The Summer News
×
Tuesday, 21 May 2024

ਲਿੰਗ ਦੀ ਜਾਂਚ ਕਰਨ ਵਾਲੇ ਨਕਲੀ ਸੈਂਟਰ ਦਾ ਪਰਦਾਫਾਸ਼, ਡਾਕਟਰ ਪਤੀ ਪਤਨੀ ਸਮੇਤ ਤਿੰਨ ਗ੍ਰਿਫ਼ਤਾਰ

ਬਠਿੰਡਾ, 17 ਮਈ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਵੀਰ ਸਿੰਘ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਲੁਧਿਆਣਾ ਅਤੇ ਬਠਿੰਡਾ ਦੀਆਂ ਟੀਮਾਂ ਵੱਲੋਂ ਰਾਇਲ ਅਨਕਲੇਵ ਨੇੜੇ ਆਦੇਸ਼ ਹਸਪਤਾਲ, ਭੁੱਚੋ ਮੰਡੀ, ਬਠਿੰਡਾ ਵਿਖੇ  ਇੱਕ ਘਰ ਵਿੱਚ ਛਾਪੇਮਾਰੀ ਕੀਤੀ ਗਈ, ਜਿੱਥੇ ਕਿ ਗੁਰਮੇਲ ਸਿੰਘ ਜੋ ਕਿ ਆਪਣੇ ਆਪ ਨੂੰ ਆਰ.ਐਮ.ਪੀ. ਡਾਕਟਰ ਦੱਸਦਾ ਸੀ ਅਤੇ ਉਸਦੀ ਪਤਨੀ ਬਿੰਦਰ ਕੌਰ ( ਦੂਜਾ ਨਾਮ ਕੁਲਵਿੰਦਰ ਕੌਰ) ਨਾਲ ਲਿੰਗ ਨਿਰਧਾਰਨ ਟੈਸਟ ਬਾਬਤ ਸੰਪਰਕ ਕੀਤਾ ਗਿਆ। ਬਾਅਦ ਵਿੱਚ ਮੌਕੇ ਤੇ ਛਾਪਾਮਾਰੀ ਕਰਕੇ ਘਰ ਦੇ ਅੰਡਰਗਰਾਊੰਡ ਕਮਰੇ ਵਿੱਚੋ ਬਾਹਰ ਕੱਢਿਆ ਗਿਆ।


ਜਾਣਕਾਰੀ ਦਿੰਦੇ ਹੋਏ ਤੇਜਵੰਤ ਸਿੰਘ ਢਿੱਲੋੰ, ਸਿਵਲ ਸਰਜਨ, ਬਠਿੰਡਾ ਨੇ ਦੱਸਿਆ ਕਿ ਦੋਸ਼ੀਆਂ ਦੀ ਮੌਜੂਦਗੀ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋ ਪੁਲਿਸ ਸੁਰੱਖਿਆ ਹੇਠ ਘਰ ਦੀ ਤਲਾਸ਼ੀ ਦੌਰਾਨ  30 ਲੱਖ ਦੇ ਕਰੀਬ ਨਕਦੀ, ਬੱਚਿਆਂ ਦੀ ਗੋਦਨਾਮੇ ਸਬੰਧੀ ਐਫੀਡੈਵਟ, ਲਿੰਗ ਨਿਰਧਾਰਨ ਕਰਨ ਵਾਲੇ ਔਜਾਰ ਅਤੇ ਗਰਭਪਾਤ (ਐਮਟੀਪੀ) ਕਰਨ ਵਾਲੇ ਔਜਾਰ ਬਰਾਮਦ ਹੋਏ, ਜਿਸਦੇ ਆਧਾਰ ਤੇ ਗੁਰਮੇਲ ਸਿੰਘ, ਉਸਦੀ ਪਤਨੀ ਬਿੰਦਰ ਕੌਰ ਅਤੇ ਇੱਕ ਟਾਊਟ ਰਾਜਿੰਦਰ ਸਿੰਘ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਦੋਸ਼ੀਆਂ ਖਿਲਾਫ਼  ਸਿਹਤ ਵਿਭਾਗ ਵੱਲੋ ਥਾਣਾ ਕੈਂਟ, ਬਠਿੰਡਾ ਵਿਖੇ ਮੁਕੱਦਮਾ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ।

Story You May Like