The Summer News
×
Saturday, 11 May 2024

ਜਿਲ੍ਹੇ ਵਿਚ ਲੋਕ ਸਭਾ ਚੌਣਾਂ ਦੇ ਮੱਦੇਨਜ਼ਰ ਦਫਤਰੀ ਵਰਤੋਂ ਲਈ ਸਟੇਸ਼ਨਰੀ ਦੀ ਖਰੀਦ ਅਤੇ ਪੋਸਟਰਾਂ ਦੀ ਛਪਾਈ ਲਈ ਕੁਟੇਸ਼ਨਾਂ ਦੀ ਮੰਗ

ਸ੍ਰੀ ਮੁਕਤਸਰ ਸਾਹਿਬ 14 ਮਾਰਚ- ਜਿਲ੍ਹਾ ਚੌਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਜਾਣਕਾਰੀ ਦਿੱਤੀ ਕਿ ਜਿਲ੍ਹੇ ਵਿਚ ਕਰਵਾਈਆਂ ਜਾ ਰਹੀਆਂ ਅਗਾਮੀ ਲੋਕ ਸਭਾ ਚੌਣਾਂ—2024 ਦੇ ਮੱਦੇਨਜਰ ਦਫਤਰੀ ਵਰਤੀ ਜਾਣ ਵਾਲੀ ਸਟੇਸ਼ਨਰੀ ਵਸਤਾਂ ਦੀ ਖਰੀਦ ਜਿਲ੍ਹਾ ਪੱਧਰ ਤੇ ਕੀਤੀ ਜਾਣੀ ਹੈ । ਇਸੇ ਤਰ੍ਹਾਂ ਚੋਣਾਂ ਵਿਚ ਪੋਲਿੰਗ ਸਟੇਸ਼ਨਾਂ ਤੇ ਅੱਠ ਤਰ੍ਹਾਂ ਦੇ ਪੋਸਟਰ ਲਗਵਾਏ ਜਾਣੇ ਹਨ  । 
 ਇਸ ਸਬੰਧੀ ਜਿਲ੍ਹੇ ਦੀ ਵੈਬ ਸਾਇਟ  www.muktsar.nic.in  ਤੇ ਸਟੇਸਨਰੀ ਵਸਤਾਂ ਦੀ ਲਿਸਟ ਦੇਖੀ ਜਾ ਸਕਦੀ ਹੈ।



ਉਹਨਾਂ ਕਿਹਾ ਕਿ ਇਸ ਲਈ ਜ਼ੋ ਵੀ ਫਰਮ ਇਹ ਸਟੇਸ਼ਨਰੀ ਵਸਤਾਂ ਅਤੇ ਪੋਸਟਰਾਂ ਦੀ ਛਪਾਈ ਸਬੰਧੀ ਸਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਕੁਟੇਸ਼ਨ ਦਫਤਰ ਜਿਲ੍ਹਾ ਚੋਣ ਅਫਸਰ, ਕਮਰਾ ਨੰਬਰ— 72, ਦੁਜੀ ਮੰਜਿਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ 20 ਮਾਰਚ 2024 ਤੱਕ ਭੇਜ਼ ਸਕਦੇ ਹਨ।

Story You May Like