The Summer News
×
Sunday, 19 May 2024

ਪੰਜਾਬ 'ਚ ਹੋਇਆ ਛੁੱਟੀ ਦਾ ਐਲਾਨ, ਸਕੂਲਾਂ ਦੇ ਨਾਲ-ਨਾਲ ਇਹ ਅਧਾਰੇ ਵੀ ਰਹਿੰਣਗੇ ਬੰਦ

8 ਅਪ੍ਰੈਲ 2024 ਨੂੰ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕਰ ਦਿੱਤਾ। ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਵਿੱਦਿਅਕ ਅਦਾਰੇ ਅਤੇ ਹੋਰ ਵਪਾਰਕ ਇਕਾਈਆਂ ਵਿਚ ਛੁੱਟੀ ਰਹੇਗੀ।ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਨ ਮੌਕੇ 8 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਹੈ। ਦਰਅਸਲ ਇਸ ਦਿਨ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਵਸ ਸੂਬੇ ਭਰ ਵਿਚ ਮਨਾਇਆ ਜਾਵੇਗਾ। ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਇਸ ਦਿਵਸ ਨੂੰ ਥਾਂ ਦਿੱਤੀ ਹੈ। ਇਸ ਦੇ ਚੱਲਦੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ।



ਪੰਜਾਬ ਸਰਕਾਰ ਨੇ 2024 ’ਚ ਛੁੱਟੀਆਂ ਨੂੰ ਲੈ ਕੇ ਕੈਲੰਡਰ ਜਾਰੀ ਕਰ ਦਿੱਤਾ ਹੈ। ਅਮਲਾ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ 31 ਛੁੱਟੀਆਂ ਗਜ਼ਟਿਡ ਹੋਣਗੀਆਂ ਜਦਕਿ 28 ਨੂੰ ਰਾਖਵਾਂ ਰੱਖਿਆ ਗਿਆ ਹੈ ਜਿਨ੍ਹਾਂ ਵਿਚੋਂ ਸਰਕਾਰੀ ਮੁਲਾਜ਼ਮ ਕੋਈ ਵੀ ਦੋ ਛੁੱਟੀਆਂ ਲੈ ਸਕਣਗੇ। ਇਸ ਤੋਂ ਇਲਾਵਾ 8 ਅਪ੍ਰੈਲ ਸੋਮਵਾਰ ਜਨਮ ਦਿਵਸ ਗੁਰੂ ਨਾਭਾ ਦਾਸ ਜੀ। 10 ਮਈ ਸ਼ੁੱਕਰਵਾਰ ਨੂੰ ਭਗਵਾਨ ਪਰਸ਼ੂਰਾਮ ਜਯੰਤੀ, 10 ਜੂਨ ਸੋਮਵਾਰ ਨੂੰ ਭਗਵਾਨ ਪਰਸ਼ੂਰਾਮ ਜਯੰਤੀ, 10 ਜੂਨ ਸੋਮਵਾਰ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, 17 ਜੂਨ ਸੋਮਵਾਰ ਬਕਰੀਦ, 26 ਅਗਸਤ ਸੋਮਵਾਰ ਜਨਮ ਅਸ਼ਟਮੀ। 1 ਨਵੰਬਰ ਸ਼ੁੱਕਰਵਾਰ ਨੂੰ ਵਿਸ਼ਵਕਰਮਾ ਦਿਵਸ, 15 ਨਵੰਬਰ ਸ਼ੁੱਕਰਵਾਰ ਗੁਰਪੁਰਬ, 6 ਦਸੰਬਰ ਸ਼ੁੱਕਰਵਾਰ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਜੀ ਦਾ, 27 ਦਸੰਬਰ ਸ਼ੁੱਕਰਵਾਰ ਸ਼ਹੀਦੀ ਸਭਾ ਸ੍ਰੀ ਫਤਹਿਗੜ੍ਹ ਸਾਹਿਬ। ਇਸ ਤੋਂ ਇਲਾਵਾ ਹੋਰ ਛੁੱਟੀਆਂ ਇਸ ਦਿਨ ਹੋਣਗੀਆਂ। 17 ਜਨਵਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, 11 ਅਪ੍ਰੈਲ ਈਦ ਉਲ ਫਿਤਰ, 17 ਅਪ੍ਰੈਲ ਰਾਮਨੌਮੀ, 1 ਮਈ- ਮਈ ਦਿਵਸ, 5 ਅਗਸਤ ਸੁਤੰਤਰਤਾ ਦਿਵਸ, 2 ਅਕਤੂਬਰ ਗਾਂਧੀ ਜਯੰਤੀ, 3 ਅਕਤੂਬਰ ਮਹਾਰਾਜਾ ਅਗਰਸੇਨ ਜਯੰਤੀ, 17 ਅਕਤੂਬਰ ਮਹਾਰਿਸ਼ੀ ਵਾਲਮੀਕਿ ਜਯੰਤੀ, 31 ਅਕਤੂਬਰ ਦੀਵਾਲੀ, 25 ਦਸੰਬਰ ਕ੍ਰਿਸਮਸ ਡੇ।

Story You May Like