The Summer News
×
Tuesday, 21 May 2024

ਹਰ ਸਾਲ ਬਰਸਾਤ ਦੇ ਕਾਰਨ ਪਾਣੀ ਦੇ ਨਾਲ ਰੁੜ ਜਾਂਦੇ ਘਰਾਟ, ਸਰਕਾਰ ਵਲੋਂ ਨਹੀਂ ਮਿਲਦੀ ਕੋਈ ਮਾਲੀ ਮਦੱਦ

ਇੱਕ ਸਮਾਂ ਸੀ ਜਦੋਂ ਲੋਕ ਘਰਾਟ ਦਾ ਪੀਸਿਆ ਹੋਇਆ ਆਟਾ ਖਾਣਾ ਪਸੰਦ ਕਰਦੇ ਸਨ, ਪਰ ਅਜੋਕੀ ਜ਼ਿੰਦਗੀ ਦੇ ਦੌਰ ਵਿੱਚ ਹੁਣ ਪੁਰਾਣੇ ਸਮੇਂ ਦੇ ਸਤਲੁਜ ਦਰਿਆ ਦੇ ਕੰਡੇ ਚੱਲਣ ਵਾਲਾ ਇਹ ਘਰਾਟ ਹੁਣ ਅਲੋਪ ਹੋਣ ਦੀ ਕਗਾਰ ਵਿੱਚ ਹੈ।  ਪਰ ਫਿਰ ਵੀ ਕੁਝ ਲੋਕ ਇਨ੍ਹਾਂ ਘਰਾਤਾਂ ਦਾ ਪੀਸਿਆ ਹੋਇਆ ਆਟਾ ਖਾਣਾ ਪਸੰਦ ਕਰਦੇ ਹਨ. ਪਹਿਲਾਂ ਸਤਲੁਜ ਦਰਿਆ ਦੇ ਕੰਡੇ ਚੱਲ ਰਹੇ ਘਰਾਟਾਂ ਦੀ ਆਵਾਜ਼ ਹਰ ਵੇਲੇ ਗੂੰਜਦੀ ਸੀ, ਪਰ ਹੁਣ ਸਤਲੁਜ ਦਰਿਆ ਦੇ ਕੰਡੇ ਸਿਰਫ ਕੁਝ ਕੁ ਘਰਾਟ ਹੀ ਰਹਿ ਗਏ ਹਨ. ਇਹ ਘਰਾਟ ਸਿਰਫ ਸਤਲੁਜ ਦਰਿਆ ਦੇ ਪਾਣੀ ਕਾਰਨ ਹੀ ਚਲਦੇ ਹਨ, ਇਸ ਨੂੰ ਚਲਾਉਣ ਲਈ ਇਸ ਨੂੰ ਬਿਜਲੀ ਦੀ ਜਰੂਰਤ ਨਹੀਂ ਹੈ.  ਜੋ ਕਿ ਪਿਛਲੇ ਤਿੰਨ ਪੀੜ੍ਹੀਆਂ ਤੋਂ ਇਹ ਕੰਮ ਕਰ ਰਹੀ ਹੈ,  ਪਰ ਨਵੀਂ ਪੀੜ੍ਹੀ ਆਪਣਾ ਜੱਦੀ ਕੰਮ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਨ੍ਹਾਂ ਦੇ ਅਨੁਸਾਰ ਇਸਪਰ ਵਧੇਰੇ ਮਿਹਨਤ ਲੱਗਦੀ ਹੈ ਅਤੇ ਪੈਸਾ ਬਹੁਤ ਹੀ ਘੱਟ ਬਣਦਾ ਹੈ| ਜਿਸ ਨਾਲ ਅਯੋਕੇ ਸਮੇਂ ਵਿਚ ਗੁਜਾਰਾ ਕਰਨਾ ਬਹੁਤ ਔਖਾ ਹੈ |

ਪਰ ਹਰ ਸਾਲ ਬਰਸਾਤ ਵਿਚ ਪਾਣੀ ਆਉਣ ਕਾਰਨ ਇਨ੍ਹਾਂ ਗਰੀਬ ਲੋਕ ਦੇ ਘਰਾਟ ਸਤਲੁਜ ਦਰਿਆ ਵਿਚ ਵੱਧ ਪਾਣੀ ਆਉਣ ਕਰਕੇ ਇਹ ਘਰਾਟ ਬਸਤੀ ਆਪ ਵੀ ਦਰਿਆ ਬਣ ਜਾਂਦੀਹੈ ਅਤੇ ਹਰ ਪਾਸੇ ਪਾਣੀ ਪਾਣੀ ਹੋ ਜਾਂਦਾ ਹੈ ਜਿਸ ਕਾਰਨ ਇਨ੍ਹਾਂ ਘਰਾਟ ਦਾ ਕੱਮ ਵੀ ਬੰਦ ਹੋ ਜਾਂਦਾ ਹੈ ਅਤੇ ਤੇਜ਼ ਪਾਣੀ ਵਿਚਇਨ੍ਹਾਂ ਦੇ ਘਰਾਟ ਰੁੜ ਜਾਂਦੇ ਹਨ |

ਇਨ੍ਹਾਂ ਦਾ ਕਹਿਣਾ ਹੈ ਕਿ ਅਸੀਂ 100-150 ਸਾਲ ਤੋਂ ਇਸ ਵਿਰਾਸਤ ਨੂੰ ਸੰਭਾਲ ਕੇ ਰਖੇ ਹੋਏ ਹਨ ਪਰ ਸਰਕਾਰ ਵਲੋਂ ਸਾਨੂ ਕੋਈ ਵੀ ਮਾਲੀ ਮਦੱਦ ਨਹੀਂ ਦਿੱਤੀ ਜਾਂਦੀ ਬਰਸਾਤ ਤੋਂ ਬਾਅਦ ਖੁਦ ਹੀ ਦ੍ਵਾਰਾ ਘਰਾਟ ਚਾਲੂ ਕਰਨ ਲਈ ਮੇਹਨਤ ਕਰਨੀ ਪੈਂਦੀ ਹੈ ਉਸਤੋਂ ਬਾਅਦ ਹੀ ਘਰ ਦਾ ਗੁਜ਼ਾਰਾ ਚਲਦਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੀ ਇਸ ਘਰਾਟ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਅੱਗੇ ਆਉਣਾ ਚਾਹੀਦਾ ਹੈ |


ਗੱਲ ਕੀਤੀ ਜਾਵੇ ਘਰਾਟਾਂ ਦੀ ਤਾਂ ਇੱਕ ਸਮਾਂ ਸੀ ਜਦੋਂ ਲੋਕ   ਘਰਾਟਾਂ ਦਾ ਪੀਸਿਆ ਹੋਇਆ ਆਟਾ ਖਾਣਾ ਪਸੰਦ ਕਰਦੇ ਸਨ. ਇਸ ਵਿਰਾਸਤ ਨੂੰ ਸੰਭਾਲ ਕੇ ਰੱਖਣ ਵਾਲੇ ਕੁਛ ਕੁ ਘਰਾਟ ਮਾਲਿਕਾਂ ਨੇ ਦਸਿਆ ਕਿ ਇਸ ਆਧੁਨਿਕਤਾ ਦੇ ਯੁੱਗ ਵਿਚ ਨਵੀਂ ਇਲੈਕਟ੍ਰਿਕ ਪਾਵਰ ਮਸ਼ੀਨਾਂ ਆਟਾ ਕੁਝ ਮਿੰਟਾਂ ਵਿਚ ਪੀਸਦੀਆਂ/ਤਿਆਰ ਕਰਦਿਆਂ ਹਨ, ਜਿਸ ਨਾਲ ਲੋਕਾਂ ਦੀ ਸਮੇਂ ਦੀ ਬਚਤ ਹੁੰਦੀ ਹੈ ਉਨ੍ਹਾਂ ਦੱਸਿਆ ਕਿ ਘਰਾਟ ਪੂਰੇ ਦਿਨ ਵਿਚ ਤਕਰੀਬਨ 50 ਕਿੱਲੋ ਆਟਾ ਹੀ ਪੀਸਦੇ ਹਨ| 

ਪਰ ਤੁਹਾਨੂੰ ਦੱਸ ਦੇਈਏ ਕਿ ਘਰਾਟ ਦਾ ਆਟਾ ਬਹੁਤ ਲਾਭਕਾਰੀ ਹੈ, ਇਸ ਵਿਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਚੰਗੇ ਹੁੰਦੇ ਹਨ ਅਤੇ ਇਹ ਆਟੇ ਖਾਣ ਵਿਚ ਕਾਫ਼ੀ ਠੰਡਾ ਅਤੇ ਮਿੱਠਾ ਹੁੰਦਾ ਹੈ ਕਿਉਂਕਿ ਕਣਕ ਅਤੇ ਮੱਕੀ ਦਾ ਅਤੇ ਬਿਜਲੀ ਨਾਲ ਨਹੀਂ ਬਲਿਕ ਪਾਣੀ ਨਾਲ ਚੱਕੀ ਚਲਦੀ ਹੈ ਤਾਂ ਬਣਦਾ ਹੈ ਜਿਸ ਕਾਰਨ ਇਸ ਆਟੇ ਦਾ ਪ੍ਰਭਾਵ ਠੰਡਾ ਹੁੰਦਾ ਹੈ. ਜਦੋਂ ਕਿ ਕਣਕ ਅਤੇ ਮੱਕੀ ਨੂੰ ਮਸ਼ੀਨ ਦੁਆਰਾ ਪੀਸਿਆ ਜਾਂਦਾ ਹੈ, ਇਹ ਆਪਣੇ ਪੋਸਟਿਕ ਤੱਤ ਗੁਆ ਲੈਂਦਾ ਹੈ ਅਤੇ ਗਰਮ ਵੀ ਹੁੰਦਾ ਹੈ, ਅਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ|

ਜਦੋਂ ਕਿ ਮੱਕੀ ਅਤੇ ਕਣਕ ਦਾ ਆਟਾ ਘਰਾਟ ਦਾ ਖਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ. ਆਓ ਅਸੀਂ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਬਿਜਲੀ ਘਰਾਟ ਨੂੰ ਚਲਾਉਣ ਲਈ ਨਹੀਂ ਵਰਤੀ ਜਾਂਦੀ, ਸਤਲੁਜ ਦਰਿਆ ਦੇ ਪਾਣੀ ਨਾਲ ਘਰਾਟ ਚਲਦੀ ਹੈ ਇੱਕ ਪੱਖਾ ਰੱਖਿਆ ਜਾਂਦਾ ਹੈ, ਪਾਣੀ ਇਸ ਪੱਖੇ ਨੂੰ ਘੁੰਮਦਾ ਹੈ ਅਤੇ ਘਰਾਟ ਮੱਕੀ ਅਤੇ ਕਣਕ ਨੂੰ ਪੀਸਦਾ ਹੈ| 

ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰੇ ਰੂਪਨਗਰ ਜਿਲੇ ਦੇ ਸਤਲੁਜ ਦਰਿਆ ਦੇ ਕਿਨਾਰਾ ਕਦੀ ਸਮੇਂ ਸੀ ਜਦੋਂ ਕਾਫੀ ਸੰਖਿਆ ਵਿਚ ਘਰਾਟ ਨੰਗਲ- ਸ੍ਰੀ ਅਨੰਦਪੁਰ- ਸ੍ਰੀ ਕੀਰਤਪੁਰ ਸਾਹਿਬ ਸਤਲੁਜ ਦੇ ਕਿਨਾਰੇ ਕਾਫੀ ਘਰਾਟ ਹੁੰਦੇ ਸੀ ਮਗਰ ਹੁਣ ਇਨ੍ਹਾਂ ਦੀ ਗਿਣਤੀ ਇੱਕਾ ਦੁੱਕਾ ਹੀ ਰਹਿ ਗਈ ਹੈ ਘਰਾਟ ਵਿਰਾਸਤ ਨੂੰ ਸੰਭਾਲਣ ਵਾਲੇ ਮਾਲਿਕ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਹੁਣ ਇਸ ਕਿੱਤੇ ਨੂੰ ਨਹੀਂ ਕਰਨਾ ਚਾਹੁੰਦੇ ਕਿਉਕਿ ਹੁਣ ਇਸ ਵਿਚ ਕਮਾਈ ਨਹੀਂ ਰਹੀ ਹੈ ਅਤੇ ਨਾ ਇਸ ਭੱਜ ਦੌੜ ਦੀ ਜਿੰਗਦੀ ਵਿਚ ਜਦ ਲੋਕ ਘਰਾਟ ਆਉਂਦੇ ਹਨ ਬੱਚੇ ਇਸ ਕੰਮ ਨੂੰ ਛੱਡਕੇ ਕੇ ਮਜਦੂਰੀ ਕਰਨ ਲੱਗ ਪਏ ਹਨ ਉਨ੍ਹਾਂ ਅੱਗੇ ਕਿਹਾ ਕਿ ਬਸ ਲੱਗਦਾ ਸਾਡੇ ਬਾਦ ਇਹ ਵਿਰਾਸਤ ਸਦਾ ਲਈ ਅਲੋਪ ਹੋ ਜਾਵੇਗੀ ਅਗਰ ਸਰਕਾਰ ਕੁਛ ਮਦਦ ਕਰੇ ਤਾ ਕੁਛ ਸੋਚਿਆ ਜਾ ਸਕਦਾ ਹੈ| 

Story You May Like