The Summer News
×
Sunday, 12 May 2024

ਪੁੱਤ ਨੇ ਕਰਵਾਇਆ ਸੀ ਪ੍ਰੇਮ ਵਿਆਹ ਨੂੰਹ ਦੇ ਰਿਸ਼ਤੇਦਾਰਾਂ ਨੇ ਕਰ ਦਿੱਤਾ ਮਾਂ ਦਾ ਕ/.ਤ/./ਲ

ਸ਼੍ਰੀ ਮੁਕਤਸਰ ਸਾਹਿਬ ਵਿਖੇ ਬੀਤੀ ਰਾਤ ਇਕ ਔਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਗਿਆ। ਜਖਮਾਂ ਦੀ ਤਾਬ ਨਾ ਝੱਲਦੇ ਔਰਤ ਦੀ ਮੌਤ ਹੋ ਗਈ। ਮਾਮਲਾ ਪ੍ਰੇਮ ਵਿਆਹ ਨਾਲ ਜੁੜਿਆ ਹੋਇਆ ਹੈ। ਮਿਰਤਕ ਔਰਤ ਦੇ ਬੇਟੇ ਨੇ ਕੁਝ ਸਮਾਂ ਪਹਿਲਾ ਹੀ ਮੁਹੱਲੇ ਦੀ ਇਕ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਪਰਿਵਾਰਕ ਮੈਂਬਰਾਂ ਅਨੁਸਾਰ ਕੁੜੀ ਦੇ ਰਿਸ਼ਤੇਦਾਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕਰ ਰਹੀ ਹੈ।


ਵੀ ਓ - ਬੀਤੀ ਰਾਤ ਸ਼੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਵਿਖੇ ਇਕ ਪਰਮਜੀਤ ਕੌਰ ਨਾਮ ਦੀ ਔਰਤ ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਗੰਭੀਰ ਜਖਮੀ ਔਰਤ ਦੀ ਮੌਤ ਹੋ ਗਈ। ਮਿਰਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਹੀ ਪੁਲਿਸ ਨੇ ਅਗਲੇਰੀ ਕਾਰਵਾਈ ਵਿੱਢ ਦਿੱਤੀ ਹੈ। ਮਿਰਤਕ ਔਰਤ ਦੇ ਬੇਟੇ ਅਨੁਸਾਰ ਉਸਨੇ ਕੁਝ ਦਿਨ ਪਹਿਲਾ ਹੀ ਮਹੱਲੇ ਦੇ ਵਿੱਚ ਰਹਿੰਦੀ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਅਤੇ ਉਹਨਾ ਅਦਾਲਤ ਵਿੱਚ ਵੀ ਇਹ ਵਿਆਹ ਰਜਿਸਟਰਡ ਕਰਵਾਇਆ।


ਸਬੰਧਿਤ ਥਾਣਿਆ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਬੀਤੀ ਸ਼ਾਮ ਜਦ ਉਸਦੀ ਮਾਤਾ ਘਰ ਦੇ ਬਾਹਰ ਬੈਠੀ ਸੀ ਤਾਂ ਉਸਦੀ ਪਤਨੀ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਉਹ ਸਖਤ ਜਖਮੀ ਹੋ ਗਈ। ਉਹਨਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਜਿੱਥੇ ਉਸਨੂੰ ਰੈਫਰ ਕਰ ਦਿੱਤਾ ਗਿਆ। ਜਖਮਾਂ ਦੀ ਤਾਬ ਨਾ ਝੱਲਦੇ ਉਹਨਾਂ ਦੀ ਮੌਤ ਹੋ ਗਈ। ਉਹਨਾਂ ਇਨਸਾਫ ਦੀ ਮੰਗ ਕੀਤੀ ਹੈ। ਮਿਰਤਕ ਔਰਤ ਦੀ ਬੇਟੀ ਦਾ ਵੀ ਅਗਲੇ ਹਫਤੇ ਵਿਆਹ ਹੈ।

Story You May Like