The Summer News
×
Monday, 20 May 2024

ਯਾਤਰੀਆਂ ਲਈ ਖੁਸ਼ਖਬਰੀ, ਪੰਜਾਬ ਨੂੰ ਅੱਜ ਮਿਲਣਗੀਆਂ ਦੋ 'ਵੰਦੇ ਭਾਰਤ ਟਰੇਨਾਂ, ਸਫ਼ਰ ਹੋਵੇਗਾ ਆਸਾਨ

ਚੰਡੀਗੜ੍ਹ (ਏਕਤਾ): ਨਵੇਂ ਸਾਲ 'ਤੇ ਦੇਸ਼ 'ਚ ਬਹੁਤ ਕੁਝ ਬਦਲਣ ਵਾਲਾ ਹੈ। ਟਰੇਨ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ। ਲੁਧਿਆਣਾ ਵਾਸੀਆਂ ਲਈ ਵੰਦੇ ਭਾਰਤ ਰਾਹੀਂ ਨਵੀਂ ਦਿੱਲੀ, ਅੰਮ੍ਰਿਤਸਰ ਅਤੇ ਕਟੜਾ ਦਾ ਸਫ਼ਰ ਆਸਾਨ ਹੋਣ ਵਾਲਾ ਹੈ। ਪੰਜਾਬ ਨੂੰ ਅੱਜ ਦੋ ਵੰਦੇ ਭਾਰਤ ਟਰੇਨਾਂ ਮਿਲਣਗੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਨੂੰ 6 ਵੰਦੇ ਭਾਰਤ ਅਤੇ ਦੋ ਅੰਮ੍ਰਿਤ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦੇਣਗੇ। ਇਨ੍ਹਾਂ ਵਿੱਚੋਂ ਇੱਕ ਟਰੇਨ ਕਟੜਾ ਤੋਂ ਦਿੱਲੀ ਅਤੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ। ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਵੰਦੇ ਭਾਰਤ ਟਰੇਨ 30 ਦਸੰਬਰ ਯਾਨੀ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦੱਸ ਦਈਏ ਕਿ ਰੇਲਵੇ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ।


ਖਾਸ ਗੱਲ ਇਹ ਹੈ ਕਿ ਪਹਿਲੇ ਦਿਨ ਯਾਤਰੀਆਂ ਨੂੰ ਟਰੇਨ 'ਚ ਦਿੱਲੀ ਤੱਕ ਮੁਫ਼ਤ ਸਫ਼ਰ ਕਰਨ ਦਾ ਮੌਕਾ ਮਿਲੇਗਾ। ਇਹ ਟਰੇਨ ਸ਼ਨੀਵਾਰ ਸਵੇਰੇ 11:15 ਵਜੇ ਰਵਾਨਾ ਹੋਵੇਗੀ। ਬਾਕੀ ਦਿਨਾਂ ਵਿੱਚ ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 8:15 ਵਜੇ ਚੱਲੇਗੀ ਅਤੇ ਦੁਪਹਿਰ 1:30 ਵਜੇ ਦਿੱਲੀ ਪਹੁੰਚੇਗੀ। 1 ਜਨਵਰੀ, 2024 ਤੋਂ ਆਮ ਲੋਕ ਟਰੇਨ 'ਚ ਸਫ਼ਰ ਕਰ ਸਕਣਗਏ। ਦੱਸ ਦਈਏ ਕਿ ਇਹ ਟਰੇਨ ਅੰਮ੍ਰਿਤਸਰ ਤੋਂ ਸਵੇਰੇ 9:26 'ਤੇ ਰਵਾਨਾ ਹੋਵੇਗੀ, ਜਲੰਧਰ ਕੈਂਟ, ਲੁਧਿਆਣਾ ਤੋਂ 10.16 ਪਹੁੰਚੇਗੀ। 


 

1

Story You May Like