The Summer News
×
Sunday, 12 May 2024

ਜ਼ਿਲ੍ਹੇ ਵਿੱਚ ਸੀ.ਆਰ.ਐਮ ਸਕੀਮ ਅਧੀਨ ਕਿਸਾਨਾਂ ਵੱਲੋ ਖਰੀਦ ਕੀਤੀ ਗਈ ਖੇਤੀ ਮਸ਼ੀਨਰੀ ਦੀ ਭੋਤਿਕ ਪੜਤਾਲ ਅਤੇ ਈ.ਪੀ.ਵੀ 18 ਮਾਰਚ 2024 ਨੂੰ

ਸ੍ਰੀ ਮੁਕਤਸਰ ਸਾਹਿਬ 15 ਮਾਰਚ- ਡਾ. ਧਰਮਪਾਲ ਮੁੱਖ ਖੇਤੀ ਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿਤੀ ਕਿ ਪੰਜਾਬ ਸਰਕਾਰ ਵੱਲੋਂ ਸੀ.ਆਰ.ਐਮ ਸਕੀਮ ਸਾਲ 2023—24 ਅਧੀਨ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਰਨ ਲਈ ਸਬਸਿਡੀ ਤੇ ਮਸ਼ੀਨਾਂ ਦੇਣ ਲਈ ਅਰਜੀਆਂ ਦੀ ਮੰਗ ਕੀਤੀ ਗਈ ਸੀ।ਚਾਹਵਾਨ ਕਿਸਾਨਾਂ ਵੱਲੋਂ  agrimachinerypb.com  ਪੋਰਟਲ ਉਪਰ ਆਪਣੀਆਂ ਅਰਜ਼ੀਆਂ ਜਿਵਂੇ ਕਿ:— ਨਿੱਜੀ ਕਿਸਾਨ, ਕਿਸਾਨ ਗਰੁੱਪ, ਪੰਚਾਇਤਾਂ, ਕੋਆ:ਸੁਸਾਇਟੀਆਂ ਅਤੇ ਐਫ.ਪੀ.ਓ ਅਪਲਾਈ ਕਰ ਸਕਦੇ ਸੀ।



ਡਾਇਰੈੇਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਨ੍ਹਾਂ ਕਿਸਾਨਾਂ ਨੇ ਪਹਿਲੀ ਵੈਰੀਫਿਕੇਸ਼ਨ 1 ਨਵੰਬਰ 2023 ਨੂੰ ਅਤੇ ਦੂਜੀ ਵੈਰੀਫਿਕੇਸ਼ਨ 8 ਦਸੰਬਰ 2023 ਨੂੰ ਕਿਸੇ ਕਾਰਨ ਮਸ਼ੀਨਾਂ ਦੀ ਫਿਜੀਕਲ ਵੈਰੀਫਿਕੇਸ਼ਨ ਨਹੀਂ ਕਰਵਾ ਸਕੇ, ਉਹ ਕਿਸਾਨ ਆਪਣਾ ਲਿਖਤੀ ਸਪੱਸ਼ਟੀਕਰਨ ਸਬੰਧਤ ਬਲਾਕ ਖੇਤੀਬਾੜੀ ਅਫਸਰ ਪਾਸ ਦੇ ਕੇ ਮਿਤੀ 18 ਮਾਰਚ 2024 ਨੂੰ ਆਪਣੀਆਂ ਮਸ਼ੀਨਾਂ ਦੀ ਭੋਤਿਕ ਪੜਤਾਲ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਨੇੇ ਮਿਤੀ 8 ਦਸੰਬਰ 2023 ਤੋ ਬਾਅਦ ਮਸ਼ੀਨਾਂ ਦੀ ਖਰੀਦ ਕੀਤੀ ਗਈ ਹੈ ਉਹ ਕਿਸਾਨ ਵੀ ਆਪਣੀ ਮਸ਼ੀਨਾਂ ਦੀ ਭੋਤਿਕ ਪੜਤਾਲ ਅਤੇ ਈ.ਪੀ.ਵੀ 18 ਮਾਰਚ 2024 ਨਿਸ਼ਚਿਤ ਕੀਤੇ ਗਏ ਸਥਾਨ ਤੇ ਲਿਜਾ ਕੇ ਮਸ਼ੀਨਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਵਾ ਲੈਣ।



ਬਲਾਕ ਖੇਤੀਬਾੜੀ ਅਫਸਰਾਂ ਪਾਸੋੋਂ ਉਪਰੋਕਤ ਫਿਜੀਕਲ ਵੈਰੀਫਿਕੇਸ਼ਨ ਅਤੇ ਈ.ਪੀ.ਵੀ ਲਈ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨਵੀਂ ਦਾਣਾ ਮੰਡੀ/ ਦਫਤਰ ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ, ਬਲਾਕ ਮਲੋਟ ਦੇ ਕਿਸਾਨ ਦਫਤਰ ਸਹਾਇਕ ਪੌਦਾ ਸੁਰੱਖਿਆ ਅਫਸਰ ਮਲੋਟ, ਬਲਾਕ ਲੰਬੀ ਦੇ ਕਿਸਾਨ ਦਫਤਰ ਬਲਾਕ ਖੇਤੀਬਾੜੀ ਅਫਸਰ ਖਿਓਵਾਲੀ, ਬਲਾਕ ਗਿਦੜਬਾਹਾ ਦੇ ਕਿਸਾਨ ਦਾਣਾ ਮੰਡੀ ਪਿੰਡ ਸੂਖਣਾ ਅਬਲੂ ਵਿਖੇ ਸਮੇ ਸਿਰ ਮਸ਼ੀਨਾਂ ਲਿਆ ਕੇ ਫਿਜੀਕਲ ਵੈਰੀਫਿਕੇਸ਼ਨ ਅਤੇ ਈ.ਪੀ.ਵੀ ਕਰਵਾਉਣ।



ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਜੀ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸਾਨ ਮਿਤੀ 18 ਮਾਰਚ 2024 ਨੂੰ ਉਕਤ ਸਥਾਨ ਤੇ ਸਮੇ ਸਿਰ ਮਸ਼ੀਨਾਂ ਲਿਆ ਕੇ ਫਿਜੀਕਲ ਵੈਰੀਫਿਕੇਸ਼ਨ ਅਤੇ ਈ.ਪੀ.ਵੀ ਕਰਵਾਉਣ ਤਾ ਜੋ ਕਿਸਾਨ ਆਉਣ ਵਾਲੇ ਸੀਜ਼ਨ ਦੌਰਾਨ ਮਸ਼ੀਨਾਂ ਦੀ ਵੱਧ ਤੋ ਵੱਧ ਵਰਤੋ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਸੁਚੱਜੇ ਢੰਗ ਨਾਲ ਸਾਂਭ ਸੰਭਾਲ ਕਰ ਸਕਣ।


 

Story You May Like