The Summer News
×
Saturday, 18 May 2024

ਜਲੰਧਰ ਵਿੱਚ ਆਪ ਦੀ ਨਹੀਂ ਬਲਕਿ ਸਰਕਾਰੀ ਮਸ਼ੀਨਰੀ ਤੇ ਤੰਤਰ ਦੀ ਹੋਈ ਜਿੱਤ: ਭੱਠਲ 

ਮਾਨਸਾ, 13 ਮਈ : ਮਾਨਸਾ ਪਹੁੰਚੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਜਲੰਧਰ ਦੀ ਜ਼ਿਮਨੀ ਚੋਣ ਆਪ ਨੇ ਸਰਕਾਰੀ ਮਸ਼ੀਨਰੀ ਤੇ ਸਰਕਾਰੀ ਤੰਤਰ ਦੇ ਸਹਾਰੇ ਜਿੱਤੀ ਹੈ ਤੇ ਬੇਸ਼ੱਕ ਰਸਮੀ ਤੌਰ ਤੇ ਆਪ ਦੀ ਜਿੱਤ ਹੋਈ ਹੈ ਪਰ ਇਹ ਜਿੱਤ ਸਰਕਾਰੀ ਤੰਤਰ ਦੀ ਜਿੱਤ ਹੈ।


ਮਾਨਸਾ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਦੇ ਵਿਚ ਅਕਾਲੀ ਦਲ ਜਾਂ ਬੀਜੇਪੀ ਇਹ ਸਾਰੇ ਤੀਜੇ ਜਾਂ ਚੌਥੇ ਨੰਬਰ ਤੇ ਆਏ ਹਨ, ਪਰ ਪੰਜਾਬ ਦੇ ਵਿੱਚ ਇੱਕ ਦੋ ਪਾਰਲੀਮੈਂਟ ਦੀ ਸੀਟ ਆਪ ਨੇ ਜਿੱਤੀ ਹੈ। ਪਰ ਇਹ ਆਪ ਦੀ ਜਿੱਤ ਨਹੀਂ ਬੇਸ਼ੱਕ ਰਸਮੀ ਤੌਰ ਤੇ ਲੋਕ ਜਿੱਤ ਦੀ ਵਧਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੋਈ ਬਲਕਿ ਇੱਥੇ ਸਰਕਾਰੀ ਮਸ਼ੀਨਰੀ ਦੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਮੈਂ ਸਮਝਦੀ ਹਾਂ ਕਿ ਭਾਵੇਂ ਉਹ ਇਹ ਸੀਟ ਲਾਏ ਗਏ ਪਰ ਇਹ ਲੋਕ ਫਤਵਾ ਨਹੀਂ ਇਹ ਸਰਕਾਰੀ ਤੰਤਰ ਦਾ ਫਤਵਾ ਹੈ। ਜਿਸ ਕਾਰਨ ਉਹ ਜਿੱਤੇ ਹਨ ਸਾਡਾ ਮੁਕਾਬਲਾ ਇਹ ਤਾਂ ਦਿੱਲੀ ਤੋਂ ਸ਼ੁਰੂ ਹੋਈ ਆਮ ਆਦਮੀ ਪਾਰਟੀ ਹੈ ਅਤੇ ਇੱਥੇ ਆ ਕੇ ਇਹਨਾਂ ਦਾ ਅਗਲੇ ਸਮੇਂ ਵਿਚ ਖਾਤਮਾਂ ਹੋ ਜਾਂਣਾ ਹੈ ਲੋਕ ਐਨੇ ਅੱਕੇ ਹੋਏ ਹਨ। ਜਿਨ੍ਹਾਂ ਲੋਕਾਂ ਨੂੰ ਇਹਨਾਂ ਵੱਲੋਂ ਗੱਲਾਂ ਕਹੀਆਂ ਸਨ ਜਿਵੇਂ ਕਿ ਕੇਜਰੀਵਾਲ ਕਹਿੰਦੇ ਸਨ ਕਿ ਮੈਂ ਕੋਠੀ ਨਹੀਂ ਲਵਾਂਗਾ ਸਰਕਾਰੀ ਕੋਠੀਆਂ ਵੀ ਲੈ ਲਈਆਂ ਸਕਿਉਰਟੀਆਂ ਵੀ ਲੈ ਲਈਆਂ ਅਤੇ ਹੁਣ ਤਾਂ ਇਸ ਦਾ ਇਕ ਮਹਿਲ ਵੀ ਦਿਖਾਇਆ ਜਾ ਰਿਹਾ ਹੈ।


ਉਨ੍ਹਾਂ 2024 ਦੀਆਂ ਚੋਣਾਂ ਤੇ ਬੋਲਦੇ ਹੋਏ ਕਿਹਾ ਕਿ ਕਰਨਾਟਕ ਵਿਚ ਹੋਈ ਜਿਸ ਨੇ ਅੱਜ ਹਿੰਦੁਸਤਾਨ ਭਰ ਦੇ ਵਿਚ ਆਉਣ ਵਾਲੀ ਤਬਦੀਲੀ ਦਾ ਇੱਕ ਸਿਗਨਲ ਦਿੱਤਾ ਹੈ ਅਤੇ ਪੂਰੀ ਸਟੇਟ ਕਾਂਗਰਸ ਪਾਰਟੀ ਦਿੱਤੀ ਹੈ ਜਿਸ ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਹੈ ਅਤੇ ਕਾਂਗਰਸ ਦਾ ਮਨੋਬਲ ਹੋਰ ਵੀ ਵਧਿਆ ਹੈ।


 


ਪੁਰਾਣਾ ਪੰਜਾਬ ਦਾ ਇਤਿਹਾਸ ਹੈ ਜਦੋਂ ਕੋਈ ਨਵੀਂ ਸਰਕਾਰ ਬਣਦੀ ਹੈ ਅਤੇ ਪਹਿਲੇ ਦੋ ਤਿੰਨ ਸਾਲ ਤਾਂ by election ਜਿੱਤ ਦੀ ਹੈ ਪਰ ਜੋ ਸੰਗਰੂਰ ਦੀ ਪਹਿਲੀ ਇਲੈਕਸ਼ਨ ਸੀ ਬੇਸ਼ੱਕ ਅਸੀਂ ਹਾਰੇ ਸਾਨੂੰ ਪਤਾ ਸੀ ਕੇ ਲੋਕਾਂ ਨੇ ਬਦਲਾਅ ਵਿਚ ਵੱਡੀਆਂ ਰਵਾਇਤੀ ਪਾਰਟੀਆਂ ਨੂੰ ਬੇਸ਼ੱਕ ਉਹ ਕਾਂਗਰਸ ਜਾਂ ਅਕਾਲੀ ਦਲ ਹੋਵੇ। ਉਨ੍ਹਾਂ ਤੇ ਨਾਰਾਜ਼ਗੀ ਦਿਖਾਈ ਸੀ ਅਤੇ ਆਪ ਤੇ ਵਿਸ਼ਵਾਸ ਕਰਕੇ ਇੱਕ ਹਨੇਰੀ ਦੀ ਤਰਾਂ ਹੈ। ਆਪ ਦੇ 92 ਵਿਧਾਇਕ ਜਿੱਤਾ ਕੇ ਆਪ ਦੀ ਸਰਕਾਰ ਬਣਾਈ ਸੀ, ਪਰ ਉਸ ਸੰਗਰੂਰ ਦੀ by election date 3 ਮਹੀਨਿਆਂ ਬਾਅਦ ਹੀ ਲੋਕ ਫ਼ਤਵਾ ਅਜਿਹਾ ਸੀ ਕਿ ਉਨ੍ਹਾਂ ਨੇ ਉਸ ਪਾਰਟੀ ਨੂੰ ਹਰਾ ਦਿਤਾ। ਜਿਸ ਦੀ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਬਣਾਈ ਸੀ ਅਤੇ ਲੋਕਾਂ ਨੇ ਇਹਨਾਂ ਨੂੰ ਹਾਰ ਦਿੱਤੀ ਸੀ। ਉਹਨਾਂ ਲੋਕ ਸਭਾ 2024 ਦੀ ਇਲੈਕਸ਼ਨ ਤੇ ਬੋਲਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਨੂੰ ਹੁਣੇ ਤੋਂ ਹੀ ਤਿਆਰੀਆਂ ਕਰਨੀਆਂ ਪੈਣਗੀਆਂ।

Story You May Like