The Summer News
×
Sunday, 16 June 2024

ਜੰਮੂ ਹਵਾਈ ਅੱਡੇ ‘ਤੇ 5 ਮਿੰਟ ‘ਚ ਹੋਏ 2  ਧਮਾਕੇ, 2 ਜਵਾਨ ਹੋਏ ਜਖ਼ਮੀ

ਸ੍ਰੀਨਗਰ – ਐਤਵਾਰ ਨੂੰ ਜੰਮੂ ਏਅਰਪੋਰਟ ਕੰਪਲੈਕਸ (ਏਅਰ ਫੋਰਸ ਦੇ ਤਕਨੀਕੀ ਖੇਤਰ) ‘ਚ ਕਰੀਬ 5 ਮਿੰਟ ਦੀ ਦੂਰੀ ‘ਤੇ ਦੋ ਧਮਾਕੇ ਹੋਏ। ਇਸ ਤੋਂ ਬਾਅਦ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ। ਉਸੇ ਸਮੇਂ, ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈਕਿ ਇਹ ਧਮਾਕੇ ਤਕਨੀਕੀ ਖੇਤਰ ‘ਚ ਹੋਏ ਸਨ। ਇਹ ਸ਼ੱਕ ਹੈਕਿ ਏਅਰਪੋਰਟ ਦੇ ਨੇੜੇ ਹੋਏ ਧਮਾਕਿਆਂ ਨੂੰ ਅੰਜਾਮ ਦੇਣ ਲਈ ਦੋ ਡਰੋਨ ਦੀ ਵਰਤੋਂ ਕੀਤੀ ਗਈ ਹੈ। ਦੱਸ ਦਈਏ ਕਿ ਐਤਵਾਰ ਸਵੇਰੇ ਜੰਮੂ ਏਅਰ ਫੋਰਸ ਸਟੇਸ਼ਨ ਦੇ ਤਕਨੀਕੀ ਖੇਤਰ ‘ਚ 2 ਘੱਟ-ਤੀਬਰਤਾ ਵਾਲੇ ਧਮਾਕੇ ਹੋਏ। ਇਕ ਨੇ ਇਕ ਇਮਾਰਤ ਦੀ ਛੱਤ ਨੂੰ ਮਾਮੂਲੀ ਨੁਕਸਾਨ ਪਹੁੰਚਾਇਆ, ਜਦੋਂ ਕਿ ਦੂਜਾ ਖੁੱਲ੍ਹੇ ਖੇਤਰ ‘ਚ ਫਟਿਆ ਕਿਸੇ ਵੀ ਉਪਕਰਣ ਨੂੰ ਕੋਈ ਨੁਕਸਾਨ ਨਹੀਂ ਹੋਇਆ। ਜਾਂਚ ਕੀਤੀ ਜਾ ਰਹੀ ਹੈ। ਇਸ ਨਾਲ ਜੰਮੂ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।




ਦੱਸਿਆ ਜਾ ਰਿਹਾ ਹੈਕਿ ਇਸ ਸਾਜਿਸ਼ ਨੂੰ ਅੰਜਾਮ ਦੇਣ ਲਈ ਪੀ -16 ਡਰੋਨ ਦੀ ਵਰਤੋਂ ਕੀਤੀ ਗਈ ਹੈ। ਇਹ ਡਰੋਨ ਬਹੁਤ ਘੱਟ ਉਡ ਸਕਦਾ ਹੈ। ਇਸ ਦੇ ਕਾਰਨ, ਕਈ ਵਾਰ ਇਹ ਰਾਡਾਰ ਦੀਆਂ ਨਜ਼ਰਾਂ ਤੋਂ ਬਚ ਜਾਂਦਾ ਹੈ। ਸੂਤਰ ਦਾ ਕਹਿਣਾ ਹੈਕਿ ਡਰੋਨ ਦਾ ਸੰਭਾਵਤ ਨਿਸ਼ਾਨਾ ਇਕ ਜਹਾਜ਼ ਸੀ। ਨਿਊਜ਼ ਏਜੰਸੀ ਏ ਐਨ ਆਈ ਦੇ ਅਨੁਸਾਰ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਦੇ ਏਅਰਫੋਰਸ ਸਟੇਸ਼ਨ ਵਿਖੇ ਵਾਈਸ ਏਅਰ ਚੀਫ, ਏਅਰ ਮਾਰਸ਼ਲ ਐਚਐਸ ਅਰੋੜਾ ਨਾਲ ਅੱਜ ਦੀ ਘਟਨਾ ਬਾਰੇ ਗੱਲਬਾਤ ਕੀਤੀ ਹੈ। ਏਅਰ ਮਾਰਸ਼ਲ ਵਿਕਰਮ ਸਿੰਘ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ ਪਹੁੰਚ ਰਹੇ ਹਨ। ਏਅਰਬੇਸ ਦੇ ਨੇੜੇ ਹੋਏ ਇੱਕ ਡਰੋਨ ਧਮਾਕੇ ‘ਚ ਭਾਰਤੀ ਹਵਾਈ ਫੌਜ ਦੇ 2 ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।


Story You May Like