The Summer News
×
Monday, 20 May 2024

ਦੁਬਈ 'ਚ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ, ਪਿੰਡ ਵਾਸੀਆਂ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ

 


ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਧੂੰਦਾ ਦੇ ਵਸਨੀਕਾਂ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ । ਜਦੋਂ ਇਸ ਪਿੰਡ ਦੇ ਤੀਹ ਸਾਲਾਂ ਨੌਜਵਾਨ ਅਜਮੇਰ ਸਿੰਘ ਦੀ ਦੁਬਈ ਦੇ ਜਬਲ ਅਲੀ ਸਹਿਰ ਦੀ ਕਲਬਦ ਕੰਪਨੀ ਵਿੱਚ ਕੰਮ ਕਰਦੇ ਦੀ 15 ਅਗਸਤ ਨੂੰ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ । ਮਿਰਤਕ ਅਜਮੇਰ ਸਿੰਘ ਪੁੱਤਰ ਗੁਰਬਚਨ ਸਿੰਘ ਦੁਬਈ ਵਿਖੇ ਕਰੀਬ ਤਿੰਨ ਸਾਲਾਂ ਤੋ ਕੰਮ ਕਰ ਰਿਹਾ ਸੀ । ਮਿਰਤਕ ਆਪਣੇ ਪਿੱਛੇ ਪਤਨੀ ਰਾਜਵਿੰਦਰ ਕੌਰ ਤੇ 3 ਸਾਲ ਦੀ ਬੱਚੀ ਚਨਾਥ ਕੌਰ ਤੇ ਬਜ਼ੁਰਗ ਮਾਤਾ - ਪਿਤਾ ਛੱਡ ਗਿਆ ਹੈ । ਅਜਮੇਰ ਸਿੰਘ ਦੀ ਬੇਵਕਤੀ ਮੌਤ ਤੇ ਪਰਿਵਾਰ ਤੇ ਪਿੰਡ ਵਾਸੀ ਡੂੰਘੇ ਸਦਮੇ ਵਿੱਚ ਹਨ , ਤੇ ਉਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆਂ ਪਿਆ ਹੈ । ਇਸ ਮੌਕੇ ਸਰਪੰਚ ਸਵਰਨ ਸਿੰਘ ਧੂੰਦਾ ,ਸਾਬਕਾ ਸਰਪੰਚ ਜਗਤਾਰ ਸਿੰਘ , ਨੰਬਰਦਾਰ ਸੰਤੋਖ ਸਿੰਘ , ਕਾਮਰੇਡ ਬਲਦੇਵ ਸਿੰਘ , ਸਰਵਣ ਸਿੰਘ , ਰੂਪ ਸਿੰਘ , ਮੈਬਰ ਪੰਚਾਇਤ ,ਮੰਗਾ ਸਿੰਘ ਸੰਮਤੀ ਮੈਂਬਰ , ਕਵੀ ਪੂਰਨ ਸਿੰਘ , ਸੇਵਾ ਸਿੰਘ , ਗੁਰਮੇਜ ਸਿੰਘ ਆਦਿ ਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਦੇ ਵਿਦੇਸ਼ ਵਿਭਾਗ ਅਤੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਮਿਰਤਕ ਨੌਜਵਾਨ ਅਜਮੇਰ ਸਿੰਘ ਦੀ ਮਿਰਤਕ ਦੇਹ ਨੂੰ ਦੁਬਈ ਤੋ ਲਿਆਉਣ ਲਈ ਅਤੇ ਪਰਿਵਾਰ ਨੂੰ ਸੌਪਣ ਵਿੱਚ ਮਦਦ ਕੀਤੀ ਜਾਵੇ ।

ਤੀਹ ਸਾਲਾਂ ਨੌਜਵਾਨ ਅਜਮੇਰ ਸਿੰਘ ਦੀ ਦੁਬਈ ਦੇ ਜਬਲ ਅਲੀ ਸਹਿਰ ਦੀ ਕਲਬਦ ਕੰਪਨੀ ਵਿੱਚ ਕੰਮ ਕਰਦੇ ਦੀ 15 ਅਗਸਤ ਨੂੰ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ । ਮਿਰਤਕ ਅਜਮੇਰ ਸਿੰਘ ਪੁੱਤਰ ਗੁਰਬਚਨ ਸਿੰਘ ਦੁਬਈ ਵਿਖੇ ਕਰੀਬ ਤਿੰਨ ਸਾਲਾਂ ਤੋ ਕੰਮ ਕਰ ਰਿਹਾ ਸੀ । ਮਿਰਤਕ ਆਪਣੇ ਪਿੱਛੇ ਪਤਨੀ ਰਾਜਵਿੰਦਰ ਕੌਰ ਤੇ 3 ਸਾਲ ਦੀ ਬੱਚੀ ਚਨਾਥ ਕੌਰ ਤੇ ਬਜ਼ੁਰਗ ਮਾਤਾ - ਪਿਤਾ ਛੱਡ ਗਿਆ ਹੈ । ਅਜਮੇਰ ਸਿੰਘ ਦੀ ਬੇਵਕਤੀ ਮੌਤ ਤੇ ਪਰਿਵਾਰ ਤੇ ਪਿੰਡ ਵਾਸੀ ਡੂੰਘੇ ਸਦਮੇ ਵਿੱਚ ਹਨ , ਤੇ ਉਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆਂ ਪਿਆ ਹੈ ।

Story You May Like