The Summer News
×
Friday, 10 May 2024

ਦੋ ਪਹੀਆ ਵਾਹਨਾਂ ’ਤੇ ਤਿਰੰਗੇ ਝੰਡੇ ਲਗਾ ਕੇ ਸ਼ਹਿਰ ਵਾਸੀ ਲੈਣਗੇ ਤਿਰੰਗਾ ਯਾਤਰਾ ਵਿੱਚ ਹਿੱਸਾ

ਬਟਾਲਾ, 11 ਅਗਸਤ : 75ਵਾਂ ਅਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਨੂੰ ਸਮਰਪਿਤ ਜ਼ਿਲਾ ਪ੍ਰਸ਼ਾਸਨ ਵੱਲੋਂ 12 ਅਗਸਤ ਨੂੰ ਬਟਾਲਾ ਸ਼ਹਿਰ ਵਿੱਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਜਾਵੇਗੀ। ਤਿਰੰਗਾ ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ 12 ਅਗਸਤ ਨੂੰ ਬਾਅਦ ਦੁਪਹਿਰ 03:30 ਵਜੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਤਿਰੰਗਾ ਯਾਤਰਾ ਸ਼ੁਰੂ ਹੋਵੇਗੀ ਜੋ ਕਿ ਰੋਡਵੇਜ਼ ਵਰਕਸ਼ਾਪ ਜਲੰਧਰ ਰੋਡ ਤੋਂ ਹੁੰਦੀ ਹੋਈ ਆਰ.ਆਰ. ਬਾਵਾ ਕਾਲਜ, ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਂਕ, ਸਰਕੂਲਰ ਰੋਡ, ਸਿਟੀ ਰੋਡ ਵਾਲੇ ਹੰਸਲੀ ਪੁੱਲ ਤੋਂ ਹੁੰਦੀ ਹੋਈ ਗਾਂਧੀ ਚੌਂਕ ਅਤੇ ਉਸ ਤੋਂ ਬਾਅਦ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ।


ਐੱਸ.ਡੀ.ਐੱਮ. ਬਟਾਲਾ ਨੇ ਦੱਸਿਆ ਕਿ ਤਿਰੰਗਾ ਯਾਤਰਾ ਵਿੱਚ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ, ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਤੋਂ ਇਲਾਵਾ ਸ਼ਹਿਰ ਦੇ ਮੇਅਰ, ਕੌਂਸਲਰ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ, ਕਾਲਜਾਂ ਦੇ ਵਿਦਿਆਰਥੀ, ਐਨ.ਸੀ.ਸੀ. ਕੈਡਿਟ, ਜੀ.ਓ.ਜੀ ਦੇ ਮੈਂਬਰ ਅਤੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਤਿਰੰਗਾ ਯਾਤਰਾ ਵਿੱਚ ਮੋਟਰਸਾਈਕਲ ਅਤੇ ਚਾਰ ਪਹੀਆ ਵਾਹਨਾਂ ਨਾਲ ਹਿੱਸਾ ਲਿਆ ਜਾ ਸਕਦਾ ਹੈ ਅਤੇ ਹਰ ਵਾਹਨ ਉੱਪਰ ਪੂਰੇ ਸਤਿਕਾਰ ਨਾਲ ਤਿਰੰਗਾ ਝੰਡਾ ਲਗਾਇਆ ਜਾਵੇ।


ਐੱਸ.ਡੀ.ਐੱਮ. ਬਟਾਲਾ  ਸ਼ਾਇਰੀ ਭੰਡਾਰੀ ਨੇ ਅੱਗੇ ਦੱਸਿਆ ਕਿ ਤਿਰੰਗਾ ਯਾਤਰਾ ਲਈ ਰਾਸ਼ਟਰੀ ਝੰਡੇ ਦੀ ਖਰੀਦ ਤਹਿਸੀਲਦਾਰ ਦਫ਼ਤਰ ਬਟਾਲਾ ਜਾਂ ਨਗਰ ਨਿਗਮ ਦਫ਼ਤਰ ਬਟਾਲਾ ਤੋਂ ਕੀਤੀ ਜਾ ਸਕਦੀ ਹੈ। ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਤਿਰੰਗਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਹੈ।


Story You May Like