The Summer News
×
Wednesday, 15 May 2024

ਸੁਲਤਾਨਪੁਰ ਲੋਧੀ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਚੋਰੀ ਕੀਤੇ ਮੋਟਸਾਈਕਲਾਂ ਸਮੇਤ ਚੋਰਾਂ ਨੂੰ ਕੀਤਾ ਕਾਬੂ

ਸੁਲਤਾਨਪੁਰ ਲੋਧੀ – ਨਵਨੀਤ ਸਿੰਘ ਬੈਂਸ IPS ਐਸ.ਐਸ.ਪੀ.ਸਾਹਿਬ ਕਪੂਰਥਲਾ ਦੀ ਰਹਿਨੁਮਾਈ ਹੇਠ ਡਾ. ਮਨਪ੍ਰੀਤ ਕੌਰ ਸ਼ੀਹਮਾਰ PPS ਡੀ.ਐਸ.ਪੀ. ਸਾਹਿਬ ਸਬ ਡਵੀਜਨ ਸੁਲਤਾਨਪੁਰ ਲੋਧੀ ਦੀ  ਅਗਵਾਈ ਵਿੱਚ ਐਸ.ਆਈ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਤਲਵੰਡੀ ਚੌਧਰੀਆਂ ਅਤੇ ASI ਸਰਬਜੀਤ ਸਿੰਘ ਨੰਬਰ 180/ਕਪੂ: ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਰੈਸਟ ਹਾਊਸ ਤਲਵੰਡੀ ਚੋਧਰੀਆਂ ਨਾਕਾਬੰਦੀ ਕੀਤੀ ਹੋਈ ਸੀ|


ਜਿਥੇ ਮੁਖਬਰ ਵੱਲ ਇਤਲਾਹ ਮਿਲੀ ਕਿ ਇੱਕ ਲੜਕਾ XYZ ਜੋ ਚੋਰੀ ਦੇ ਮੋਟਰ ਸਾਈਕਲ ਤੇ ਆ ਰਿਹਾ ਹੈ। ਜਿਸ ਨੂੰ ਨਾਕਾ ਬੰਦੀ ਦੌਰਾਨ ਚੋਰੀ ਦੇ ਮੋਟਰ ਸਾਈਕਲ ਸਮੇਤ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਜੋ ਪਤਾ ਲੱਗਾ ਕਿ ਇਹ ਵਿਨਾਇਲ ਹੈ ਜਿਸ ਤੇ ਮੁੱਕਦਮਾ ਨੰਬਰ 49 ਮਿਤੀ 1-8-2022 ਅ/ਧ 457,380 ਭ:ਦ: ਥਾਣਾ ਤਲਵੰਡੀ ਚੌਧਰੀਆਂ ਦਰਜ ਰਜਿਸਟਰ ਕੀਤਾ ਗਿਆ ਦੋਸ਼ੀ ਨੇ ਮੰਨਿਆ ਕਿ ਉਹਨਾ ਨੇ ਇੱਕ ਗੈਂਗ ਬਣਾਇਆ ਹੋਇਆ ਹੈ। ਜਿਸ ਵਿੱਚ ਦਵਿੰਦਰਪਾਲ ਸਿੰਘ ਉਰਫ ਬੁੱਗਾ ਪੁੱਤਰ ਦਰਸ਼ਨ ਸਿੰਘ ਵਾਸੀ ਭੀਖਾ ਨੰਗਲ ਥਾਣਾ ਕਰਤਾਰਪੁਰ ਜਿਲਾ ਜਲੰਧਰ ਅਤੇ ਉਸਦੇ ਹੋਰ ਸਾਥੀ ਸ਼ਾਮਲ ਹਨ ਜਿੰਨਾ ਨਾਲ ਮਿਲ ਕੇ ਚੋਰੀਆ ਅਤੇ ਲੁੱਟਾਂ ਖੋਹਾਂ ਕਰਦੇ ਹਨ।


ਜਿਸ ਤੋਂ ਦੋਸ਼ੀ XYZ ਜੁਵਿਨਾਇਲ ਦੀ ਨਿਸ਼ਾਨ ਦੇਹੀ ਤੇ 02 ਦੋਸ਼ੀ ਜੁਵਿਨਾਇਲ XYZ ਨੂੰ ਵੀ ਕਾਬੂ ਕੀਤਾ ਗਿਆ ਜਿੰਨਾ ਪਾਸੋ ਹੇਠ ਲਿਖੇ ਅਨੁਸਾਰ ਰਿਕਵਰੀ ਕੀਤੀ ਗਈ ਹੈ ਜੋ ਕਿ ਜੁਵਿਨਾਇਲ ਹਨ ਜਿੰਨਾ ਨੂੰ ਕਪੂਰਥਲਾ ਜੁਵਿਨਾਇਲ ਕੋਰਟ ਪੇਸ਼ ਕੀਤਾ ਗਿਆ ਹੈ ਦੋਸ਼ੀ ਦਵਿੰਦਰਪਾਲ ਸਿੰਘ ਉਰਫ ਬੰਗਾ ਪੁੱਤਰ ਦਰਸ਼ਨ ਸਿੰਘ ਵਾਸੀ ਭੀਖਾ ਨੰਗਲ ਥਾਂਣਾ ਕਰਤਾਰਪੁਰ ਜਿਲਾ ਜਲੰਧਰ ਦੇ ਘਰੋਂ ਇੱਕ ਮੋਟਰ ਸਾਈਕਲ ਸਪਲੈਡਰ ਬ੍ਰਾਮਦ ਕੀਤਾ ਗਿਆ ਜੋ ਜਿਸ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਮੁਕੱਦਮਾ ਵਿੱਚ ਹੇਠ ਲਿਖੇ ਅਨੁਸਾਰ ਰਿਕਵਰੀ ਕੀਤੀ ਗਈ ਹੈ।


1. ਮੋਟਰ ਸਾਈਕਲ ਸਪਲੈਡਰ PB 08 DP 7371


2. ਮੋਟਰ ਸਾਈਕਲ ਸਪਲੈਂਡਰ PB 09 AD 1904 ਸਾਈਕਲ ਸਪਲੈਡਰ PB 02


3. ਮੋਟਰ BX 3400


4. ਮੋਟਰ ਸਾਈਕਲ CD Deluxe without Number


5. 02 ਮੋਬਾਇਲ ਫੋਨ ਮਾਰਕਾ ਅੰਪ


6, 02 ਮੋਬਾਇਲ ਮਾਰਕਾ ਆਈ ਫੋਨ


7, 01 ਮਾਰਕਾ ਆਈਟੈਲ


Story You May Like