The Summer News
×
Monday, 20 May 2024

ਲੋਕ ਛੇਤੀ ਤੇ ਸੱਸਤਾ ਨਿਆਂ ਲਈ ਲੋਕ ਅਦਾਲਤਾਂ ਦਾ ਰਾਹ ਅਪਨਾਉਣ- ਬਾਜਵਾ

ਸ੍ਰੀ ਮੁਕਤਸਰ ਸਾਹਿਬ 3 ਸਤੰਬਰ | ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ  ਸਾਈਕਲ ਰਾਈਡਰ 19 ਕਲੱਬ ਦੇ ਸਹਿਯੋਗ  ਨਾਲ ਆਮ ਲੋਕਾਂ ਨੂੰ  ਲੋਕ ਅਦਾਲਤਾਂ  ਪ੍ਰਤੀ ਜਾਗਰੂਕ  ਕਰਨ ਦੇ ਉਪਰਾਲੇ ਤਹਿਤ ਸਾਈਕਲ ਰੈਲੀ  ਦਾ ਆਯੋਜਨ  ਕੀਤਾ ਗਿਆ । ਅਡੀਸ਼ਨਲ ਜਿਲ੍ਹਾ ਅਤੇ ਸੈਸ਼ਨਜ ਜੱਜ ਸ੍ਰੀ ਸੰਦੀਪ ਬਾਜਵਾ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸਿਵਲ ਜੱਜ ਸੀਨੀਅਰ ਡਵੀਜਨ ਸ੍ਰੀਮਤੀ ਹਰਪ੍ਰੀਤ ਕੌਰ ਵਲੋਂ  ਝੰਡੀ ਦਿਖਾ ਸਾਈਕਲ ਰੈਲੀ ਨੂੰ  ਰਵਾਨਾ ਕੀਤਾ ।ਇਸ ਮੌਕੇ  ਬਾਜਵਾ ਨੇ ਸੰਬੋਧਨ ਕਰਦਿਆਂ  ਕਿਹਾ ਕਿ ਲੋਕ ਅਦਾਲਤਾਂ  ਅੱਜੋਕੇ ਸਮੇਂ ਜਦੋਂ ਅਦਾਲਤਾਂ ਤੇ ਕੇਸਾਂ  ਦਾ ਭਾਰੀ ਬੋਝ ਹੈ ਨੂੰ  ਘੱਟ ਕਰਨ ਵਿੱਚ ਜਿੱਥੇ ਬਹੁਤ ਸਹਾਈ ਹੋ ਰਹੀਆਂ  ਹਨ ਉੱਥੇ ਇਹ  ਲੋਕਾਂ ਨੂੰ ਸਸਤਾ ਤੇ ਛੇਤੀ ਨਿਆਂ ਦੇ ਰਹੀਆਂ  ਹਨ । 

 

9 ਸਤੰਬਰ ਦੀ ਰਾਸ਼ਟਰੀ ਲੋਕ ਅਦਾਲਤ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ  ਜਾਗਰੁਕ ਕਰਨ ਲਈ  ਰੈਲੀਆਂ ਅਤੇ ਸੈਮੀਨਾਰ ਰਾਂਹੀ ਵਿਸ਼ੇਸ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧ ਹੋਰ ਜਾਣਕਾਰੀ ਦਿੰਦਿਆ ਸਿਵਲ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ  ਭਾਵ ਲੋਕਾਂ  ਲਈ ਅਦਾਲਤ ਹੈ ਜੋ ਇਸ ਵਾਰ  9- ਸਤੰਬਰ 2023 ਦਿਨ ਸ਼ਨੀਵਾਰ ਨੂੰ ਹਰ ਜਿਲਾ ਅਤੇ ਤਹਿਸੀਲ ਪੱਧਰ ਦੀਆਂ ਦਿਵਾਨੀ ਅਤੇ ਮਾਲ ਅਦਾਲਤਾਂ ਵਿੱਚ ਲਗਾਈ ਜਾ ਰਹੀ ਹੈ ।

 

 ਇਸ ਵਿੱਚ ਗੰਭੀਰ ਕਿਸਮ ਦੇ ਫੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ  ਦੇ ਪਰਿਵਾਰਕ ਝਗੜੇ ਜਿਵੇ ਪਤੀ-ਪਤਨੀ ਦਾ ਆਪਸੀ ਝਗੜਾ,ਚੈੱਕ ਬਾਊੰਸ ,ਜਮੀਨੀ ਝਗੜੇ, ਫਾਇਨਾਂਸ ਕੰਪਨੀਆਂ ,ਮੋਟਰ ਦੁਰਘਟਨਾਵਾਂ ,ਬੀਮਾ ਕੰਪਨੀਆਂ ਨਾਲ ਝਗੜਿਆਂ ਦੇ  ਇਲਾਵਾ ਬਿਜਲੀ- ਪਾਣੀ,ਸੀਵਰੇਜ  ਆਦਿ ਜਣ ਸਹੂਲਤਾਂ ਨਾਲ ਸਬੰਧਤ   ਝਗੜਿਆਂ ਦਾ ਨਿਪਟਾਰਾ ਕੀਤਾ ਜਾਏਗਾ।

 

ਲੋਕ ਅਦਾਲਤਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਤੇ ਵਿੱਚ ਫੈਸਲਾ ਦੋਨਾਂ ਧਿਰਾਂ ਦੀ ਸਹਿਮਤੀ ਦੇ ਨਾਲ ਹੁੰਦਾ ਹੈ। ਅਤੇ ਇਸ ਨਾਲ ਪੈਸੇ ਅਤੇ ਸਮੇਂ ਦੀ ਬੱਚਤ ਹੁੰਦੀ ਹੈ। ਸਭ ਤੋਂ ਮਹੱਤਵਪੂਰਣ  ਝਗੜ ਰਹੀਆਂ ਧਿਰਾਂ  ਦੀ ਆਪਸੀ ਕੁੜੱਤਣ ਤੇ ਦੁਸ਼ਮਣੀ ਖਤਮ ਹੁੰਦੀ ਹੈ । ਲੋਕ ਅਦਾਲਤ ਦੇ ਫੈਸਲਿਆਂ ਵਿਰੁੱਧ ਅਪੀਲ ਦੀ ਗੁਜਾਇੰਸ਼ ਵੀ ਨਹੀ ਹੁੰਦੀ ।

 

ਜੋ ਲੋਕ  ਜਾਂ ਅਦਾਰੇ  ਆਪਣੇ  ਕੇਸ ਲੋਕ ਅਦਾਲਤਾਂ  ਵਿੱਚ ਲਗਾਉਣਾ ਚਾਹੁੰਦੇ ਹਨ ਉਹ ਕੇਸ ਨਾਲ  ਸਬੰਧਿਤ ਜੱਜ ਸਾਹਿਬਾਨ ਨੂੰ ਲਿਖਤੀ ਬੇਨਤੀ ਕਰ ਸਕਦੇ ਹਨ  ਅਤੇ ਜਿੰਨ੍ਹਾਂ ਵਿਅਕਤੀਆਂ ਜਾਂ ਅਦਾਰਿਆਂ ਵਿੱਚਕਾਰ  ਕੋਈ ਝਗੜਾ ਪੈਦਾ ਹੋ ਗਿਆ ਹੈ ਪਰ ਹਾਲੇ ਕੇਸ  ਕਿਸੇ ਅਦਾਲਤ ਵਿੱਚ ਪੈਡਿੰਗ ਨਹੀ ਉਹ ਵੀ ਅਦਾਲਤ ਤੋਂ ਬਾਹਰ  ਝਗੜਾ ਨਿਬੇੜਨ ਦੇ ਲਈ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਨੂੰ  ਲਿਖਤੀ ਬੇਨਤੀ  ਲੋਕ ਅਦਾਲਤਾਂ ਰਾਂਹੀ ਆਪਣੇ ਝਗੜੇ ਸੁਲਝਾ ਸੱਕਦੇ ਹਨ।

 

ਇਸ ਮੌਕੇ ਸਾਈਕਲ ਰਾਈਡਰ 19 ਕਲੱਬ ਦੇ ਫਾਊਂਡਰ  ਤੇ ਸਮਾਜ ਸੇਵੀ ਸ਼ਮਿੰਦਰ ਠਾਕੁਰ, ਅਡਵਾਈਜਰ ਅਤੇ ਲੀਗਲ ਲਿਟਰੇਸੀ ਕਲੱਬ ਕੋਆਰਡੀਨੇਟਰ ਅਤੇ  ਹਰਮੀਤ ਸਿੰਘ ਬੇਦੀ,ਰਿਟਾ ਸੁਪਰਡੈਂਟ  ਡੀ.ਸੀ ਦਫਤਰ ਰਜਿੰਦਰ ਬੁੱਟਰ,ਰੋਬਿਨ ਖੇੜਾ,ਡ.ਹਰਭਗਵਾਨ ਸਰਾਂ ਦੇ ਇਲਾਵਾ ਵੱਡੀ ਗਿਣਤੀ ਵਿੱਚ ਰਾਈਡਰ ਹਾਜਿਰ ਸਨ।

Story You May Like