The Summer News
×
Tuesday, 14 May 2024

ਰੌਟਰੀ ਕਲੱਬ ਰੌਇਲ‌ ਵਲੋਂ ਇਕ ਦਿਨ ਵਿੱਚ ਚਾਰ ਵੱਡੇ ਸਮਾਜ ਭਲਾਈ ਪ੍ਰੋਜੈਕਟ ਕਰਨੇ ਸ਼ਲਾਘਾਯੋਗ

ਪਟਿਆਲਾ: ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੀ ਸਰਪ੍ਰਸਤੀ ਅਤੇ ਮੈਡਮ ਰੇਖਾ ਮਾਨ ਨੈਸ਼ਨਲ ਐਵਾਰਡੀ ਦੀ ਅਗਵਾਈ ਹੇਠ ਰੌਟਰੀ ਕਲੱਬ ਪਟਿਆਲਾ ਰੌਇਲ ਪਹਿਲਾਂ ਖੂਨਦਾਨ ਕੈਂਪ ਲਾਈਫ਼ ਲਾਈਨ ਬਲੱਡ ਬੈਂਕ ਗੁਰਦਵਾਰਾ ਸ਼੍ਰੀ ਦੁਖਨਿਵਾਰਨ ਸਾਹਿਬ ਰੋਡ ਵਿਖੇ ਲਗਾਇਆ ਗਿਆ । ਖੂਨਦਾਨ ਕੈਂਪ ਦਾ ਉਦਘਾਟਨ ਐਡਵੋਕੇਟ ਗੁਲਬਹਾਰ ਰਾਟੌਲ ਡਿਸਟ੍ਰਿਕਟ ਗਵਰਨਰ ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਨੇ ਕੀਤਾ । ਸਾਬਕਾ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਸਵਤੰਤਰ ਰਾਜ ਪਾਸੀ, ਤੇ ਸਹਾਇਕ ਗਵਰਨਰ 2023-24 ਰਮਨਜੀਤ ਸਿੰਘ ਢਿੱਲੋਂ ਗੈਸਟ ਆਫ ਆਨਰ ਸਨ।


ਖੂਨਦਾਨ ਕੈਂਪ ਦੀ ਸਮਾਪਤੀ ਉਪਰੰਤ ਪਿੰਡ ਥੂਹਾ ਵਿਖੇ ਫ਼ਲਦਾਰ ਬੂਟੇ ਲਗਾਕੇ ਵਣ ਮਹਾਂਉਤਸਵ ਮਨਾਇਆ ਗਿਆ ।

ਤੀਸਰਾ ਪ੍ਰੋਜੈਕਟ ਡਰੈਸ ਡਿਜ਼ਾਇਨਿੰਗ ਤੇ ਫੁਲਕਾਰੀ ਹੈਂਡੀਕਰਾਫਟ ਦੀ ਸਿਖਲਾਈ ਲੈ ਰਹੀਆਂ ਲੜਕੀਆਂ ਅਤੇ ਪਿੰਡ ਵਾਸੀਆਂ ਲਈ ਡਾਕਟਰ ਵਿਕਾਸ ਗੋਇਲ ਸਹਾਇਕ ਸਿਵਲ ਸਰਜਨ ਪਟਿਆਲਾ ਦੀ ਅਗਵਾਈ ਹੇਠ ਇੱਕ ਮੈਡੀਕਲ ਕੈਂਪ ਲਗਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਮਾਨਯੋਗ ਡਿਸਟ੍ਰਿਕਟ ਗਵਰਨਰ ਨੇ ਡਾ.ਵਿਕਾਸ ਗੋਇਲ ਦਾ ਕਲੱਬ ਵਲੋਂ ਸਨਮਾਨ ਕੀਤਾ ।


ਚੌਥੇ ਪ੍ਰੋਜੈਕਟ ਵਿਚ ਮੁੱਖ ਮਹਿਮਾਨ ਐਡਵੋਕੇਟ ਗੁਲਬਹਾਰ ਰਾਟੌਲ ਡਿਸਟ੍ਰਿਕਟ ਗਵਰਨਰ ਨੇ ਸਟੈਲਕੋ ਲਿਮਿਟਡ ਵਲੋਂ ਪ੍ਰਾਯੋਜਿਤ ਡਰੈਸ ਡਿਜ਼ਾਇਨਿੰਗ ਤੇ ਫੁਲਕਾਰੀ ਹੈਂਡੀਕਰਾਫਟ ਦਾ ਕੋਰਸ ਕਰ ਰਹੀਆਂ ਪਿੰਡ ਥੂਹਾ ਅਤੇ ਇਲਾਕੇ ਦੀਆਂ ਲੜਕੀਆਂ ਨੂੰ ਸਿਖਲਾਈ ਕਿਟਾਂ ਵੰਡੀਆਂ।


ਮੁੱਖ ਮਹਿਮਾਨ ਨੇ ਆਪਣੇ ਭਾਸਣ ਵਿਚ ਬੋਲਦਿਆਂ ਮੈਡਮ ਰੇਖਾ ਮਾਨ ਤੇ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਆਪਣੇ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਫੁਲਕਾਰੀ ਸਿਖਲਾਈ ਸੈਂਟਰ ਦੀ ਰੌਟਰੀ ਇੰਟਰਨੈਸ਼ਨਲ ਵਲੋਂ ਵੀ ਸਹਾਇਤਾ ਕੀਤੀ ਜਾਵੇਗੀ।

ਬਾਗ ਸਿੰਘ ਪੰਨੂ ਸਾਬਕਾ ਡਿਸਟ੍ਰਿਕਟ ਗਵਰਨਰ, ਸਹਾਇਕ ਗਵਰਨਰ ਰੋਟੇਰੀਅਨ ਰਮਨਜੀਤ ਸਿੰਘ ਢਿੱਲੋਂ ਅਤੇ ਭਗਵਾਨ ਦਾਸ ਗੁੱਪਤਾ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਗੈਸਟ ਆਫ ਆਨਰ ਸਨ।


ਇਸ ਮੌਕੇ ਸਿਖਲਾਈ ਲੈ ਰਹੀਆਂ ਲੜਕੀਆਂ ਵਲੋਂ ਆਪਣੇ ਕੀਤੇ ਕੰਮਾਂ ਦੀ ਇੱਕ ਖੂਬਸੂਰਤ ਪ੍ਰਦਰਸ਼ਨੀ ਵੀ ਲਗਾਈ ਗਈ। ਕੇਂਦਰ ਦੀਆਂ ਲੜਕੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਪੰਜਾਬ ਦਾ ਲੋਕ ਨਾਚ ਗਿੱਧਾ ਮੁੱਖ ਆਕਰਸ਼ਣ ਰਿਹਾ।

ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਫੁਲ ਮਾਲਾਵਾਂ ਅਤੇ ਸ਼ਾਨਦਾਰ ਯਾਦਗਾਰੀ ਚਿੰਨ੍ਹ ਦੇਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮੁੱਚੇ ਸਮਾਗਮਾਂ ਦੀ ਪ੍ਰਧਾਨਗੀ ਮੈਡਮ ਰੇਖਾ ਮਾਨ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਰੌਇਲ ਤੇ ਸੈਕਟਰੀ ਫੁਲਕਾਰੀ ਕੇਂਦਰ ਥੂਹਾ ਨੇ ਕੀਤੀ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਟੇਰੀਅਨ ਦਲਜੀਤ ਕੌਰ ਚੀਮਾਂ ਸਾਬਕਾ ਸਹਾਇਕ ਗਵਰਨਰ, ਹਰਵਿੰਦਰ ਕੌਰ ਵਿਰਦੀ ਸੈਕਟਰੀ ਰੌਟਰੀ ਕਲੱਬ ਪਟਿਆਲਾ ਰੌਇਲ ਰੋਟੇਰੀਅਨ ਸੁਰਜੀਤ ਕੌਰ, ਪੀ.ਐਸ.ਵਿਰਦੀ ਅਤੇ ਐਸ.ਕੇ.ਮਲਹੋਤਰਾ ਵੀ ਹਾਜਰ ਸਨ।


 


Story You May Like