The Summer News
×
Friday, 17 May 2024

ਨੌਜਵਾਨ ਨੇ ਨਹਿਰ ਕਿਨਾਰੇ ਦਰਖਤ ਨਾਲ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਗੁਰਦਾਸਪੁਰ : ਘਟਨਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਨਾਲ ਲਗਦੇ ਪਿੰਡ ਨਾਨੋਨੰਗਲ ਦੀ ਹੈ, ਜਿੱਥੇ ਨਹਿਰ ਕਿਨਾਰੇ ਦਰਖਤ ਨਾਲ ਫਾਹ ਲੈਕੇ ਇਕ 29 ਸਾਲ ਦੇ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿੱਥੇ ਮੌਕੇ ‘ਤੇ ਦੀਨਾਨਗਰ ਥਾਣੇ ਦੇ ਮੁੱਖੀ ਕਪਿਲ ਕੌਸ਼ਲ ਮੌਕੇ ‘ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਣਕਾਰੀ ਲਈ ਅਤੇ ਅਗਲੀ ਕਰਵਾਈ ਸੁਰੂ ਕਰ ਦਿੱਤੀ। ਜਿਕਰ ਜੋਗ ਹੈ ਕਿ ਇਸ ਦੀ ਇਤਲਾਹ ਨੇੜਲੇ ਪਿੰਡ ਦੇ ਕੁਝ ਲੜਕੇ ਨਹਿਰ ਦੇ ਕੰਢੇ ਜਾ ਰਹੇ ਸੀ ਤਾਂ ਉੱਥੇ ਓਹਨਾ ਨੇ ਪੁਲਿਸ ਦੀ ਹੇਲਪਲਾਈਨ ਤੇ ਕਾਲ ਕਰਕੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।


ਇਸ ਸੰਬਧ ਵਿਚ ਜਦੋਂ ਦੀਨਾਨਗਰ ਦੇ ਡਿਪਟੀ ਸੁਰਡੈਂਟ ਆਫ ਪੁਲਿਸ ਰਾਜਬੀਰ ਸਿੰਘ ਨਾਲ ਇਸ ਮਾਮਲੇ ਦੀ ਗਲਬਾਤ ਕੀਤੀ ਤਾਂ ਓਹਨਾ ਦਸਿਆ ਕੀ ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਕਬਜੇ ਵਿਚ ਲਏ ਲਿਆ ਗਿਆ ਹੈ ਤੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਲਾਸ ਦੀ ਪਹਿਚਾਣ ਕਰਵਉਣ ਲਈ ਨੇੜਲੇ ਥਾਣਿਆ ਨਾਲ ਸੰਪਰਕ ਕੀਤਾ ਜਾ ਰਿਹਾ ਹੈl


Story You May Like