The Summer News
×
Sunday, 19 May 2024

ਇਕ ਵਿਅਕਤੀ ਨੂੰ ਬੇਵਜਾਹ 44 ਸਾਲ ਜੇਲ੍ਹ ਵਿਚ ਬੰਦ ਕਰਨਾ ਪਿਆ ਮਹਿੰਗਾ

ਚੰਡੀਗੜ੍ਹ : ਇਕ ਵਿਅਕਤੀ ਨੂੰ ਬੇਵਜਾਹ 44 ਸਾਲ ਜੇਲ੍ਹ ਵਿਚ ਬੰਦ ਮਹਿੰਗਾ ਪਿਆ ਮੁਆਵਜ਼ੇ ਵਜੋਂ 149 ਕਰੋੜ ਰੁਪਏ ਭਰਨੇ ਪਏ। ਇਹ ਰੌਚਕ ਕਹਾਣੀ ਹੈ ਕੈਲੀਫੋਰਨੀਆ ਦੀ ਹੈ ਜਿੱਥੇ ਕੈਲੀਫੋਰਨੀਆ ਦੇ ਸਿਮੀ ਵੈਲੀ ਦੇ ਵਸਨੀਕ ਕ੍ਰੈਗ ਕੋਲੇ ਨੂੰ 1978 ਵਿਚ ਆਪਣੀ ਗਰਲਫ੍ਰੈਂਡ ਤੇ ਉਸ ਦੇ ਬੇਟੇ ਦੀ ਹੱਤਿਆ ਲਈ ਦੋਸ਼ੀ ਗਰਦਾਨਿਆ ਸੀ। ਕੋਲੇ ਨੂੰ 44 ਸਾਲ ਜੇਲ੍ਹ ਵਿਚ ਰਹਿਣਾ ਪਿਆ ਸੀ। ਇਸ ਮਾਮਲੇ ਦੀ ਅਦਾਲਤ ਨੇ ਦੁਬਾਰਾ ਜਾਂਚ ਹੋਣ ਤੇ ਡੀ ਐਨ ਏ ਕਰਵਾਉਣ ਤੋਂ ਬਾਅਦ ਉਸ ਨੂੰ ਬੇਗੁਨਾਹ ਕਰਾਰ ਦਿੱਤਾ ਸੀ। ਕੋਲੇ ਨੂੰ ਸਾਲ 2017 ਵਿਚ ਬੇਗੁਨਾਹ ਦੱਸ ਕੇ ਰਿਹਾਅ ਕਰ ਦਿੱਤਾ ਸੀ । ਕੋਲੇ ਦੇ ਮਾਤਾ-ਪਿਤਾ ਨੇ ਆਪਣੇ ਪੁੱਤ ਲਈ ਕਾਨੂੰਨੀ ਲੜਾਈ ਲੜਣ ਕਾਰਨ ਮਕਾਨ ਵੀ ਰਖ ਦਿੱਤਾ ਸੀ ਗਿਰਵੀਇਸ ਸੰਘਰਸ਼ ਦੌਰਾਨ ਕੋਲੇ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ।  ਕੋਲੇ ਨੂੰ ਇਸ ਦੁਖਾਂਤ ਦੇ ਮੁਆਵਜ਼ੇ 21 ਮਿਲੀਅਨ ਡਾਲਰ (149 ਕਰੋੜ ਰੁਪਏ) ਵਜੋਂ ਮਿਲੇ ਹਨ।

Story You May Like