The Summer News
×
Monday, 20 May 2024

ਮੋਗਾ ਪੁਲਿਸ ਨੇ 5 ਕੁਇੰਟਲ ਡੋਡੇ ਪੋਸਤ ਸਮੇਤ 5 ਸਮੱਗ*ਲਰ ਕੀਤੇ ਕਾਬੂ

ਮੋਗਾ : (ਕਸ਼ਿਸ਼) - ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆ ਅਤੇ ਨਸ਼ਾ ਤਸਕ*ਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਐਸ.ਐਸ.ਪੀ ਮੋਗਾ ਦੀ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈਆਂ ਕੀਤੀਆ ਜਾ ਰਹੀਆ ਹਨ। ਜਿਸਦੇ ਤਹਿਤ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਮਾੜੇ ਅਨਸਰਾਂ ਦੀ ਤਲਾਸ ਸਬੰਧੀ ਗਸ਼ਤ ਦੌਰਾਨ ਜਦ ਬੱਸ ਅੱਡਾ ਪਿੰਡ ਕੋਕਰੀ ਕਲਾ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਸਰਬਜੀਤ ਸਿੰਘ ਉਰਫ ਸਰਬਾ ਪੁੱਤਰ ਗੁਰਦੇਵ ਸਿੰਘ, ਸੰਦੀਪ ਸਿੰਘ ਉਰਫ ਸੋਨੂੰ ਪੁੱਤਰ ਅਮਰਜੀਤ ਸਿੰਘ, ਬਲਵੀਰ ਸਿੰਘ ਉਰਫ ਸੋਨੂੰ ਪੁੱਤਰ ਬਿੱਕਰ ਸਿੰਘ ਅਮਰੋ ਬਾਈ ਪਤਨੀ ਸਰਬਜੀਤ ਸਿੰਘ ਜੀਤ ਕੌਰ ਉਰਫ ਜੀਤੋ ਪਤਨੀ ਸਰਬਜੀਤ ਸਿੰਘ ਵਾਸੀਆਨ ਮਲਸੀਆ ਬਾਜਣ, ਜਿਲ੍ਹਾ ਲੁਧਿਆਣਾ ਦਿਹਾਤੀ, ਹਾਲ ਵਾਸੀ ਕੋਕਰੀ ਕਲਾਂ, ਜੋ ਬਾਹਰਲੀਆਂ ਸਟੇਟਾਂ ਵਿੱਚੋਂ ਵੱਖ ਵੱਖ ਗੱਡੀਆਂ ਪਰ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਣ ਦੇ ਆਦੀ ਹਨ ਤੇ ਅੱਜ ਵੀ ਜਲਾਲਾਬਾਦ ਤੋਂ ਕੋਕਰੀ ਕਲਾ ਵਾਲੀ ਸਾਈਡ ਨੂੰ ਇੱਕ ਬਲੈਰੋ ਕੈਪਰ ਗੱਡੀ ਨੰਬਰੀ PB-13-F-4554 ਰੰਗ ਚਿੱਟਾ ਪਰ ਭੁੱਕੀ ਚੂਰਾ ਪੋਸਤ ਵੇਚਣ ਲਈ ਜਾ ਰਹੇ ਹਨ, ਜਲਾਲਾਬਾਦ ਰੋਡ, ਪਿੰਡ ਕੋਕਰੀ ਕਲਾਂ ਵਿਖੇ ਨਾਕਾਬੰਦੀ ਕੀਤੀ ਗਈ। ਦੌਰਾਨੇ ਨਾਕਾਬੰਦੀ ਬਲੈਰੋ ਪਿਕਅੱਪ ਗੱਡੀ ਨੰਬਰੀ PB-13-F-4554 ਰੰਗ ਚਿੱਟਾ ਨੂੰ ਚੈਕਿੰਗ ਲਈ ਰੋਕਿਆ ਗਿਆ।


ਗੱਡੀ ਨੂੰ ਸਰਬਜੀਤ ਸਿੰਘ ਉਰਫ ਸਰਥਾ ਚਲਾ ਰਿਹਾ ਸੀ ਅਤੇ ਸੰਦੀਪ ਸਿੰਘ ਉਰਫ ਸੋਨੂੰ ਬਲਵੀਰ ਸਿੰਘ ਉਰਫ ਸੋਨੂੰ ਵਿੱਚ ਬੈਠੇ ਹੋਏ ਸਨ, ਨੂੰ ਕਾਬੂ ਕਰਕੇ ਬਲੈਰੋ ਪਿਕਅੱਪ ਦੀ ਚੈਕਿੰਗ ਦੌਰਾਨ ਗੱਡੀ ਵਿੱਚ ਡੋਡੇ ਪੋਸਤ ਦੀਆਂ 05 ਬੋਰੀਆਂ (20 ਕਿੱਲੋ ਪ੍ਰਤੀ ਬੋਰੀ) ਵਜਨੀ 01 ਕੁਇੰਟਲ ਬ੍ਰਾਮ*ਦ ਕੀਤੀਆ ਗਈਆਂ।


ਇਸ ਬ੍ਰਾਮਦਗੀ ਹੋਈ  ਉਕਤ ਦੋਸ਼ੀਆਂ ਦੇ ਘਰ ਰੇਡ ਕੀਤੀ ਗਈ। ਰੋਡ ਦੌਰਾਨ ਅਮਰੋ ਬਾਈ ਪਤਨੀ ਸਰਬਜੀਤ ਸਿੰਘ ਜੀਤ ਕੌਰ ਉਰਫ ਜੀਤੋ ਪਤਨੀ ਸਰਬਜੀਤ ਸਿੰਘ ਨੂੰ ਮੌਕਾ ਤੋ ਗ੍ਰਿਫਤਾਰ ਕਰਕੇ ਘਰ ਵਿੱਚ ਖੜੀਆ ਗੱਡੀਆ ਕਾਰ ਇਨੋਵਾ ਨੰਬਰੀ PB-29 G-8489 ਰੰਗ ਸਿਲਵਾਰ ਗਰੇਅ ਵਿੱਚੋ 05 ਬੋਰੀਆ ਡੋਡੇ ਪੋਸਤ, ਆਈ-20 ਰੰਗ ਸਿਲਵਰ ਗਰੇਅ ਵਿਚੋਂ 02 ਬੋਰੀਆ, ਟਾਟਾ ਇੰਡੀਗੋ ਕਾਰ ਨੰਬਰੀ PB-29-N-1570 ਵਿੱਚੋਂ 03 ਬੋਰੀਆ ਅਤੇ ਘਰ ਵਿੱਚ ਬਣੇ ਅੰਡਰ ਗਰਾਊਂਡ ਬੰਕਰ ਵਿੱਚੋਂ 10 ਬੋਰੀਆ ਡੋਡੇ ਪੋਸਤ ਬ੍ਰਾਮਦ ਕੀਤੀਆ ਗਈਆ ਹਨ ਜੋ ਕੁੱਲ ਬ੍ਰਾਮਦਗੀ 20 ਬੋਰੀਆ (5 ਕੁਇੰਟਲ ਭੁੱਕੀ ਚੂਰਾ ਡੋਡਾ ਪੋਸਤ) ਬਣਦੀ ਹੈ।


ਦੋਸ਼ੀਆ ਦੁਆਰਾ ਮੁੱਕਦਮਾਂ ਵਿੱਚ ਬ੍ਰਾਮਦ ਚਾਰ ਵਹੀਕਲ ਨਸ਼ੇ ਦੀ ਸਮੱਗਲਿੰਗ ਵਿੱਚ ਵਰਤੋਂ ਜਾਂਦੇ ਸਨ। ਦੋਸ਼ੀਆਂ ਖਿਲਾਫ ਮੁਕੱਦਮਾਂ ਨੰਬਰ 39 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਅਜੀਤਵਾਲ ਰਜਿਸਟਰ ਕੀਤਾ ਗਿਆ।ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋਂ ਪੁੱਛ ਗਿੱਛ ਦੌਰਾਨ ਦੋਸ਼ੀ ਇਹ ਭੁੱਕੀ ਕਿੱਥੋਂ ਲੈ ਕੇ ਆਏ ਸਨ ਅਤੇ ਅੱਗੇ ਕਿਥੇ ਸਪਲਾਈ ਕਰਨੀ ਸੀ, ਬਾਰੇ ਹੋਰ ਵੀ ਪੁਛਗਿੱਛ ਕੀਤੀ ਜਾਵੇਗੀ ਅਤੇ ਹੋਰ ਸਮੱਲਗਰਾਂ ਦੇ ਨਾਮ ਸਾਹਮਣੇ ਆ ਸਕਦੇ ਹਨ। ਜਿੰਨ੍ਹਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Story You May Like