The Summer News
×
Sunday, 19 May 2024

ਸਿੱਖ ਭਾਈਚਾਰੇ ਦੇ ਲੋਕਾਂ ਕੋਲ ਇੰਗਲੈਂਡ 'ਚ ਆਬਾਦੀ ਅਨੁਸਾਰ 77.7 ਆਪਣੇ ਘਰ

ਚੰਡੀਗੜ੍ਹ, 2 ਅਪ੍ਰੈਲ : ਇੰਗਲੈਂਡ 'ਚ ਹਿੰਦੂ ਦੇਸ਼ ਦੇ ਸਭ ਤੋਂ ਸਿਹਤਮੰਦ ਅਤੇ ਸਭ ਤੋਂ ਵੱਧ ਪੜ੍ਹੇ-ਲਿਖੇ ਧਾਰਮਿਕ ਭਾਈਚਾਰਿਆਂ ਵਿੱਚੋਂ ਹਨ, ਜਦੋਂ ਕਿ ਸਿੱਖਾਂ ਕੋਲ ਘਰ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੈ। ਇੰਗਲੈਂਡ ਅਤੇ ਵੇਲਜ਼ ਵਿੱਚ ਹਾਲ ਹੀ ਵਿੱਚ ਹੋਈ ਜਨਗਣਨਾ ਦੇ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ। ਤਾਜ਼ਾ ਅੰਕੜਿਆਂ ਅਨੁਸਾਰ 5 ਕਰੋੜ 86 ਲੱਖ ਦੀ ਆਬਾਦੀ 'ਚੋਂ ਸਿਰਫ 62.8 ਫੀਸਦੀ ਲੋਕ ਆਪਣੇ ਘਰਾਂ 'ਚ ਰਹਿੰਦੇ ਹਨ। ਇਹਨਾਂ 'ਚੋਂ ਆਬਾਦੀ ਅਨੁਪਾਤ ਅਨੁਸਾਰ 77.7 ਫੀਸਦੀ ਸਿੱਖਾਂ ਕੋਲ ਆਪਣੇ ਘਰ ਹਨ, 28 ਫੀਸਦੀ ਸਿੱਖਾਂ ਕੋਲ ਖੁਦ ਦੇ ਘਰਾਂ ਦੀ ਮਾਲਕੀ ਹੈ। ਹਾਲ ਹੀ ਵਿਚ 2021 ਦੀ ਇੰਗਲੈਂਡ ਅਤੇ ਵੇਲਜ਼ ਦੀ ਜਨਗਣਨਾਂ ਦੇ ਧਰਮ ਅਧਾਰਿਤ ਘਰ, ਸਿਹਤ, ਸਿੱਖਿਆ ਅਤੇ ਰੁਜ਼ਗਾਰ ਸਬੰਧੀ ਅੰਕੜੇ ਪ੍ਰਕਾਸ਼ਿਤ ਹੋਏ ਹਨ।


ਇਸ ਹਫ਼ਤੇ ਜਾਰੀ ਅੰਕੜਿਆਂ ਵਿੱਚ ਦੇਸ਼ ਵਿੱਚ ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਜੀਵਨ ਪੱਧਰ ਵਿੱਚ ਮਹੱਤਵਪੂਰਨ ਅੰਤਰ ਹੈ। ਅੰਕੜਿਆਂ ਅਨੁਸਾਰ "2021 ਵਿੱਚ, 'ਹਿੰਦੂ' ਵਜੋਂ ਸਵੈ-ਪਛਾਣ ਕਰਨ ਵਾਲਿਆਂ ਵਿੱਚੋਂ, ਲਗਭਗ 87.8 ਪ੍ਰਤੀਸ਼ਤ ਨੇ ਆਪਣੀ ਸਿਹਤ ਨੂੰ 'ਬਹੁਤ ਵਧੀਆ' ਜਾਂ 'ਚੰਗਾ' ਦਰਜਾ ਦਿੱਤਾ, ਜਦੋਂ ਕਿ ਰਾਸ਼ਟਰੀ ਪੱਧਰ 'ਤੇ ਇਹ 82.0 ਪ੍ਰਤੀਸ਼ਤ ਸੀ। ਹਿੰਦੂਆਂ ਨੇ ਵੀ ਅਪਾਹਜਤਾ ਦੇ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਹਨ।


ਅੰਕੜਿਆਂ ਅਨੁਸਾਰ "ਲੇਵਲ-ਚਾਰ ਜਾਂ ਇਸ ਤੋਂ ਵੱਧ ਵਿਦਿਅਕ ਯੋਗਤਾਵਾਂ ਵਾਲੇ ਲੋਕ ਕੁੱਲ ਆਬਾਦੀ ਦੇ 33.8 ਪ੍ਰਤੀਸ਼ਤ ਦੇ ਮੁਕਾਬਲੇ ਆਪਣੇ ਆਪ ਨੂੰ 'ਹਿੰਦੂ' (54.8 ਪ੍ਰਤੀਸ਼ਤ) ਦੱਸਣ ਵਾਲੇ ਲੋਕਾਂ ਦੀ ਸਭ ਤੋਂ ਵੱਧ ਸੰਖਿਆ ਸੀ। ਰਾਸ਼ਟਰੀ ਅੰਕੜਾ ਦਫ਼ਤਰ ਨੇ ਕਿਹਾ, ਧਾਰਮਿਕ ਤੌਰ 'ਤੇ 'ਸਿੱਖ' ਵਜੋਂ ਆਪਣੀ ਪਛਾਣ ਰੱਖਣ ਵਾਲੇ 77.7 ਫੀਸਦੀ ਲੋਕਾਂ ਕੋਲ ਆਪਣੇ ਘਰ ਸਨ।

Story You May Like