The Summer News
×
Saturday, 18 May 2024

ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਤੇ ਲੋਕਾਂ ਦਾ ਰਲਵਾ ਮਿਲਵਾ ਹੁੰਗਾਰਾ ਪਰ ਔਰਤਾਂ ਨਾਖੁਸ਼

ਚੰਡੀਗੜ੍ਹ : ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਪਹਿਲਾ ਬਜਟ ਆ ਗਿਆ ਹੈ । ਜਿਸ ਵਿਚ ਪੰਜਾਬ ਦੇ ਲੋਕਾਂ ਨੂੰ ਨਵੇਂ ਕਿਸੇ ਟੈਕਸ ਤੋਂ ਰਿਆਇਤ ਦਿਤੀ ਹੈ ਨਾਲ ਹੀ ਹੁਣ ਪੰਜਾਬ ਦੇ ਲੋਕਾਂ ਨੂੰ ਆਟਾ ਪੈਕਿੰਗ ਮਿਲੇਗਾ ਅਤੇ ਨਵੇਂ ਮੈਡੀਕਲ ਕਾਲਜ ਵੀ ਬਣਨਗੇ ਮੁਹੱਲਾ ਕਲੀਨਿਕ ਵੀ ਖੁਲਣਗੇ। ਇਸ ਬਜਟ ਤੇ ਜ਼ਿਲਾ ਗੁਰਦਾਸਪੁਰ ਦੇ ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਹੈ ਕੁਝ ਲੋਕ ਬਜਟ ਨੂੰ ਸਹੀ ਦਸਦੇ ਨੇ ਤੇ ਕੁਝ ਨਹੀਂ ਔਰਤਾਂ ਨੇ ਇਸ ਬਜਟ ਬਾਰੇ ਆਖਿਆ ਕੀ ਔਰਤਾਂ ਨਾਲ ਕੋਈ ਵੀ ਕੀਤਾ ਵਾਅਦਾ ਪੂਰਾ ਨਹੀਂ ਹੋਇਆ।


Story You May Like