦਿਨ ਯਾਨੀ 1 ਜਨਵਰੀ ਨੂੰ ਉੱਥੇ ਭਿਆਨਕ ਭੂਚਾਲ ਆਇਆ ਸੀ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 7.6 ਸੀ। ਇਹ ਭੂਚਾਲ ਇੰਨਾ ਭਿਆਨਕ ਸੀ ਕਿ ਜਾਪਾਨ ਵਿਚ ਸੈਂਕੜੇ ਘਰ ਢਹਿ ਗਏ। ਨਾਲ ਹੀ ਸਾਰੀਆਂ ਦੁਕਾਨਾਂ ਅਤੇ ਸ਼ੋਅਰੂਮ ਵੀ ਤਬਾਹ ਹੋ ਗਏ।


ਉਸ ਭੂਚਾਲ ਕਾਰਨ ਕਈ ਇਲਾਕਿਆਂ ਦੀਆਂ ਸੜਕਾਂ ਵਿਚਕਾਰ ਧਸ ਗਈਆਂ ਸਨ, ਜਿਸ ਕਾਰਨ ਸੜਕ 'ਤੇ ਆ ਰਹੇ ਵਾਹਨ ਇਨ੍ਹਾਂ ਵਿੱਚ ਫਸ ਗਏ ਸਨ। 1 ਜਨਵਰੀ ਨੂੰ ਆਏ ਭੂਚਾਲ 'ਚ ਹੁਣ ਤੱਕ 126 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਲੋਕ ਹਸਪਤਾਲ 'ਚ ਇਲਾਜ ਅਧੀਨ ਹਨ। ਇਸ ਭੂਚਾਲ ਤੋਂ ਬਾਅਦ ਜਾਪਾਨ 'ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਹਾਲਾਂਕਿ ਇਸ ਨੂੰ ਟਾਲ ਦਿੱਤਾ ਗਿਆ ਸੀ।


 

Story You May Like