The Summer News
×
Friday, 10 May 2024

ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਮੌਜੂਦਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਪੱਟੀ : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਪੂਨੀਆਂ ਵਿਖੇ ਵਿਖੇ ਲੰਪੀ ਸਕਿਨ ਬਿਮਾਰੀ ਨਾਲ ਮਰੀਆਂ ਗਾਵਾਂ ਨੂੰ ਘਰਾਂ ਦੇ ਬਿਲਕੁਲ ਨਜ਼ਦੀਕ ਹੱਡਾਰੋੜੀ ਵਿੱਚ ਸੁੱਟਣ ਕਾਰਨ ਭਾਰੀ ਮਾਤਰਾ ਵਿਚ ਉੱਥੇ ਬਦਬੂ ਅਤੇ ਕੁੱਤਿਆਂ ਦੀ ਦਹਿਸ਼ਤ ਫੈਲੀ ਹੋਈ ਹੈ ਜਿਸ ਕਾਰਨ ਪੂਰੇ ਪਿੰਡ ਵਿੱਚ ਮਹਾਂਮਾਰੀ ਫੈਲਣ ਦਾ ਖਤਰਾ ਵੱਡੇ ਪੱਧਰ ਤੇ ਬਣ ਚੁੱਕਾ ਹੈ ਇਥੋਂ ਤੱਕ ਕਿ ਇਸ ਬਦਬੂ ਕਾਰਨ ਲੋਕਾਂ ਦੇ ਕਈ ਪਰਿਵਾਰ ਗੰਭੀਰ ਬੀਮਾਰ ਹੋ ਚੁੱਕੇ ਹਨ ਪਰ ਇਸ ਸਬੰਧੀ ਕੋਈ ਵੀ ਪ੍ਰੇਸ਼ਾਨੀ ਦਾ ਅਧਿਕਾਰੀ ਇਨ੍ਹਾਂ ਪਰਿਵਾਰਾਂ ਦੀ ਸਾਰ ਲੈਣ ਲਈ ਤਿਆਰ ਨਹੀਂ ਹੈ।


ਜਿਥੋਂ ਇਹ ਸਾਬਤ ਹੁੰਦਾ ਹੈ ਕਿ ਪ੍ਰਸ਼ਾਸਕ ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਬਿਲਕੁਲ ਗੰਭੀਰ ਨਹੀਂ ਹੈ ਅਤੇ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਬਾਬਾ ਸੁੱਖਾ ਸਿੰਘ ਕਾਰਜ ਸਿੰਘ ਜੀਤ ਕੌਰ ਮਿੰਦੋ ਕੌਰ ਕਾਰਜ ਸਿੰਘ ਆਦਿ ਨੇ ਮੌਜੂਦਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਦੱਸਿਆ ਕਿ ਸਾਡੇ ਘਰਾਂ ਦੇ ਬਿਲਕੁਲ ਅੱਧੇ ਕਿੱਲੇ ਦੀ ਦੂਰੀ ਤੇ ਇਕ ਹੱਡੋਂ ਰੋੜਾ ਬਣਿਆ ਹੋਇਆ ਹੈ ਅਤੇ ਇਹ ਹੱਡੋਂ ਰੋੜਾ ਪਹਿਲਾਂ ਤਿੰਨ ਕਨਾਲਾਂ ਦੇ ਵਿੱਚ ਸੀ, ਅਤੇ ਹੁਣ ਜ਼ਿਮੀਂਦਾਰਾਂ ਵੱਲੋਂ ਇਸ ਤੇ ਕਬਜ਼ਾ ਕਰਕੇ ਇਸ ਨੂੰ ਸਿਰਫ ਤਿੰਨ ਮਰਲੇ ਦਾ ਹੀ ਰਹਿਣ ਦਿੱਤਾ ਹੈ ਅਤੇ ਉਸ ਵਿੱਚ ਹੋਣ ਲੋਕ ਲੰਪੀ ਸਕਿਨ ਬਿਮਾਰੀ ਨਾਲ ਮਰੀਆਂ ਗਾਵਾਂ ਨੂੰ ਵੱਡੇ ਪੱਧਰ ਤੇ ਸੁੱਟ ਰਹੇ ਹਨ ਜਿਸ ਕਾਰਨ ਭਾਰੀ ਬਦਬੂ ਘਰਾਂ ਵਿੱਚ ਹੇਲ ਫੈਲ ਰਹੀ ਹੈ ਇਥੋਂ ਤੱਕ ਕਿ ਉਹ ਰੋਟੀ ਖਾਣ ਤੋਂ ਵੀ ਵੀ ਬੈਠੇ ਹੋਏ ਹਨ ।


ਉਨ੍ਹਾਂ ਦੱਸਿਆ ਕਿ ਇਸ ਭਿਆਨਕ ਬੀਮਾਰੀ ਕਾਰਨ ਮਰੀਆਂ ਗਾਵਾਂ ਦੀ ਏਨੀ ਜ਼ਿਆਦਾ ਬਦਬੂ ਹੈ ਕਿ ਉਨ੍ਹਾਂ ਦੇ ਪਰਿਵਾਰ ਵੀ ਬਿਮਾਰ ਹੋ ਚੁੱਕੇ ਹਨ ਜੋ ਡਾਕਟਰਾਂ ਦੀਆਂ ਦੁਕਾਨਾਂ ਅਤੇ ਗੁਲੂਕੋਜ਼ ਦੀਆਂ ਬੋਤਲਾਂ ਤਕ ਲਵਾ ਰਹੇ ਹਨ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਬਿਮਾਰੀ ਕਾਰਨ ਜਿੱਥੇ ਉਨ੍ਹਾਂ ਦੇ ਪਰਿਵਾਰ ਤਾਂ ਬਿਮਾਰ ਹੋਏ ਹੀ ਹਨ ਉੱਥੇ ਹੀ ਘਰਾਂ ਵਿੱਚੋਂ ਬਾਹਰ ਨਿਕਲਣਾ ਵੀ ਉਨ੍ਹਾਂ ਦਾ ਬਹੁਤ ਮੁਸ਼ਕਲ ਹੋ ਚੁੱਕਾ ਹੈ ਅਤੇ ਨਾ ਹੀ ਉਹ ਬੱਚਿਆਂ ਨੂੰ ਸਕੂਲ ਘੱਲ ਪਾ ਰਹੇ ਹਨ ਕਿਉਂਕਿ ਇਸ ਹੱਡਾਰੋੜੀ ਵਿੱਚ ਆ ਰਹੇ ਆਵਾਰਾ ਕੁੱਤੇ ਵੀ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਜਦ ਵੀ ਉਹ ਘਰੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਬਣਿਆ ਹੁੰਦਾ ਹੈ ਕਿ ਕਿਤੇ ਇਹ ਅਵਾਰਾ ਕੁੱਤੇ ਉਨ੍ਹਾਂ ਦਾ ਕੋਈ ਨੁਕਸਾਨ ਨਾ ਕਰ ਦੇਣ ਪੀਡ਼ਤ ਪਰਿਵਾਰਾਂ ਨੇ ਦੱਸਿਆ ਕਿ ਇਸ ਸਬੰਧੀ ਉਹ ਕਈ ਵਾਰ ਪ੍ਰਸ਼ਾਸਨ ਅਤੇ ਪੰਚਾਇਤ ਦੇ ਮੋਹਤਬਰ ਕਹਿ ਚੁੱਕੇ ਹਨ ਪਰ ਕੋਈ ਵੀ ਇਸ ਹੱਡਾਰੋੜੀ ਵੱਲ ਧਿਆਨ ਨਹੀਂ ਦਿੰਦਾ ਜਿਸ ਕਰਕੇ ਉਨ੍ਹਾਂ ਨੂੰ ਮਜਬੂਰ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਨੀ ਪੈ ਰਹੀ ਹੈ ਪੀਡ਼ਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਮੌਜੂਦਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਵੱਲੋਂ ਜੋ ਤਿੰਨ ਕਨਾਲਾਂ ਹੱਡੋਂ ਰੋੜੇ ਦੀ ਜਗ੍ਹਾ ਤੇ ਕਬਜ਼ਾ ਕਰ ਕੇ ਉਸ ਨੂੰ ਤਿੰਨ ਮਰਲੇ ਦਾ ਹੀ ਰਹਿਣ ਦਿੱਤੀ ਹੈ ਉਸ ਤੇ ਵੀ ਇਨ੍ਹਾਂ ਦਾ ਕਬਜ਼ਾ ਕਰਾ ਦਿਉ ਪਰ ਹੱਡੋ ਰੋੜੇ ਨੂੰ ਇਸ ਪਿੰਡ ਤੋਂ ਬਾਹਰ ਕੱਢ ਦਿਓ ਤਾਂ ਜੋ ਸਾਡੀ ਜ਼ਿੰਦਗੀ ਸੌਖੀ ਹੋ ਸਕੇ ਨਹੀਂ ਤਾਂ ਅਸੀਂ ਇਨ੍ਹਾਂ ਬਿਮਾਰੀ ਕਾਰਨ ਮਰੀਆਂ ਗਾਵਾਂ ਦੀਆਂ ਦੀਆਂ ਆ ਰਹੀਆਂ ਬਦਬੂਆਂ ਕਾਰਨ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਕੇ ਮਰ ਜਾਵਾਂਗੇ ।


ਉਧਰ ਇਸ ਸਬੰਧੀ ਮੌਕੇ ਤੇ ਪਹੁੰਚੇ ਪੰਚਾਇਤ ਸੈਕਟਰੀ ਸ਼ਗਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਧਿਆਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਹੁਕਮ ਨਾਲ ਪੰਚਾਇਤੀ ਜ਼ਮੀਨ ਵਿੱਚ ਇਹ ਗਾਵਾਂ ਦੱਬੀਆਂ ਜਾਣਗੀਆਂ ਅਤੇ ਹੱਡਾਰੋੜੀ ਦੀ ਸਮੱਸਿਆ ਨੂੰ ਵੀ ਜਲਦੀ ਹੱਲ ਕਰਦੇ ਹੋਏ ਇਸ ਨੂੰ ਪਿੰਡ ਤੋਂ ਬਾਹਰ ਕਰ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਨੇ ਹੱਡਾਰੋੜੀ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕੀਤਾ ਹੋਈ ਹੈ ਉਸ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੰਪੀ ਸਕਿਨ ਬਿਮਾਰੀ ਨਾਲ ਮਰੀਆਂ ਹੋਈਆਂ ਗਾਵਾਂ ਇਸ ਹੱਡਾਰੋੜੀ ਵਿਚ ਨਾ ਸੁੱਟਣ ਬਲਕਿ ਪੰਚਾਇਤੀ ਜ਼ਮੀਨ ਜਿਸ ਵਿੱਚ ਗਾਵਾਂ ਨੱਪੀਆਂ ਜਾਣੀਆਂ ਹਨ ।


Story You May Like