The Summer News
×
Monday, 20 May 2024

ਮਾਮੂਲੀ ਝਗ*ੜੇ ਤੋਂ ਬਾਅਦ ਕਬੱਡੀ ਖਿਡਾਰੀ ਉੱਤੇ ਕੀਤਾ ਜਾਨਲੇ*ਵਾ ਹਮ*ਲਾ

ਗੁਰਦਾਸਪੁਰ : ਵਿੱਕੀ ਮਲਿਕ | ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਪਿੰਡ ਕੋਟ ਟੋਡਰ ਮੱਲ ਚ ਜਿੱਥੇ ਪਿਛਲੇ ਦਿਨੀਂ ਕਬੱਡੀ ਖਿਡਾਰੀ ਗੁਰਦੀਪ ਸਿੰਘ ਮੱਤਾ ਦੀ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਮਾਮੂਲੀ ਗੱਲ ਤੋਂ ਤੂੰ ਤੂੰ ਮੈ ਮੈ ਹੋਈ ਸੀ ਜੋ ਕਿ ਪਿੰਡ ਵਾਲਿਆਂ ਨੇ ਵਿੱਚ ਵਿਚਾਲੇ ਪੈ ਕੇ ਗੱਲ ਨੂੰ ਰਫ਼ਾ ਦਫ਼ਾ ਕਰ ਦਿੱਤਾ ਸੀ।ਪਰ ਹੁਣ ਕੁਝ ਦਿਨ ਬੀਤਣ ਤੋਂ ਬਾਅਦ ਜਦੋਂ ਗੁਰਦੀਪ ਸਿੰਘ ਮੱਤਾ ਆਪਣੇ ਪਿੰਡ ਦੇ ਅੱਡੇ ਵਿੱਚ ਇੱਕ ਦੁਕਾਨ ਤੇ ਆਪਣਾ ਮੋਟਰਸਾਈਕਲ ਠੀਕ ਕਰਵਾ ਰਿਹਾ ਸੀ ਤਾਂ ਉੱਥੇ ਹੀ ਦੂਜੀ ਧਿਰ ਵੱਲੋਂ ਉਸ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਉਸ ਉੱਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।


ਜਿਥੋਂ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਮੌਕੇ ਤੇ ਮੌਜੂਦ ਦੁਕਾਨਦਾਰਾ ਨੇ ਦੱਸਿਆ ਕਿ ਕਿਵੇਂ ਕਬੱਡੀ ਖਿਡਾਰੀ ਉੱਤੇ ਹਮਲਾ ਹੋਇਆ ਹੈ ਉਥੇ ਹੀ ਉਹਨਾਂ ਵਲੋਂ ਇਸ ਹਮਲੇ ਦੀ ਨਿਦਾ ਕੀਤੀ ਗਈ ਉਥੇ ਹੀ ਖਿਡਾਰੀ ਗੁਰਦੀਪ ਸਿੰਘ ਮੱਤਾ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਜਦੋਂ ਦੂਜੀ ਧਿਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੀ ਗੁਰਦੀਪ ਸਿੰਘ ਨਾਲ ਮਾਮੂਲੀ ਬਹਿਸਬਾਜੀ ਹੋਈ ਸੀ ਪਰ ਉਹ ਗੱਲ ਖਤਮ ਹੋ ਗਈ ਸੀ ਪਰ ਅਗਲੇ ਦਿਨ ਅਸੀਂ ਪਿੰਡ ਦੇ ਅੱਡੇ ਤੇ ਗਏ ਤਾਂ ਮੱਤੇ ਵੱਲੋਂ ਸਾਡੇ ਉੱਤੇ ਹਮਲਾ ਕਰ ਦਿੱਤਾ ਗਿਆ।ਦੋਨੇ ਧਿਰਾਂ ਬਟਾਲਾ ਸਰਕਾਰੀ ਹਸਪਤਾਲ ਜੇਰੇ ਇਲਾਜ ਹਨ। ਉੱਥੇ ਜਦੋਂ ਦੂਜੇ ਪਾਸੇ ਥਾਣਾ ਕਾਦੀਆਂ ਦੇ ਡੀਐਸਪੀ ਰਾਜੇਸ਼ ਕੱਕੜ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Story You May Like