The Summer News
×
Monday, 13 May 2024

ਦਿੱਲੀ 'ਚ ਅੱਜ ਤੋਂ ਚੱਲ ਸਕਣਗੇ BS-4 ਡੀਜ਼ਲ ਅਤੇ BS-3 ਪੈਟਰੋਲ ਵਾਹਨ

ਦਿੱਲੀ : ਦਿੱਲੀ 'ਚ ਅੱਜ ਤੋਂ BS-4 ਡੀਜ਼ਲ ਅਤੇ BS-3 ਪੈਟਰੋਲ ਵਾਲੇ ਵਾਹਨ ਫਿਰ ਤੋਂ ਚੱਲ ਸਕਣਗੇ। ਦਰਅਸਲ, ਇਸ ਤੋਂ ਪਹਿਲਾਂ, CAQM ਦੇ ਨਿਰਦੇਸ਼ਾਂ 'ਤੇ, ਦਿੱਲੀ ਸਰਕਾਰ ਨੇ ਰਾਜ ਵਿਚ ਪ੍ਰਦੂਸ਼ਣ ਦੇ ਪੱਧਰ ਵਿਚ ਵਾਧੇ ਦੇ ਮੱਦੇਨਜ਼ਰ ਇਨ੍ਹਾਂ ਵਾਹਨਾਂ ਦੇ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਸੀ। 


ਦਿੱਲੀ ਟਰਾਂਸਪੋਰਟ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦਾ AQI ਪੱਧਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਥਿਰ ਹੈ। ਇਸ ਪਾਬੰਦੀ ਸਬੰਧੀ ਕੋਈ ਨਵਾਂ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ, ਜੇਕਰ AQI 'ਚ ਵਾਧਾ ਹੁੰਦਾ ਹੈ, ਤਾਂ ਅਸੀਂ ਸਥਿਤੀ ਦੀ ਸਮੀਖਿਆ ਕਰਾਂਗੇ।


ਦੱਸ ਦਈਏ ਕਿ ਇਸ ਤੋਂ ਪਹਿਲਾਂ 7 ਨਵੰਬਰ ਨੂੰ ਹੋਈ ਸਮੀਖਿਆ ਬੈਠਕ 'ਚ ਬੀਐੱਸ-3 ਪੈਟਰੋਲ ਅਤੇ ਬੀਐੱਸ-4 ਡੀਜ਼ਲ ਵਾਹਨਾਂ 'ਤੇ ਸੋਮਵਾਰ ਤੱਕ ਪਾਬੰਦੀ ਲਗਾਈ ਗਈ ਸੀ ਪਰ 3 ਦਿਨ ਬਾਅਦ ਇਕ ਹੋਰ ਮੀਟਿੰਗ ਹੋਈ, ਜਿਸ 'ਚ ਪਾਬੰਦੀ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਗਿਆ। ਐਤਵਾਰ ਤੱਕ ਲਾਗੂ ਹੈ। ਦੱਸ ਦੇਈਏ ਕਿ ਹੁਣ ਤੱਕ ਮੋਟਰ ਵਹੀਕਲ ਐਕਟ, 1988 ਦੇ ਤਹਿਤ ਨਿਯਮਾਂ ਦੀ ਉਲੰਘਣਾ ਕਰਨ 'ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾ ਰਿਹਾ ਸੀ।

Story You May Like