The Summer News
×
Tuesday, 14 May 2024

ਜਨਮ ਅਸ਼ਟਮੀ ਮਹਾਂਉਤਸਵ ਪ੍ਰੋਗਰਾਮ ਬਾਰੇ ਵਿਚਾਰ ਵਟਾਂਦਰਾ ਕੀਤਾ

ਸਨਾਤਨ ਚੇਤਨਾ ਮੰਚ ਦੀ ਮੀਟਿੰਗ ਗੀਤਾ ਭਵਨ ਮੰਦਰ ਵਿਖੇ ਦਿਨੇਸ਼ ਠਾਕੁਰ (ਮੁੰਨਾ) ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ 19 ਅਗਸਤ ਨੂੰ ਕੱਦਾਂ ਵਾਲੀ ਮੰਡੀ ( ਪੁਰਾਣੀ ਦਾਣਾ ਮੰਡੀ)ਗੁਰਦਾਸਪੁਰ ਵਿਖੇ ਮਨਾਏ ਜਾਣ ਵਾਲੇ ਸ਼੍ਰੀ ਕ੍ਰਿਸ਼ਨ ਜਨਮ ਮਾਹੋਤਸਵ ਕ੍ਰਿਸ਼ਨ ਜਨਮ ਅਸ਼ਟਮੀ ਦੇ ਪ੍ਰੋਗਰਾਮ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਵਿੱਚ ਫ਼ੈਸਲਾ ਕੀਤਾ ਗਿਆ ਕਿ ਜਨਮ ਮਹੋਤਸਵ ‘ਦੇ ਇਸ ਪ੍ਰੋਗਰਾਮ ਵਿੱਚ ਛੋਟੇ ਬੱਚਿਆਂ‌ ਅਤੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਆਪਣੇ ਧਰਮ ਪ੍ਰਤੀ ਜਾਗਰੂਕ ਕਰਨ ਅਤੇ ਆਪਣੇ ਧਰਮ ਨਾਲ ਜੋੜਨ ਲਈ ਉਪਰਾਲੇ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਏਗ


ਮੰਚ ਦੇ ਪ੍ਰਧਾਨ ਦਿਨੇਸ਼ ਠਾਕੁਰ ਮੁੰਨ੍ਹਾਂ ਨੇ ਕਿਹਾ ਕਿ ਸਨਾਤਨੀ ਵਿਚਾਰਧਾਰਾ ਰੱਖਣ ਵਾਲੀਆਂ ਅਤੇ ਧਰਮ ਦੀ ਰੱਖਿਆ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਅਤੇ ਸਨਾਤਨ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰੇ ਭਰਾਵਾਂ ਦਾ ਸਨਾਤਨ ਚੇਤਨਾ ਮੰਚ, ਇਸ ਤਿਉਹਾਰ ਵਿੱਚ ਖੁੱਲ੍ਹੇ ਦਿਲ ਨਾਲ ਸਹਿਯੋਗ ਕਰਨ ਲਈ ਸੁਆਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਇਸ ਪ੍ਰੋਗਰਾਮ ਵਿਚ ਸਹਿਯੋਗ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਕਿਉਂਕਿ ਸਨਾਤਨੀ ਚੇਤਨਾ ਮੰਚ ਕਿਸੇ ਇੱਕ ਵਿਅਕਤੀ ਜਾਂ ਗਰੁੱਪ ਦਾ ਨਹੀਂ ਬਲਕਿ ਸਨਾਤਨੀ ਸੋਚ ਰੱਖਣ ਵਾਲੇ ਹਰ ਵਿਅਕਤੀ ਦਾ ਹੈ ਪਰ ਧਰਮ ਦੀ ਆੜ ਵਿੱਚ ਆਪਣਾ ਨਿੱਜੀ ਮਕਸਦ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਅਤੇ ਆਪਣੇ ਨਿਜੀ ਸੁਆਰਥ ਸਾੱਧਣ ਵਾਲੇ ਵਿਅਕਤੀਆਂ ਨੂੰ ਇਸ ਮੰਚ ਨਾਲ ਜੁੜਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਬੈਠਕ ਵਿੱਚ ਵਿਕਾਸ ਮਹਾਜਨ, ਸੰਦੀਪ ਅਬਰੋਲ ਲੱਕੀ,ਭਰਤ ਗਾਬਾ, ਓਮ ਪ੍ਰਕਾਸ਼ ਸ਼ਰਮਾ, ਵਿਨੇ ਮਹਾਜਨ , ਗੁਲਸ਼ਨ ਸੈਣੀ, ਅਨਮੋਲ ਸ਼ਰਮਾ, ਰਿੰਕੂ ਮਹਾਜਨ , ਨਿਤਿਨ ਸ਼ਰਮਾ, ਬਾਲ ਕ੍ਰਿਸ਼ਨ ਕਾਲੀਆ,ਵਿਸ਼ਾਲ ਮਹਾਜਨ ਆਦਿ ਵੀ ਹਾਜਰ ਸਨ।


Story You May Like