The Summer News
×
Tuesday, 21 May 2024

ਪਾਕਿਸਤਾਨੀ ਸਾਂਸਦ ਨੇ PM ਸ਼ਾਹਬਾਜ਼ ਸ਼ਰੀਫ ਨੂੰ ਦੇਖੋ ਕਿ ਕਿਹਾ…..ਵੀਡੀਓ ਹੋਇਆ ਵਾਇਰਲ

ਪਾਕਿਸਤਾਨ ‘ਚ ਸਿਆਸੀ ਉਥਲ-ਪੁਥਲ ਦਰਮਿਆਨ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਸੱਤਾ ‘ਚ ਆ ਗਏ ਹਨ। ਸ਼ਾਹਬਾਜ਼ ਸ਼ਰੀਫ ਜਦੋਂ ਪਾਕਿਸਤਾਨੀ ਸੰਸਦ ‘ਚ ਭਰੋਸੇ ਦਾ ਵੋਟ ਹਾਸਲ ਰਹੇ ਸਨ, ਉਦੋਂ ਇਮਰਾਨ ਖਾਨ ਦੀ ਪਾਰਟੀ ਦੇ ਇੱਕ ਮੈਂਬਰ ਨੇ ਇੱਕ ਵੀਡੀਓ ਪੋਸਟ ਕੀਤਾ, ਜਿਸ ‘ਚ ਉਨ੍ਹਾਂ ਨੂੰ ‘ਅੰਤਰਰਾਸ਼ਟਰੀ ਭਿਖਾਰੀ’ ਕਿਹਾ ਗਿਆ। ਸੰਸਦ ਦੀ ਨੈਸ਼ਨਲ ਅਸੈਂਬਲੀ ਵਿੱਚ ਬਣੀ ਪੀਟੀਆਈ ਸਾਂਸਦ ਫਹੀਮ ਖਾਨ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ।ਇਸ ਵੀਡੀਓ ‘ਚ ਸ਼ਾਹਬਾਜ਼ ਸ਼ਰੀਫ ਖੁਦ ਨਜ਼ਰ ਆ ਰਹੇ ਹਨ। ਫਹੀਮ ਖਾਨ ਪਾਕਿਸਤਾਨ ਦੇ ਕਰਾਚੀ ਤੋਂ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੇ ਖੁਦ ਸ਼ਾਹਬਾਜ਼ ਸ਼ਰੀਫ ਦੇ ਸਾਹਮਣੇ ਇਹ ਵੀਡੀਓ ਸ਼ੂਟ ਕੀਤਾ ਸੀ। ਜਦੋਂ ਉਨ੍ਹਾਂ ਨੇ ਇਹ ਵੀਡੀਓ ਬਣਾਈ, ਉਸ ਸਮੇਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਦ ਮੈਂਬਰ ਆਪਣਾ ਅਸਤੀਫਾ ਦੇ ਰਹੇ ਸਨ। ਇਸ ਵੀਡੀਓ ‘ਚ ਫਹੀਮ ਕੁਝ ਦੇਰ ਲਈ ਹੀ ਨਜ਼ਰ ਆ ਰਿਹਾ ਹੈ ਅਤੇ ਇਸ ਤੋਂ ਬਾਅਦ ਉਹ ਕੈਮਰਾ ਸ਼ਾਹਬਾਜ਼ ਸ਼ਰੀਫ ਵੱਲ ਮੋੜ ਲੈਂਦਾ ਹੈ।




Story You May Like