The Summer News
×
Monday, 20 May 2024

ਅੰਮ੍ਰਿਤਸਰ ਦੇ ਵਿਚ ਲੋਕਾਂ ਨੇ ਚੋਰਾਂ ਨੂੰ ਸਿਖਾਇਆ ਅਜਿਹਾ ਸਬਕ ਕਿ ਕਰਨਾ ਭੁਲੇ ਚੋਰੀ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਵਿਚ ਚੋਰਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਦੱਸ ਦਈਏ ਕਿ ਲੋਕਾਂ ਨੇ ਚੋਰਾਂ ਨੂੰ ਅਜਿਹਾ ਸਬਕ ਸਿਖਾਇਆ ਕਿ ਚੋਰ ਚੋਰੀ ਕਰਨਾ ਹੀ ਭੁੱਲ ਗਏ ਹੋਣਗੇ। ਜੀਂ ਹਾਂ  ਲੋਕਾਂ ਨੇ ਚੋਰਾਂ ਨੂੰ ਰੰਗੇ ਹੱਥੀ ਫੜ ਲਿਆ ਸੀ। ਅੰਮ੍ਰਿਤਸਰ ਦੇ ਇਲਾਕੇ ਭਰਾੜੀਵਾਲ ਵਿਖੇ ਲੋਕਾਂ ਨੇ ਚੋਰਾ ਨੂੰ ਕਾਬੂ ਕੀਤਾ, ਉਹਨਾਂ ਨੂੰ ਰੰਗੇ ਹੱਥੀ ਚੋਰੀ ਕਰਦੇ ਹੋਏ ਫੜ ਲਿਆ ਗਿਆ। ਜਿਸ ਤੋਂ ਬਾਅਦ ਲੋਕਾਂ ਨੂੰ ਉਹਨਾਂ ਚੋਰਾਂ ਦੀ ਚੰਗੀ ਤਰ੍ਹਾ ਸੇਵਾ ਕੀਤੀ ਅਤੇ ਫਿਰ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਰਾਤ ਸਮੇਂ ਲੋਕਾਂ ਦੇ ਘਰਾਂ ਤੋਂ ਮਹਿੰਗੀਆਂ ਚੀਜ਼ਾ ਅਤੇ ਮੋਬਾਇਲ ਫੋਨ ਚੋਰੀ ਕਰਦੇ ਸੀ। ਇਹ ਕਾਫੀ ਸਮੇਂ  ਤੋਂ ਚਲਦਾ  ਆ ਰਿਹਾ ਸੀ ਆਖਿਰ ਉਹਨਾਂ ਨੂੰ ਕਾਬੂ ਕਰ ਹੀ ਲਿਆ ਹੈ।

Story You May Like