The Summer News
×
Friday, 10 May 2024

ਇਸ ਬਰਾਂਡ ਦੀ ਦਾਰੂ ਪੀਂਦੇ ਹੋ ਤਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਹੋ ਜਾਵੇਗੀ......

ਲੁਧਿਆਣਾ : ਹਾਂ, ਜੀ ਤੁਸੀ ਸ਼ਾਇਦ ਠੀਕ ਸਮਝ ਰਹੇ ਹੋ, ਆਉਣ ਵਾਲੇ ਦਿਨ ਤਿਉਹਾਰਾਂ ਨਾਲ ਸਬੰਧਤ ਹਨ। ਅਜਿਹੇ ਵਿੱਚ ਪਾਰਟੀ ਦਾ ਦੌਰ ਅਕਸਰ ਚਲਦਾ ਰਹੇਗਾ। ਪੀਣ ਵਾਲਿਆ ਲਈ ਹਰ ਦਿਨ ਤਿਉਹਾਰਾਂ ਵਾਂਗ ਲੰਘਣਗੇ। ਪਰ ਇਸ ਸਾਰੇ ਵਿੱਚ ਤੁਸੀ ਇਹ ਬਰਾਂਡ ਦੀ ਦਾਰੂ ਤੋਂ ਦੂਰੀ ਬਣਾ ਕੇ ਤੇ ਇਹ ਬਰਾਂਡ ਦੀ ਦਾਰੂ ਪੀ ਕੇ ਆਪ ਦੀ ਹੋ ਜਾਵੇਗੀ ।
ਪੰਜਾਬ ਦੇ ਕਈ ਇਲਾਕਿਆਂ ਵਿੱਚ ਜਿਥੇ ਹਰ ਤਰ੍ਹਾਂ ਦਾ ਨਸ਼ਾ ਆਮ ਦੇਖਣ ਨੂੰ ਮਿਲਦਾ ਹੈ, ਉਥੇ ਗਰੀਬ ਲੋਕ ਕੈਮੀਕਲ ਵਾਲੀ ਸ਼ਰਾਬ ਪੀ ਕੇ ਮੌਤ ਨੂੰ ਗਲੇ ਲਗਾ ਰਹੇ ਹਨ। ਜੇਕਰ ਪੁਲਿਸ ਦੀ ਗੱਲ ਕਰੀਏ ਤਾਂ ਨਾਜਾਇਜ਼ ਸ਼ਰਾਬ ਜਾਂ ਨਸ਼ੇ ਦੀ ਓਵਰਡੋਜ਼ ਕਾਰਨ ਜੇਕਰ ਕਿਸੇ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਪੋਸਟਮਾਰਟਮ ਕਰਨਾ ਮੁਨਾਸਿਬ ਨਹੀਂ ਸਮਝਿਆ ਜਾਂਦਾ ਅਤੇ ਬਿਨਾਂ ਪੋਸਟਮਾਰਟਮ ਦੇ ਹੀ ਉਸ ਦਾ ਸਸਕਾਰ ਕਰ ਦਿੱਤਾ ਜਾਂਦਾ ਹੈ। ਇਸ ਕਾਰਨ ਮੌਤ ਦਾ ਕਾਰਨ ਵੀ ਮ੍ਰਿਤਕ ਵਿਅਕਤੀ ਦੇ ਨਾਲ ਹੀ ਦੱਬ ਜਾਂਦਾ ਹੈ। ਸ਼ਾਹਕੋਟ ਇਲਾਕੇ 'ਚ ਪਿਛਲੇ 6 ਮਹੀਨਿਆਂ ਤੋਂ ਨਸ਼ੇ ਦੀ ਓਵਰਡੋਜ਼ ਅਤੇ ਕੈਮੀਕਲ ਸ਼ਰਾਬ ਕਾਰਨ ਕਈ ਲੋਕ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ, ਇਲਾਕੇ ਵਿੱਚ ਨਸ਼ੇ ਨਾਲ ਹੋਈਆਂ ਮੌਤਾਂ ਦੇ ਰਿਕਾਰਡ ਨੂੰ ਸਾਫ਼ ਰੱਖਿਆ ਜਾ ਰਿਹਾ ਹੈ ਕਿਉਂਕਿ ਪੋਸਟਮਾਰਟਮ ਨਹੀਂ ਕਰਵਾਏ ਜਾਂਦੇ ਹਨ।


ਨੌਜਵਾਨਾਂ ਦੇ ਸ਼ਰਾਬੀ ਹੋਣ ਜਾਂ ਜ਼ਮੀਨ 'ਤੇ ਲੇਟਣ ਦੇ ਦ੍ਰਿਸ਼ ਆਮ ਹਨ। ਭਾਵੇਂ ਪੰਜਾਬ ਵਿੱਚ ਸਰਕਾਰ ਬਦਲ ਗਈ ਹੈ ਪਰ ਨਸ਼ਿਆਂ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਜਾਰੀ ਹੈ ਅਤੇ ਇਲਾਕੇ ਵਿੱਚ ਹਰ ਤਰ੍ਹਾਂ ਦਾ ਨਸ਼ਾ ਮਿਲਦਾ ਹੈ। ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਕੀਤੇ ਜਾ ਰਹੇ ਬਿਆਨ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹਨ ਜਦੋਂ ਕਿ ਨਸ਼ੇੜੀ ਸੜਕਾਂ, ਬਜ਼ਾਰਾਂ ਅਤੇ ਚੌਕਾਂ ਵਿੱਚ ਘੁੰਮਦੇ ਜਾਂ ਫਿਰਦੇ ਨਜ਼ਰ ਆਉਂਦੇ ਹਨ।


ਕੀ ਨੌਜਵਾਨਾਂ ਦੀਆਂ ਸ਼ੱਕੀ ਮੌਤਾਂ ਦਾ ਪੋਸਟਮਾਰਟਮ ਨਾ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਜਾਂ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਹਨ? ਨੌਜਵਾਨਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਪ੍ਰਸ਼ਾਸਨ 'ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ | ਪੋਸਟਮਾਰਟਮ ਨਾ ਹੋਣ ਕਾਰਨ ਕਿਸੇ ਵੀ ਨੌਜਵਾਨ ਦੀ ਨਸ਼ੇ ਕਾਰਨ ਹੋਈ ਮੌਤ ਦਾ ਕਾਰਨ ਸਰਕਾਰੀ ਰਿਕਾਰਡ ਵਿੱਚ ਦਰਜ ਨਹੀਂ ਹੈ। ਇਲਾਕੇ 'ਚ ਕੈਮੀਕਲ ਨਾਲ ਭਰੀ ਸ਼ਰਾਬ ਦੀ ਵੱਡੇ ਪੱਧਰ 'ਤੇ ਵਿਕਰੀ ਕਾਰਨ ਤਰਨਤਾਰਨ ਵਰਗਾ ਹਾਦਸਾ ਕਿਸੇ ਸਮੇਂ ਵੀ ਵਾਪਰ ਸਕਦਾ ਹੈ। ਸ਼ਾਇਦ ਪੁਲਿਸ ਅਤੇ ਪ੍ਰਸ਼ਾਸਨ ਇਸੇ ਤਰ੍ਹਾਂ ਦੇ ਦੁਖਾਂਤ ਦੇ ਵਾਪਰਨ ਦੀ ਉਡੀਕ ਕਰ ਰਹੇ ਹਨ।


ਜ਼ਿਕਰਯੋਗ ਹੈ ਕਿ ਕਰੀਬ 20 ਸਾਲ ਪਹਿਲਾਂ ਸ਼ਾਹਕੋਟ ਦੇ ਵੱਡੇ ਪਿੰਡ ਕੁਲਾਰ ਵਿਖੇ ਨਕਲੀ ਸ਼ਰਾਬ ਪੀਣ ਨਾਲ ਦਰਜਨਾਂ ਲੋਕਾਂ ਦੀ ਜਾਨ ਚਲੀ ਗਈ ਸੀ। ਪੁਲੀਸ ਵੱਲੋਂ ਅਜਿਹੀ ਅਣਗਹਿਲੀ ਨੂੰ ਪੁਲੀਸ ਦੀਆਂ ਕੁਝ ਕਾਲੀਆਂ ਭੇਡਾਂ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦਾ ਨਤੀਜਾ ਕਿਹਾ ਜਾ ਸਕਦਾ ਹੈ। ਨਸ਼ਿਆਂ ਖਿਲਾਫ ਪੰਜਾਬ ਦੇ ਡੀ.ਜੀ.ਪੀ ਮੁੱਖ ਮੰਤਰੀ ਦਾ ਹਵਾਲਾ ਦੇ ਕੇ ਸ਼ੁਰੂ ਕੀਤੀ ਮੁਹਿੰਮ ਸ਼ਾਇਦ ਐਲਾਨ ਵਜੋਂ ਹੀ ਰਹਿ ਗਈ ਹੈ।

Story You May Like