The Summer News
×
Tuesday, 21 May 2024

ਮੋਸਮੀ ਬਾਰਿਸ਼ ਹੋਣ ਕਰਕੇ ਕਿਸਾਨਾਂ ਦੀ 400 ਏਕੜ ਝੋਨੇ ਅਤੇ ਮੱਕੀ ਦੀ ਫ਼ਸਲ ਖ਼ਰਾਬ

ਜੰਡਿਆਲਾ ਗੁਰੂ : ਜਸਪਾਲ ਸ਼ਰਮਾ | ਬਲਾਕ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿਖੇ ਬੇ ਮੋਸਮੀ ਬਾਰਿਸ਼ ਹੋਣ ਕਰਕੇ ਕਿਸਾਨਾਂ ਦੀ ਲੱਗਭਗ400 ਏਕੜ ਝੋਨੇ ਅਤੇ ਮੱਕੀ ਦੀ ਫ਼ਸਲ ਖ਼ਰਾਬ ।ਸਥਿਤੀ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਅਤੇ ਡੀ ਸੀ ਅੰਮ੍ਰਿਤਸਰ ਪਿੰਡ ਧਾਰੜ ਵਿਖੇ ਪਹੁੰਚੇ। ਅੱਜ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿਖੇ ਬੇ ਮੋਸਮੀ ਬਾਰਿਸ਼ ਹੋਣ ਕਰਕੇ ਕਿਸਾਨਾਂ ਦੀ ਲੱਗਭਗ 400 ਏਕੜ ਝੋਨੇ ਅਤੇ ਮੱਕੀ ਦੀ ਫ਼ਸਲ ਖ਼ਰਾਬ ਹੋ ਗਈ ਹੈ।ਪਿੰਡ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਛੱਪੜ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਆ ਵੜਿਆ ਜਿਸ ਨਾਲ ਕਈ ਗਰੀਬ ਲੋਕਾਂ ਦੇ ਘਰ ਵੀ ਢੱਠ ਗਏ।

 

ਅੱਜ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋ ਪਿੰਡ ਧਾਰੜ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਪਿੰਡ ਦੇ ਪਾਣੀ ਦੇ ਨਿਕਾਸ ਦਾ ਹੱਲ ਪਹਿਲ ਦੇ ਅਧਾਰ ਤੇ ਕਰਨਗੇ। ਇਸ ਮੌਕੇ ਡੀ ਸੀ ਅੰਮ੍ਰਿਤਸਰ ਨੇ  ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਧਾਰੜ ਦੇ ਪਾਣੀ ਦੇ ਨਿਕਾਸ ਦਾ ਟੈਮ੍ਪਰੇਰੀ ਪ੍ਰਬੰਧ ਕਰ ਦਿੱਤਾ ਹੈ ਅਤੇ ਜਲਦੀ ਹੀ ਇਸ ਦਾ ਪੱਕਾ ਹੱਲ ਵੀ ਕਰ ਦਿਤਾ ਜਾਵੇਗਾ।

Story You May Like